ਵੱਖ-ਵੱਖ ਕਾਲਜਾਂ ਵਿੱਚ ਖੇਤੀਬਾੜੀ ਕੋਰਸ ਵਿੱਚ ਪੜ ਰਹੇ 30-40 ਹਜਾਰ ਦੇ ਕਰੀਬ ਵਿਦਿਆਰਥੀਆਂ ਦਾ ਭਵਿੱਖ ਦਾਅ ਤੇ ਲੱਗਿਆ ,ਜੁਆਇੰਟ ਐਕਸ਼ਨ ਕਮੇਟੀ ਨੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਕੀਤੀ ਮੁਲਾਕਾਤ

ਚੰਡੀਗੜ,,11 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਜੁਆਇੰਟ ਐਕਸ਼ਨ ਕਮੇਟੀ (ਜੈਕ) ਦਾ ਇੱਕ ਵਫਦ ਅੱਜ ਪੰਜਾਬ ਦੇ ਉੱਚ ਸਿੱਖਿਆ ਮੰਤਰੀ ਸ਼੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸ.ਕਾਹਨ ਸਿੰਘ ਪੰਨੂੰ, ਆਈਏਐਸ, ਸੈਕਰੇਟਰੀ, ਖੇਤੀਬਾੜੀ ਵਿਭਾਗ ਨੂੰ ਬੀ.ਐਸ ਸੀ ਖੇਤੀਬਾੜੀ ਕੋਰਸ ਦੀ ਪ੍ਰਵਾਨਗੀ ਅਤੇ ਮੁਹਿੰਮ ਦੇ ਵਿਵਾਦ ਦੇ ਬਾਰੇ ਵਿੱਚ ਮਿਲਿਆ। ਜੈਕ ਦੇ ਬੁਲਾਰੇ ਡਾ.ਅੰਸ਼ੂ ਕਟਾਰੀਆ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੈਕ ਨੇ ਵਫਦ ਦੀ ਤਰਫੋਂ ਮੰਤਰੀ ਅਤੇ ਸ.ਕਾਹਨ ਸਿੰਘ ਪੰਨੂੰ ਨੂੰ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਕੋਰਸ ਚਲਾ ਰਹੇ ਕਾਲਜਾਂ ਨੂੰ ਜਾਰੀ ਕੀਤੇ ਨੋਟਿਸ ਤੋਂ ਬਾਅਦ ਇਹਨਾਂ ਕਾਲਜਾਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਜਾਣੂ ਕਰਵਾਇਆ। ਸ.ਗੁਰਮੀਤ ਸਿੰਘ ਧਾਲੀਵਾਲ, ਚੈਅਰਮੈਨ,  ਅਕਾਦਮਿਕ ਸਲਾਹਕਾਰ ਫੋਰਮ  ਨੇ ਕਿਹਾ ਕਿ ਇਸ ਜਨਤਕ ਨੋਟਿਸ ਦੇ ਨਾਲ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਖੇਤੀਬਾੜੀ ਕੋਰਸ ਵਿੱਚ ਪੜ ਰਹੇ 30-40 ਹਜਾਰ ਦੇ ਕਰੀਬ ਵਿਦਿਆਰਥੀਆਂ ਦਾ ਭਵਿੱਖ ਦਾਅ ਤੇ ਲੱਗਿਆ ਹੋਇਆ ਹੈ। ਵਫਦ ਦੀਆਂ ਸਮੱਸਿਆਵਾਂ ਨੂੰ ਧੀਰਜ ਨਾਲ ਸੁਣਨ ਤੋਂ ਬਾਅਦ ਮੰਤਰੀ ਨੇ ਭਰੋਸਾ ਦਿਵਾਇਆ ਕਿ ਉਹ ਇਸ ਮਸਲੇ ਤੇ ਵਿਚਾਰ ਕਰਨਗੇ ਅਤੇ ਸੰਬੰਧਿਤ ਵਿਭਾਗ ਨਾਲ ਵਿਚਾਰ ਵਟਾਂਦਰਾ ਕਰਨਗੇ ਅਤੇ ਇਸ ਦਾ ਹੱਲ ਕੱਢਣ ਦੀ ਪੂਰੀ ਕੋਸ਼ਿਸ਼ ਕਰਨਗੇ । ਸ.ਮਨਜੀਤ ਸਿੰਘ, ਉਪ ਪ੍ਰਧਾਨ, ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨਸ ਐਸੋਸੀਏਸ਼ਨ , ਸ: ਜਗਜੀਤ ਸਿੰਘ ਬੀ.ਐੱਡ ਫੈਡਰੇਸ਼ਨ;  ਸ਼੍ਰੀ ਚਰਨਜੀਤ ਸਿੰਘ ਵਾਲੀਆ, ਪ੍ਰਧਾਨ ਨਰਸਿੰਗ ਕਾਲਜਿਜ਼ ਐਸੋਸੀਏਸ਼ਨ; ਸ਼੍ਰੀ ਅਨਿਲ ਚੌਪੜਾ, ਕੰਨਫੈਡਰੇਸ਼ਨ ਆਫ ਪੰਜਾਬ ਅਨਏਡਿਡ ਇੰਸਟੀਚਿਊਸ਼ਨਸ; ਸ: ਨਿਰਮਲ ਸਿੰਘ ਈਟੀਟੀ ਫੈਡਰੇਸ਼ਨ;  ਸ਼੍ਰੀ ਜਸਨੀਕ ਸਿੰਘ, ਬੀ.ਐੱਡ ਐਸੋਸਿਏਸ਼ਨ, ਪੀਯੂ;  ਸ: ਸੁਖਮੰਦਰ  ਸਿੰਘ ਚੱਠਾ,  ਪੰਜਾਬ ਅਨਏਡਿਡ ਡਿਗਰੀ ਕਾਲਜਿਜ਼ ਐਸੋਸਿਏਸ਼ਨ; (ਪੁੱਡਕਾ); ਸ਼੍ਰੀ ਸ਼ਿਮਾਂਸ਼ੂ  ਗੁਪਤਾ ਆਈਟੀਆਈ ਐਸੋਸਿਏਸ਼ਨ; ਸ: ਰਜਿੰਦਰ ਧਨੋਆ,  ਪੌਲੇਟੈਕਨਿਕ ਐਸੋਸਿਏਸ਼ਨ; ਸ਼੍ਰੀ ਵਿਪਨ ਸ਼ਰਮਾ, ਕੰਨਫੈਡਰੇਸ਼ਨ ਆਫ ਅਨਏਡਿਡ ਕਾਲਜਿਜ਼ ਐਸੋਸਿਏਸ਼ਨ; ਡਾ.ਸਤਵਿੰਦਰ ਸੰਧੂ, ਬੀ.ਐਡ ਐਸੋਸਿਏਸ਼ਨ ਜੀਐਨਡੀਯੂ ਕਾਲਜਿਜ਼ ਆਦਿ ਵੀ ਇਸ ਮੌਕੇ ਮੌਜੂਦ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ