ਯੂਥ ਅਗਰਵਾਲ ਸਭਾ ਮੋਗਾ ਵੱਲੋਂ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਪਿ੍ਰੰਸੀਪਲ ਦਾ ਕੀਤਾ ਸਨਮਾਨ

ਮੋਗਾ,8 ਜੁਲਾਈ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਮੈਨਜੇਮੈਂਟ ,ਸਕੂਲ ਪਿ੍ਰੰਸੀਪਲ ਸ਼੍ਰੀਮਤੀ ਸਤਵਿੰਦਰ ਕੌਰ ਅਤੇ ਸਟਾਫ਼ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਮਾਜ ਸੇਵਾ ਲਈ ਪ੍ਰੇਰਿਤ ਕਰਦਿਆਂ ਉਹਨਾਂ ਨੂੰ ਵੱਧ ਤੋਂ ਵੱਧ ਦਰੱਖਤ ਲਾਉਣ, ਘਰ ਵਿੱਚ ਫਾਲਤੂ ਪਈਆਂ ਚੀਜਾਂ ਤੋਂ ਕੋਈ ਹੋਰ ਪ੍ਰਾਜੈਕਟ ਤਿਆਰ ਕਰਨ, ਸੰਤੁਲਿਤ ਖ਼ੁਰਾਕ ਦਾ ਟਿਫਨ ਅਤੇ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਫਲ ਦੇਣ ,ਗਾਵਾਂ ਨੂੰ ਪੱਠੇ ਪਾਉਣ ਤੋਂ ਇਲਾਵਾ ਲੋੜਵੰਦਾਂ ਦੀ ਸਹਾਇਤਾ ਕਰਨ ਆਦਿ ਵਰਗੇ ਨਿਵੇਕਲ ਕੰਮ ਦਿੱਤੇ ਗਏ ਸਨ । ਅਜਿਹੇ ਉਸਾਰੂ ਕਾਰਜਾਂ ਨੂੰ ਨੇਪਰੇ ਚੜਾਉਣ ਲਈ ਜਦੋਂ ਕੈਂਬਰਿਜ ਸਕੂਲ ਦੇ ਵਿਦਿਆਰਥੀ ਸਿਵਲ ਹਸਪਤਾਲ ਮੋਗਾ ਵਿਖੇ ਮਰੀਜਾਂ ਨੂੰ ਫਲ ਫਰੂਟ ਦੇਣ ਗਏ ਤਾਂ ਇਸ ਸਬੰਧੀ ਯੂਥ ਅਗਰਵਾਲ ਸਭਾ ਦੇ ਪ੍ਰਧਾਨ ਭਰਤ ਗੁਪਤਾ ਅਤੇ ਉਨ੍ਹਾਂ ਦੀ ਟੀਮ ਨੇ ਵਿਦਿਆਰਥੀਆਂ ਅਤੇ ਸਕੂਲ ਮੈਨੇਜਮੈਂਟ ਦੀ ਖੂਬ ਸ਼ਲਾਘਾ ਕੀਤੀ । ਯੂਥ ਅਗਰਵਾਲ ਸਭਾ ਦੀ ਸਾਰੀ ਟੀਮ ਨੇ ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਅੱਜ ਸਕੂਲ ਵਿੱਚ ਖੁਦ ਵਿਜ਼ਿਟ ਕੀਤਾ ਅਤੇ ਪਿ੍ਰੰਸੀਪਲ ਸ੍ਰੀਮਤੀ ਸਤਵਿੰਦਰ ਕੌਰ ਨੂੰ ਸਨਮਾਨਿਤ ਕੀਤਾ। ਇਸ ਮੌਕੇ ਐਡਮਨਿਸਟੇਟਰ ਪਰਮਜੀਤ ਕੌਰ, ਮੋਨਿਕਾ ਸਿੱਧੂ ਐਕਟੀਵਿਟੀ ਕੋਆਰਡੀਨੇਟਰ ਵੀ ਉਨ੍ਹਾਂ ਦੇ ਨਾਲ ਹਾਜਰ ਸਨ । ਕੈਂਬਰਿਜ ਸਕੂਲ ਦੇ ਚੇਅਰਮੈਨ ਸਰਦਾਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਉਹ ਉਹਨਾਂ ਨੂੰ ਸਮੇਂ ਸਮੇਂ ਤੇ ਪੜ੍ਹਾਈ ਦੇ ਨਾਲ ਨਾਲ ਸਮਾਜ ਸੇਵਾ ਦੇ ਕੰਮਾਂ ਲਈ ਜਾਗਰੂਕ ਕਰਦੇ ਰਹਿੰਦੇ ਹਨ ਤਾਂ ਜੋ ਬੱਚੇ ਚੰਗੇ ਸ਼ਹਿਰੀ ਅਤੇ ਦੇਸ ਦੇ ਚੰਗੇ ਨਾਗਰਿਕ ਬਣ ਸਕਣ । ਇਸ ਮੌਕੇ ਯੂਥ ਅਗਰਵਾਲ ਦੇ ਸੁਭਾਸ਼ ਗੁਪਤਾ, ਭਰਤ ਗੁਪਤਾ ,ਕੇਸ਼ਵ ਬਾਂਸਲ, ਵਿਕਾਸ ਬਾਂਸਲ ਅਤੇ ਪ੍ਰਵੀਨ ਗੋਇਲ ਹਾਜ਼ਰ ਸਨ।


