ਰੋਜ਼ਾਨਾ ਭੋਜਨ ‘ਚ ਫਲਾਂ ਦੀ ਵਰਤੋਂ ਕਰਨ ਨਾਲ ਸਰੀਰ ਰਹਿੰਦਾ ਤੰਦਰੁਸਤ : ਅਨੁਜ ਗੁਪਤਾ

ਮੋਗਾ, 5 ਜੁਲਾਈ (ਜਸ਼ਨ):-ਸਾਨੂੰ ਫਾਸਟਫੂਡ ਵਰਗੀਆਂ ਵਸਤੂਆਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ, ਇਹ ਹੀ ਨਹੀਂ ਫਲਾਂ ਦਾ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਮਾੳੂਟ ਲਿਟਰਾ ਜੀ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਨੇ ਸਕੂਲ ਕਿੰਡਰਗਾਰਟਨ ਵਿਚ ਵਿਚ ਮਨਾਏ ਤਰਬੂਜ ਦਿਵਸ ਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕੀਤਾ। ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ  ਕਿ ਵਿਦਿਆਰਥੀ ਲਾਲ ਰੰਗ ਦੇ ਕੱਪੜੇ ਪਹਿਨ ਕੇ ਆਏ, ਜੋ ਖਿੱਚ ਦਾ ਕੇਂਦਰ ਲੱਗ ਰਹੇ ਸਨ। ਇਸ ਮੌਕੇ ਬੱਚਿਆਂ ਫਲ ਖਾਣ ਦੇ ਲਾਭ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਬੱਚੇ ਫਾਸਟ ਫੂਡ ਵਰਗੀਆਂ ਵਸਤੂਆਂ ਖਾਣ ਤੋਂ ਪ੍ਰਹੇਜ਼ ਕਰਕੇ ਜ਼ਿਆਦਾਤਰ ਫਲ ਖਾਣ ਨੂੰ ਤਰਜੀਹ ਦੇਣ। ਅਨੁਜ ਗੁਪਤਾ ਨੇ ਦੱਸਿਆ ਕਿ ਸਕੂਲ ਵਲੋਂ ਅਜਿਹੇ ਪੋ੍ਰਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਉਨਾਂ ਨੂੰ ਵੱਧ ਤੋਂ ਗਿਆਨ ਪ੍ਰਾਪਤ ਹੋ ਸਕੇ ਤੇ ਉਹ ਆਪਣੀ ਤਰੱਕੀ ਦੀ ਮੰਜਿਲ ਵੱਲ ਅੱਗੇ ਵੱਧ ਸਕਣ। ਅੱਜ ਬੱਚਿਆਂ ਨੂੰ ਉਨਾਂ ਦੀ ਸਿਹਤ ਲਈ ਕਿਹੜੀਆਂ ਚੀਜਾਂ ਚੰਗੀਆਂ ਹਨ ਕਿਹੜੀਆਂ ਨੁਕਸਾਨਦਾਇਕ ਹਨ ਉਨਾਂ ਬਾਰੇ ਜਾਣਕਾਰੀ ਦਿੱਤੀ ਗਈ। ਡਾਇਰੈਕਟਰ ਨੇ ਕਿਹਾ ਕਿ ਉਨਾਂ ਵਲੋਂ ਅਜਿਹੇ ਪ੍ਰੋਗਰਾਮ ਅੱਗੇ ਵੀ ਜਾਰੀ ਰਹਿਣਗੇ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ