ਚਾਰ ਕਰੋੜ ਦਾ ਵੱਡਾ ਵਾਹਨ ਘੁਟਾਲਾ, ਰੋਪੜ ਪੁਲਿਸ ਵੱਲੋਂ 2 ਗਿ੍ਰਫਤਾਰੀਆਂ ਅਤੇ 93 ਵਾਹਨ ਜ਼ਬਤ, ਟਰਾਂਸਪੋਰਟ ਵਿਭਾਗ ਦੇ ਮੋਗਾ ,ਫਤਹਿਗੜ ਸਾਹਿਬ, ਤਰਨਤਾਰਨ ਤੇ ਸੰਗਰੂਰ ਦਫ਼ਤਰਾਂ ਦੀ ਮਿਲੀ-ਭੁਗਤ ਦਾ ਪਰਦਾ-ਫਾਸ਼

Tags: 
ਰੋਪੜ 6 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) ::ਰੋਪੜ ਪੁਲਿਸ ਨੇ ਟਰਾਂਸਪੋਰਟ ਵਿਭਾਗ ਦੇ ਫਤਹਿਗੜ ਸਾਹਿਬ, ਤਰਨ ਤਾਰਨ, ਸੰਗਰੂਰ ਤੇ ਮੋਗਾ ਦਫ਼ਤਰਾਂ ਦੀ ਮਿਲੀ-ਭੁਗਤ ਨਾਲ ਚਲਾਏ ਜਾ ਰਹੇ 4 ਕਰੋੜ ਦੀ ਕੀਮਤ ਵਾਲੇੇ ਵੱਡੇ ਵਾਹਨ ਘੁਟਾਲੇ ਦਾ ਪਰਦਾ ਫਾਸ਼ ਕੀਤਾ ਹੈ।ਅੱਜ ਰੋਪੜ ਦੇ ਐਸ.ਐਸ.ਪੀ ਸਵਪਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ 93 ਵਾਹਨਾਂ ਦੀ ਜ਼ਬਤੀ ਕੀਤੀ ਜਾ ਚੁੱਕੀ ਹੈ।ਹੁਣ ਤੱਕ ਪੁਲਿਸ ਨੂੰ ਘੁਟਾਲੇ ਦੇ ਸਬੰਧ ’ਚ ਗਿ੍ਰਫਤਾਰ ਕੀਤੇ ਦੋ ਦੋਸ਼ੀਆਂ ਪਾਸੋਂ ਫਰਜ਼ੀ ਆਧਾਰ ਕਾਰਡ ਬਰਾਮਦ ਹੋਏ ਹਨ। ਉਕਤ ਘੁਟਾਲੇ ਵਿੱਚ ਦਿੱਲੀ, ਹੁਸ਼ਿਆਰਪੁਰ, ਸੰਗਰੂਰ ਤੇ ਪਟਿਆਲਾ ਦੇ ਕਾਰ ਡੀਲਰ ਸ਼ਾਮਲ ਸਨ।ਇਹ ਘੁਟਾਲਾ ਇੱਕ ਵੱਡੇ ਸੰਗਠਨ ਦੇ ਤਾਲਮੇਲ ਨਾਲ ਚਲਾਇਆ ਜਾ ਰਿਹਾ ਸੀ ਜਿਸ ਵਿੱਚ ਇੱਕ ਸੂਬੇ ਤੋਂ ਸੈਕੰਡ-ਹੈਂਡ ਵਾਹਨ ਖਰੀਦਕੇ, ਚਾਸੀ ਤੇ ਇੰਜਨ ਨੰਬਰ ਬਦਲ ਕੇ ਦੂਜੇ ਸੂਬੇ ਦੇ ਕਾਰ ਡੀਲਰਾਂ ਨੂੰ ਵੇਚ ਦਿੱਤੇ ਜਾਂਦੇ ਸਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਜ਼ਬਤ ਕੀਤੇ ਬਹੁਤੇ ਵਾਹਨਾਂ ਵਿਰੁੱਧ ਆਪਣੇ ਸਬੰਧਤ ਸੂਬਿਆਂ ਦੇ ਕਰਜ਼ੇ ਵੀ ਬਕਾਇਆ ਹਨ। ਇੱਕ ਜਾਅਲੀ ਆਧਾਰ ਕਾਰਡ ’ਤੇ ਕਈ ਕਈ ਵਾਹਨ ਰਜਿਸਟਰ ਸਨ। ਮਹਾਰਾਸ਼ਟਰ ਤੋਂ ਬੜੀ ਘੱਟ ਕੀਮਤ ’ਤੇ ਖ਼ਰੀਦੇ ਸੈਕੰਡ-ਹੈਂਡ ਵਾਹਨਾਂ ਦੇ ਇੱਕ ਵੱਡੇ ਜ਼ਖੀਰੇ ਦੀ ਬਰਾਮਦਗੀ ਤੋਂ ਬਾਅਦ ਹੀ ਇਹ ਘੁਟਾਲਾ ਜੱਗ ਜਾਹਰ ਹੋਇਆ । ਕਾਰ ਡੀਲਰਾਂ ਨੇ 5000 ਤੋਂ ਵੱਧ ਟੋਇਟਾ ਵਾਹਨ ਵੱਖ ਵੱਖ ਸੂਬਿਆਂ ਤੋਂ ਚੱਕੇ ਸਨ , ਜਿਨਾਂ ’ਚੋਂ 500 ਵਾਹਨ ਪੰਜਾਬ ਪਹੁੰਚੇ ਸਨ।ਟਰਾਂਸਪੋਰਟ ਵਿਭਾਗ ਦੇ ਕਲਰਕਾਂ ਦੀ ਮਿਲੀ-ਭੁਗਤ ਨਾਲ ਇਹ ਵੱਡਾ ਗਿਰੋਹ ਸਾਰੇ ਸਰਕਾਰੀ ਨਿਯਮਾਂ, ਪ੍ਰਕਿਰਿਆਵਾਂ ਤੇ ਟੈਕਸਾਂ ਦੀ ਧੱਜੀਆਂ ਉੜਾਕੇ , ਜਾਅਲੀ ਦਸਤਾਵੇਜ਼ ਜਮਾਂ ਕਰਵਾ ਕੇ ਵਾਹਨਾਂ ਨੂੰ ਨਵੇਂ ਰੂਪ ਵਿੱਚ ਰਜਿਸਟਰ ਕਰਵਾ ਲੈਂਦਾ ਸੀ। ਸਰਮਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹ ਪਤਾ ਚੱਲਿਆ ਹੈ ਕਿ  ਕੇਂਦਰ ਸਰਕਾਰ ਦੇ ਸਬੰਧਤ ਵਿਭਾਗ ਵੱਲੋਂ ਜੁਟਾਏ  ਡਾਟਾ ਵਿੱਚ ਕੁਝ ਊਣਤਾਈਆਂ ਹੋਣ ਕਰਕੇ ਅਤੇ ‘ਵਾਹਨ 3’ ਤੇ ‘ਵਾਹਨ 4’ ਸਾਫਟਵੇਅਰ ਵਿਚਲੀਆਂ ਕਮੀਆਂ ਦਾ ਉਕਤ ਗਿਰੋਹ ਵੱਲੋਂ ਲਾਹਾ ਲਿਆ ਗਿਆ।ਪਿਛਲੇ ਦੋ ਸਾਲਾਂ ਤੋਂ ਸਰਗਰਮ ਇਹ ਗਿਰੋਹ ਮੱਧਮ ਵਰਗੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ। ਇਸ ਘੁਟਾਲੇ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਰੋਪੜ ਪੁਲਿਸ ਟਰਾਂਸਪੋਰਟ ਵਿਭਾਗ ਅਤੇ ਹੋਰਾਂ ਜ਼ਿਲਿਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ।********** ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ