ਮੋਗਾ ਵਿਚ ਜ਼ਿਲਾ ਪ੍ਰਸ਼ਾਸ਼ਨ , ਆਯੁਰਵੇਦ ਵਿਭਾਗ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਅੰਤਰ-ਰਾਸ਼ਟਰੀ ਯੋਗਾ ਦਿਵਸ
ਮੋਗਾ 21 ਜੂਨ(ਜਸ਼ਨ) ਅੱਜ ਮੋਗਾ ਦੇ ਪਿੰਡ ਘੱਲ ਕਲਾਂ ਦੇ ਨਿੱਜੀ ਕਾਲਜ ਵਿਚ ਜ਼ਿਲਾ ਪ੍ਰਸ਼ਾਸ਼ਨ , ਆਯੁਰਵੇਦ ਵਿਭਾਗ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਅੰਤਰ-ਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਦੇਸ਼ ਵਿਚ ਮਨਾਏ ਗਏ ਅੰਤਰਰਾਸ਼ਟਰੀ ਯੋਗ ਦਿਵਸ ਦੀ ਲੜੀ ਤਹਿਤ ਮਨਾਏ ਯੋਗ ਦਿਵਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਸੰਬੋਧਨ ਕਰਦਿਆਂ ਆਖਿਆ ਕਿ ਯੋਗ ਇਕ ਸਰੀਰਕ,ਮਾਨਸਿਕ ਅਤੇ ਅਧਿਆਤਮਿਕ ਅਭਿਆਸ ਹੈ ਜੋ ਭਾਰਤੀ ਸੰਸਿਤੀ ਦਾ ਅਹਿਮ ਅੰਗ ਰਿਹਾ ਹੈ ਅਤੇ ਅੱਜ ਦੁਨੀਆਂ ਭਰ ਵਿਚ 5 ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ । ਇਸ ਵਾਰ ਦਾ ਵਿਸ਼ਾ ‘ਯੋਗਾ ਫਾਰ ਹਾਰਟ ਕੇਅਰ ’ ਰੱਖਿਆ ਗਿਆ ਹੈ। ਇਸ ਮੌਕੇ ਸਹਾਇਕ ਕਮਸ਼ਿਨਰ ਲਾਲ ਵਿਸ਼ਵਾਸ਼ ਬੈਂਸ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ,ਗਾਰਡੀਅਨ ਆਫ਼ ਗਵਰਨੈਂਸ ,ਸਮਾਜ ਸੇਵੀ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਯੋਗ ਅਭਿਆਸ ਕੀਤਾ । ਇਸ ਮੌਕੇ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਯੋਗ ਆਸਣਾਂ ਨੂੰ ਅਪਣਾ ਕੇ ਅਨੇਕਾਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨਾਂ ਯੁਵਾ ਪੀੜੀ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿਣ ਲਈ ਯੋਗਾ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਵੀ ਪ੍ਰੇਰਿਤ ਕੀਤਾ। ਉਨਾਂ ਯੋਗ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ ਹਰੀ ਝੰਡੀ ਦੇਣ ਸਮੇਂ ਕਿਹਾ ਕਿ ਭਵਿੱਖ ਵਿੱਚ ਜ਼ਿਲੇ ਅੰਦਰ ਯੋਗ ਕਿਰਿਆਵਾਂ ਲਈ 100 ਕੈਂਪ ਲਗਾ ਕੇ ਲੋਕਾਂ ਨੂੰ ਯੋਗਾ ਬਾਰੇ ਜਾਗਰੂਕ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਵੱਲੋਂ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਵਿਅਕਤੀਆਂ ‘ਚ ਸ਼ਾਮਲ ਹੋ ਕੇ ਖੁਦ ਯੋਗ ਆਸਣ ਕੀਤੇ ਗਏ। ਇਸ ਸਮੇਂ ਜਿਲਾ ਪ੍ਰਸ਼ਾਸ਼ਨ ਵੱਲੋ ਸਹਾਇਕ ਕਮਿਸ਼ਨਰ (ਜਨਰਲ) ਲਾਲ ਵਿਸ਼ਵਾਸ਼ ਬੈਂਸ,ਐੱਸ ਪੀ ਸ. ਬਲਵਿੰਦਰ ਸਿੰਘ ,ਡੀਐੱਸਪੀ ਹੈੱਡਕੁਆਰਟਰ ਸ. ਬਰਿੰਦਰ ਸਿੰਘ, ਡੀਐੱਸਪੀ ਸਿਟੀ ਸ. ਪਰਮਜੀਤ ਸਿੰਘ ਸੰਧੂ ,ਆਯੁਰਵੈਦਿਕ ਅਫ਼ਸਰ ਡਾ: ਪ੍ਰੀਤਮ ਸਿੰਘ, ਗੋਲਡਨ ਹੈਲਪ-ਲਾਈਨ ਤੋਂ ਕੁਲਦੀਪ ਸਿੰਘ ਬਰਾੜ, ਆਯੁਰਵੈਦਿਕ ਵਿਭਾਗ ਮੋਗਾ ਦੇ ਡਾ. ਨਵਦੀਪ ਬਰਾੜ ਤੇ ਡਾ. ਭੁਪਿੰਦਰ ਪਾਲ ਅਤੇ ਲਾਇਨਜ਼ ਕਲੱਬ ਤੋਂ ਨਵੀਨ ਸਿੰਗਲਾ ਹਾਜ਼ਰ ਹੋਏ। ਇਸ ਮੌਕੇ ਆਯੁਰਵੈਦਿਕ ਅਫ਼ਸਰ ਡਾ: ਪ੍ਰੀਤਮ ਸਿੰਘ ਡੋਡ, ਆਨੰਦ ਸ਼ਰਮਾ, ਹਨੀ ਸ਼ਰਮਾ ਅਤੇ ਰਾਵਿੰਦਰ ਕੁਮਾਰ ਵੱਲੋ ਯੋਗ ਆਸਣ ਕਰਵਾਏ ਗਏ ਅਤੇ ਯੋਗ ਵਿਧੀਆਂ ਦੀਆਂ ਬਾਰੀਕੀਆਂ ਬਾਰੇ ਵਿਸਥਾਰ ਪੂਰਵਿਕ ਚਾਨਣਾ ਪਾਇਆ ਗਿਆ। ਗੁਰੂਕੁੱਲ ਕਾਂਗੜੀ ਯੂਨੀਵਰਸਿਟੀ ਹਰਿਦੁਆਰ ਦੇ ਪੀ ਐੱਚ ਡੀ ਯੋਗਾ ਦੇ ਵਿਦਿਆਰਥੀ ਆਨੰਤ ਸ਼ਰਮਾ ਅਤੇ ਹਿੰਦੂ ਸੰਸਿਤ ਯੂਨੀਵਰਸਿਟੀ ਤੋਂ ਡਿਪਲੋਮਾ ਪ੍ਰਾਪਤ ਰਵਿੰਦਰ ਸਿੰਘ ਨੇ ਯੋਗ ਆਸਣ ਕਰਵਾਏ। ਬਿ੍ਰਟਿਸ਼ ਕੋਲੰਬੀਆ ਦੇ ਕਾਲਜ ਵਿੰਡਸੌਂਗ ਕਾਲਜ ਆਫ਼ ਹੀਿਗ ਆਰਟਸ ਤੋਂ ਹੋਲਿਸਟਿਕ ਮੈਡੀਸਨ ਦੇ ਪੋਸਟ ਗਰੈਜੂਏਟ ਡਾ: ਪ੍ਰੀਤਮ ਸਿੰਘ ਨੇ ਯੋਗ ਅਤੇ ਮਰਮ ਚਿਕਿਤਸਾ ਬਾਰੇ ਜਾਣਕਾਰੀ ਦਿੱਤੀ । ਉਹਨਾਂ ਯੋਗ ਕਰਵਾਉਂਦਿਆਂ ਸਰੀਰ ਵਿਚ ਮੌਜੂਦ ਵੱਖ ਵੱਖ ਮਰਮ ਬਿੰਦੂਆਂ ਬਾਰੇ ਜਾਣਕਾਰੀ ਦਿੱਤੀ ਅਤੇ ਯੋਗ ਕਰ ਰਹੇ ਲੋਕਾਂ ਵੱਲੋਂ ਉਹਨਾਂ ਬਿੰਦੂਆਂ ਨੂੰ ਦਬਾਉਣ ’ਤੇ ਮੌਕੇ ’ਤੇ ਹੀ ਰਾਹਤ ਮਹਿਸੂਸ ਕੀਤੀ ਗਈ ਹੋਰ ਤਾਂ ਹੋਰ ਜਿਹੜੇ ਵਿਅਕਤੀ ਯੋਗਾ ਕਰਨ ਤੋਂ ਅਸਮਰੱਥ ਸਨ ਉਹਨਾਂ ਦੇ ਮਰਮ ਬਿੰਦੂ ਡਾ: ਡੋਡ ਨੇ ਹੱਥੀਂ ਦਬਾਏ ਅਤੇ ਉਹ ਵਿਅਕਤੀ ਤੁਰੰਤ ਬੜੀ ਆਸਾਨੀ ਨਾਲ ਯੋਗਾ ਕਰਨ ਦੇ ਸਮਰੱਥ ਹੋ ਗਏ। ਇਸ ਮੌਕੇ ਡਾ: ਪ੍ਰੀਤਮ ਸਿੰਘ ਨੇ ਸੌਣ ਦੇ ਤਰੀਕਿਆਂ ‘ਚ ਤਬਦੀਲੀ ਲਿਆਉਣ ,ਭੋਜਨ ਚੰਗੀ ਤਰਾਂ ਚਬਾ ਕੇ ਖਾਣ ਅਤੇ ਜੀਵਨ ਸ਼ੈਲੀ ਵਿਚ ਅਜਿਹੀਆਂ ਤਬਦੀਲੀਆਂ ਲਿਆ ਕੇ ਤੰਦਰੁਸਤ ਜੀਵਨ ਹਾਸਲ ਕਰਨ ਦੀ ਪ੍ਰੇਰਨਾ ਕੀਤੀ। ਅਖੀਰ ਵਿਚ ਉਹਨਾਂ ਯੋਗੀਆਂ ਨੂੰ ਮੈਡੀਟੇਸ਼ਨ ਵੀ ਕਰਵਾਈ । ਯੋਗ ਕੈਂਪ ਦੌਰਾਨ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸੰਦੀਪ ਹੰਸ ਵੱਲੋਂ ਡਾ: ਪ੍ਰੀਤਮ ਸਿੰਘ , ਆਨੰਤ ਸ਼ਰਮਾ ਅਤੇ ਸਮੁੱਚੀ ਟੀਮ ਨੂੰ ਸਨਮਾਨ ਚਿੰਨ ਭੇਂਟ ਕੀਤੇ। ਇਸ ਮੌਕੇ ਗੋਲਡਨ ਹੈਲਪਲਾਈਨ ਦੀ ਯੋਗਾ ਟੀਮ ਵੱਲੋਂ ਮੁਫ਼ਤ ਲਿਟਰੇਚਰ ਵੰਡਿਆ ਗਿਆ । ਕੈਂਪ ਦੌਰਾਨ ਸਿਹਤ ਵਿਭਾਗ ਦੇ ਹੋਮਿਓਪੈਥੀ ਤੇ ਆਯੁਰਵੈਦਿਕ ਵਿਭਾਗ ਵੱਲੋਂ ਪ੍ਰਦਰਸ਼ਨੀ ਲਗਾ ਕੇ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।ਇਸ ਮੌਕੇ ਜਿਲਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ: ਊਸ਼ਾ ਗਰਗ, ਕਾਲਜ ਦੇ ਚੇਅਰਮੈਨ ਪ੍ਰੀਵਨ ਗਰਗ, ਡਾਇਰੈਕਟਰ ਜਨੇਸ਼ ਗਰਗ,ਉੱਘੇ ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ, ਤਰਲੋਚਨ ਸਿੰਘ ਗਿੱਲ, ਡਾ: ਨਾਇਬ ਸਿੰਘ ,ਇੰਦਰਪਾਲ ਸਿੰਘ ਢਿੱਲੋਂ ਏ ਈ ਓ ,ਡੀ ਈ ਓ ਪ੍ਰਦੀਪ ਸ਼ਰਮਾ,ਮਹਿੰਦਰਪਾਲ ਲੂੰਬਾ,ਬਲਜੀਤ ਚਾਨੀ,ਪੱਤਰਕਾਰ ਸੱਤਿਅਨ ਓਝਾ ਅਤੇ ਅਧਿਕਾਰੀਆਂ/ਕ੍ਰਮਚਾਰੀਆਂ ਤੇ ਸ਼ਹਿਰੀਆਂ ਵੱਲੋਂ ਸ਼ਾਮਲ ਹੋ ਕੇ ਯੋਗ ਆਸਣ ਕੀਤੇ ਗਏ।--- ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -