ਦੁਕਾਨਦਾਰ ਤੋਂ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਕੀਤੀ ਲੁੱਟ ਖੋਹ ,ਵਾਰਦਾਤ ਸੀਸੀਟੀਵੀ ਕੈਮਰੇ 'ਚ ਹੋਈ ਕੈਦ

ਜੈਤੋ, 7 ਜੁਲਾਈ (ਮਨਜੀਤ ਸਿੰਘ ਢੱਲਾ) : ਕੋਟਕਪੂਰਾ ਰੋਡ ਸਥਿਤ ਜੈਤੋ ਵਿਖੇ ਇਲਾਹਾਬਾਦ ਬੈਂਕ ਦੇ ਨਜਦੀਕ ਜੈਨ ਕਰਿਆਨਾ ਸਟੋਰ ਦੀ ਦੁਕਾਨ ਨੂੰ ਬੀਤੀ ਰਾਤ 9 ਵਜੇ ਦੇ ਕਰੀਬ  ਤਿੰਨ ਹਥਿਆਰ ਬੰਦ ਲੁਟੇਰਿਆਂ ਵੱਲੋਂ  ਨਗਦੀ ਲੁੱਟਣ ਦਾ ਪਤਾ ਲੱਗਾ ਹੈ ।   ਪੀੜਤ ਮਾਲਿਕ ਵਿਜੇ ਕੁਮਾਰ ਜੈਨ ਤੋਂ ਮਿਲੀ ਜਾਣਕਾਰੀ ਅਨੁਸਾਰ ਤਿੰਨ ਹਥਿਆਰ ਬੰਦ ਲੁਟੇਰਿਆਂ ਨੇ  ਬੀਤੀ ਰਾਤ 9 ਵਜੇ ਦੇ ਕਰੀਬ ਮੋਟਰਸਾਈਕਲ ਤੇ ਤਿੰਨ ਹਥਿਆਰ ਬੰਦ ਲੁਟੇਰਿਆਂ ਦੇ ਮੂੰਹ ਢੱਕੇ ਹੋਏ ਸਨ ਆਉਣ ਸਾਰ ਹੀ ਦੁਕਾਨਦਾਰ ਅਤੇ  ਨੌਕਰ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਪਿਸਤੌਲ ਦੀ ਨੋਕ ਤੇ ਨਗਦੀ ਦੀ ਲੁੱਟ ਖੋਹ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੁਟੇਰਿਆਂ ਨੇ ਜ਼ਬਰਦਸਤੀ  ਕਰਦੇ ਹੋਏ 32 ਹਜ਼ਾਰ ਰੁਪਏ ਨਗਦੀ ਦੀ ਲੁੱਟ ਖੋਹ ਕੀਤੀ ਗਈ ਹੈ,  ਜਿਨ੍ਹਾਂ ਕੋਲ ਮੌਕੇ ਤੇ  ਹਥਿਆਰ ਵੀ ਸਨ । ਜੋ ਇਹ ਘਟਨਾ ਮੌਕੇ ਤੇ ਲੱਗੇ ਦੁਕਾਨ ਵਿਚ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ,  ਵੀਡੀਓ ਵਿੱਚ ਪਤਾ ਚੱਲਿਆ ਕਿ ਪਿਸਤੌਲ ਦਿੱਖਾ ਕੇ ਇੱਕ ਦੁਕਾਨਦਾਰ ਨੂੰ ਸ਼ਰੇਆਮ ਬੇਖੋਫ ਹੋ ਕੇ ਨਗਦੀ ਦੀ ਲੁੱਟ ਖੋਹ ਕਰ ਰਹੇ ਹਨ ? ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਨੇ ਪਹੁੰਚ ਕੇ ਜਾਇਜ਼ਾ ਲਿਆ ਤੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਵੀਡੀਓ ਚੈੱਕ ਕੀਤੀ ਤੇ ਮੌਕੇ ਤੇ ਵਾਰਦਾਤ ਕੈਮਰੇ ਵਿੱਚ ਕੈਦ ਹੋਈ, ਇਸ ਘਟਨਾ ਸਬੰਧੀ  ਸ਼ਹਿਰ ਦੇ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜੈਨ ਕਰਿਆਨਾ ਸਟੋਰ ਜੈਤੋ ਦੇ ਮਾਲਕ ਵਿਜੇ ਕੁਮਾਰ ਨੇ ਦੱਸਿਆ ਹੈ ਕਿ ਇਕ ਮੋਟਰਸਾਈਕਲ 'ਤੇ ਤਿੰਨ ਨੌਜਵਾਨ ਆਏ ਜਿਨ੍ਹਾਂ 'ਚੋਂ ਦੋ ਜਾਣੇ ਦੁਕਾਨ ਦੇ ਅੰਦਰ ਆਏਂ ਗੱਲੇ 'ਚੋਂ ਕਰੀਬ 32 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਜੈਤੋ ਥਾਣਾ ਪੁਲਿਸ ਇੰਸਪੈਕਟਰ ਅਮਨਦੀਪ ਸਿੰਘ ਨੇ ਕਿਹਾ ਕਿ ਲੁਟੇਰਿਆਂ ਦੀ ਭਾਲ ਜਾਰੀ ਹੈ ਤੇ ਜਲਦ ਹੀ ਦੋਸ਼ੀ ਪੁਲਿਸ ਦੀ ਪਕੜ ਵਿੱਚ ਹੋਣਗੇ । ਖ਼ਬਰ ਲਿਖੇ ਜਾਣ ਤੱਕ ਪੁਲਿਸ ਪਾਰਟੀ ਵਲੋਂ ਲੁਟੇਰਿਆਂ ਦੀ ਭਾਲ ਤੇ ਤਫਤੀਸ਼ ਜ਼ਾਰੀ ਸੀ । ਇਸ ਮੌਕੇ ਜੈਤੋ ਸ਼ਹਿਰ ਵਿੱਚ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਦੀ ਚਿੰਤਾ ਪ੍ਰਗਟ ਕਰਦਿਆਂ ਲੋਕ ਇੰਨਸਾਫ ਪਾਰਟੀ ਹਲਕਾ ਜੈਤੋ ਦੇ ਇੰਚਾਰਜ ਕ੍ਰਿਸ਼ਨ ਲਾਲ ਸਰਾਵਾਂ ਨੇ ਕਿਹਾ ਕਿ ਚੋਰ ਬੇਖੋਫ ਹੋ ਕੇ ਘਰਾਂ ਤੇ ਦੁਕਾਨਾਂ ਵਾਲਿਆ ਨੂੰ ਲੁੱਟ ਰਹੇ ਹਨ ਇੰਸ ਸਬੰਧੀ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਲਈ ਗੰਭੀਰ ਨਜ਼ਰ ਨਹੀਂ ਆ ਰਿਹਾ । ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਸੁਸਤ ਤੇ ਲੁਟੇਰੇ ਚੁਸਤ ਨਜ਼ਰ ਆ ਰਹੇ ਹਨ ।