ਕੇਂਦਰ ਦੇ ਜਲ ਸ਼ਕਤੀ ਅਭਿਆਨ ਦੀ ਟੀਮ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦਾ ਕੀਤਾ ਨਿਰੀਖਣ

ਮੋਗਾ 8 ਜੁਲਾਈ: (ਜਸ਼ਨ): ਕੇਂਦਰ ਦੀ ਜਲ ਸ਼ਕਤੀ ਅਭਿਆਨ ਦੀ ਟੀਮ ਅਤੇ ਖੇਤੀਬਾੜੀ ਅਧਿਕਾਰੀ ਡਾ: ਜਸਵਿੰਦਰ ਸਿੰਘ ਬਰਾੜ ਵੱਲੋਂ ਪਿੰਡ ਤਲਵੰਡੀ ਭੰਗੇਰੀਆਂ ਦੇ ਅਗਾਂਹਵਧੂ ਕਿਸਾਨ ਸ: ਬਲਦੇਵ ਸਿੰਘ ਦੇ ਖੇਤ ਵਿਚ ਝੋਨੇ ਦੀ ਸਿੱਧੀ ਬਿਂਜਾਈ ਦਾ ਨਿਰੀਖਣ ਕੀਤਾ ਜਿੱਥੇ ਕਿ ਕਿਸਾਨ ਵੱਲੋਂ ਬਿਨਾਂ ਕੱਦੂ ਕੀਤਿਆਂ ਝੋਨੇ ਦੀ ਸਿੱਧੀ ਬਿਂਜਾਈ ਵਿਚ ਬਿਂਜਲੀ ਅਤੇ ਪਾਣੀ ਦੀ ਖਪਤ ਨੋਟ ਕਰਨ ਲਈ ਆਪਣੇ ਟਿਊਬਵੈਲ ਤੇ ਪਾਣੀ ਵਾਲਾ ਮੀਟਰ ਅਤੇ ਬਿਂਜਲੀ ਵਾਲਾ ਮੀਟਰ ਲਗਾਇਆ ਗਿਆ।

ਇਹ ਕਿਸਾਨ ਪਿਛਲੇ 10 ਸਾਲ ਤੋਂ ਝੋਨੇ ਦੀ ਸਿੱਧੀ ਬਿਂਜਾਈ ਬੜੀ ਕਾਮਯਾਬੀ ਨਾਲ ਕਰ ਰਿਹਾ ਹੈ। ਪਿਛਲੇ ਸਾਲ ਦੇ ਤਂਜ਼ਰਬੇ ਮੁਤਾਬਿਕ ਉਨਾਂ ਆਪਣੀ ਇੱਕ ਮੋਟਰ ਤੇ 7 ਕਿੱਲੇ ਵਿੱਚ ਬਿਨਾਂ ਕੱਦੂ ਕੀਤਿਆਂ ਝੋਨੇ ਦੀ ਸਿੱਧੀ ਬਿਂਜਾਈ ਕੀਤੀ। ਦੂਸਰੇ ਪਾਸੇ 7 ਕਿੱਲੇ ਵਿਚ ਜ਼ਂਮੀਨ ਨੂੰ ਕੱਦੂ ਕਰਕੇ ਝੋਨੇ ਦੀ ਬਿਂਜਾਈ ਕੀਤੀ ਤਾਂ ਝੋਨੇ ਦੇ ਪੱਕਣ ਤੱਕ 7700 ਰੁਪਏ ਦੀ ਬਿਂਜਲੀ ਦੀ ਬੱਚਤ ਬਿਨਾਂ ਕੱਦੂ ਕਰਕੇ ਝੋਨੇ ਲਗਾਏ ਵਿੱਚ ਨੋਟ ਕੀਤੀ ਗਈ। ਸੋ ਇਸ ਸਾਲ ਸਬਮਰਸੀਬਲ ਮੋਟਰ ਤੇ ਪਾਣੀ ਵਾਲਾ ਮੀਟਰ ਲਗਾ ਕੇ ਪਾਣੀ ਦੀ ਖਪਤ ਦਾ ਪਤਾ ਵੀ ਲਗਾਇਆ ਜਾਵੇਗਾ। ਉਹਨਾਂ ਦਾ ਕਹਿਣਾ ਹੈ ਕਿ ਬਿਨਾਂ ਕੱਦੂ ਕੀਤਿਆਂ ਜਿੱਥੇ ਲਾਗਤ ਖਰਚੇ ਘਟਦੇ ਹਨ, ਝਾੜ ਵਿਚ ਵਾਧਾ ਹੁੰਦਾ ਹੈ ਉੱਥੇ ਪਾਣੀ ਦੀ ਚੋਖੀ ਬੱਚਤ ਹੁੰਦੀ ਹੈ। ਇਸ ਮੌਕੇ ਤੇ ਨਿਰੀਖਣ ਕਰਨ ਆਈ ਕੇਂਦਰ ਸਰਕਾਰ ਦੀ ਟੀਮ ਸ੍ਰੀ ਵੀ.ਕੇ.ਪਾਉਲ ਡਿਪਟੀ ਸੈਕਟਰੀ, ਦਿਨੇਸ਼ ਧਵਨ ਉਪ ਸਲਾਹਕਾਰ ਨੀਤੀ ਆਯੋਗ, ਵੀ.ਐਸ. ਚੌਹਾਨ ਵਿਗਿਆਨੀ ਐਮ.ਓ. ਜਲ ਸ਼ਕਤੀ ਅਤੇ ਖੇਤੀਬਾੜੀ ਅਧਿਕਾਰੀ ਡਾ: ਜਸਵਿੰਦਰ ਸਿੰਘ ਬਰਾੜ ਨੇ ਬਲਦੇਵ ਸਿੰਘ ਵੱਲੋਂ ਪਾਣੀ ਬਚਾਉਣ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਹੋਰ ਕਿਸਾਨਾਂ ਨੂੰ ਵੀ ਬਿਨਾਂ ਕੱਦੂ ਕੀਤਿਆਂ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਕੀਤੀ।ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਮੁਤਾਬਿਕ ਹਲਾਤ ਹੁਣ ਇਥੋਂ ਤੱਕ ਬਣ ਚੁੱਕੇ ਹਨ ਕਿ ਪੰਜਾਬ ਦੇ 138 ਬਲਾਕਾਂ ਵਿਚੋਂ ਸਿਰਫ਼ 22 ਬਲਾਕ ਹੀ ਧਰਤੀ ਹੇਠਲੇ ਪਾਣੀ ਪੱਖੋਂ ਸੁਰੱਖਿਅਤ ਹਨ। ਅਜਿਹੀ ਸਥਿਤੀ ਵਿਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਪਾਣੀ ਦੀ ਸੁਚੱਜੀ ਵਰਤੋਂ ਕਰੀਏ ਅਤੇ ਸਥਿਤੀ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਜਲ ਸ਼ਕਤੀ ਮੰਤਰਾਲੇ ਦਾ ਗਠਨ ਕਰਕੇ ਵੱਡੇ ਪੱਧਰ ਤੇ ਮੁਹਿੰਮ ਦੇ ਤੌਰ ਤੇ ਉਪਰਾਲੇ  ਸ਼ੁਰੂ ਕੀਤੇ ਗਏ ਹਨ। ਜਲ ਸ਼ਕਤੀ ਅਭਿਆਨ ਤਹਿਤ 1 ਜੁਲਾਈ ਤੋਂ 15 ਸਤੰਬਰ ਤੱਕ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ ਜਿਸ ਵਿਚ ਭਾਰਤ ਦੇ 257 ਜਿਲਿਆਂ ਵਿਚੋਂ 1592 ਬਲਾਕ ਦੇ ਵਿਚ ਇਹ ਮੁਹਿੰਮ ਚਲਾ ਕੇ ਪਾਣੀ ਬਚਾਉਣ ਦੇ ਸੰਭਵ ਯਤਨ ਕੀਤੇ ਜਾਣਗੇ। ਮੋਗਾ ਜਿਲੇ ਦੇ 5 ਬਲਾਕ ਵੀ ਸੁਰੱਖਿਅਤ ਨਹੀਂ ਹਨ। ਪਾਣੀ ਦੀ ਸਾਂਭ-ਸੰਭਾਲ ਲਈ ਹੋਰਨਾਂ ਵਿਭਾਗਾਂ ਤੋਂ ਇਲਾਵਾ ਰੂਰਲ ਡਿਵੈਲਪਮੈਂਟ, ਖੇਤੀਬਾੜੀ ਅਤੇ ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ, ਵਾਤਾਵਰਨ ਅਤੇ ਜੰਗਲਾਤ ਵਿਭਾਗ ਆਦਿ ਕੰਮ ਕਰਨਗੇ । ਖੇਤੀਬਾੜੀ ਅਧਿਕਾਰੀ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣ ਕਰਕੇ ਪਾਣੀ ਦੀ ਸੁਚੱਜੀ ਵਰਤੋਂ ਅਤੇ ਸਾਂਭ-ਸੰਭਾਲ ਕਰਨੀ ਅਹਿਮ ਹੈ ਕਿਉਂਕਿ ਪਾਣੀ ਦੀ ਘਾਟ ਇਕ ਚਿੰਤਾ ਦਾ ਵਿਸ਼ਾ ਬਣ ਕੇ ਉੱਭਰ ਰਹੀ ਹੈ ਅਤੇ ਪਾਣੀ ਤੋ ਬਿਨਾਂ ਧਰਤੀ ਤੇ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਉਨਾਂ ਕਿਹਾ ਕਿ ਇਸ ਲਈ ਂਜ਼ਰੂਰੀ ਹੈ ਕਿ ਪਾਣੀ ਦੇ ਦੁਰਉਪਯੋਗ ਨੂੰ ਰੋਕਿਆ ਜਾਵੇ ਅਤੇ ਬਾਰਿਸ਼ਾਂ ਦੇ ਪਾਣੀ ਦੀ ਸੁਚੱਜੀ ਸਾਂਭ-ਸੰਭਾਲ ਕੀਤੀ ਜਾਵੇ ਤਾਂ ਜੋ ਲਗਾਤਾਰ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਰੋਕਿਆ ਜਾ ਸਕੇ। ਜਿਕਰਯੋਗ ਹੈ ਕਿ ਪੰਜਾਬ ਦਾ ਕੁੱਲ ਰਕਬਾ 50.36 ਲੱਖ ਹੈਕਟੇਅਰ ਵਿਚੋਂ 41.58 ਲੱਖ ਹੈਕਟੇਅਰ ਖੇਤੀ ਥੱਲੇ ਹੈ ਜਿਸ ਵਿਚੋਂ 40.70 ਲੱਖ ਹੈਕਟੇਅਰ ਰਕਬਾ ਸਿੰਚਾਈ ਅਧੀਨ ਹੈ। 29.54 ਲੱਖ ਹੈਕਟੇਅਰ ਰਕਬਾ 14 ਲੱਖ ਟਿਊਬਲਾਂ ਰਾਹੀਂ ਧਰਤੀ ਹੇਠਲਾ ਪਾਣੀ ਕੱਢ ਕੇ ਸਿੰਚਾਈ ਕੀਤੀ ਜਾਂਦੀ ਅਤੇ ਸਿਰਫ 11.16 ਲੱਖ ਹੈਕਟੇਅਰ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ਦੇ ਨੀਮ ਪਹਾੜੀ ਇਲਾਕਿਆਂ ਵਿਚ ਔਸਤਨ ਬਾਰਿਸ਼ 900 ਮਿਲੀਮੀਟਰ ਤੱਕ ਹੁੰਦੀ ਹੈ। ਜਿਉਂ-ਜਿਉਂ ਅਸੀਂ ਦੱਖਣੀ-ਪੱਛਮੀ ਂਿਜ਼ਲਿਆਂ ਵਿਚ ਆਉਂਦੇ ਹਾਂ ਤਾਂ ਬਾਰਿਸ਼ ਘੱਟਦੀ ਜਾਂਦੀ ਹੈ। ਮੱਧ ਪੰਜਾਬ ਦੇ ਜ਼ਿਂਲਿਆਂ ਵਿੱਚ 500 ਤੋਂ 600 ਮਿਲੀਮੀਟਰ, ਫਰੀਦਕੋਟ, ਫਿਰੋਂਜ਼ਪੁਰ, ਮੋਗਾ ਅਤੇ ਸੰਗਰੂਰ ਵਿਚ 400 ਮਿਲੀਮੀਟਰ, ਮੁਕਤਸਰ, ਬਠਿੰਡਾ ਅਤੇ ਮਾਨਸਾ ਜਿਲਆਂ ਵਿਚ 200 ਜਾਂ ਇਸਤੋਂ ਵੀ ਘੱਟ ਬਾਰਿਸ਼ ਹੁੰਦੀ ਹੈ।