ਮੋਗਾ ‘ਚ ਬੰਬ ਮਿਲਿਆ,ਤੋਪ ਦਾ ਗੋਲਾ ਹੋਣ ਦਾ ਖਦਸ਼ਾ,ਐੱਸ ਐੱਸ ਪੀ ਦੀ ਅਗਵਾਈ ‘ਚ ਪੁਲਿਸ ਫੋਰਸ ਮੌਕੇ ’ਤੇ ਪਹੁੰਚੀ
ਮੋਗਾ,18 ਜੂਨ (ਜਸ਼ਨ): ਅੱਜ ਮੋਗਾ ਦੇ ਬੁੱਘੀਪੁਰਾ ਚੌਂਕ ਨਜ਼ਦੀਕ ਲੁਧਿਆਣਾ ਮੋਗਾ ਰੋਡ ’ਤੇ ਬੰਬ ਬਰਾਮਦ ਹੋਇਆ। ਮੌਕੇ ’ਤੇ ਐੱਸ ਐੱਸ ਪੀ ਅਮਰਜੀਤ ਸਿੰਘ ਬਾਜਵਾ ਭਾਰੀ ਪੁਲਿਸ ਫੋਰਸ ਨਾਲ ਪਹੁੰਚੇ ਅਤੇ ਬੰਬ ਦੇ ਆਲੇ ਦੁਆਲੇ ਮਿੱਟੀ ਨਾਲ ਭਰੀਆਂ ਬੋਰੀਆਂ ਰੱਖਵਾ ਦਿੱਤੀਆਂ। ਇਸ ਬੰਬਨੁਮਾ ਵਸਤੂ ਬਾਰੇ ਇਕ ਕਬਾੜ ਚੁੱਗਣ ਵਾਲੇ ਮਜ਼ਦੂਰ ਨੂੰ ਪਤਾ ਲੱਗਾ ਜਿਸ ਨੇ ਮਹਿਣੇ ਥਾਣੇ ਵਿਚ ਪੁਲਿਸ ਕਰਮੀਆਂ ਨੂੰ ਇਸ ਬਾਰੇ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੇ ਐੱਸ ਐੱਸ ਪੀ ਸ੍ਰ ਬਾਜਵਾ ਨੇ ਆਖਿਆ ਕਿ ਪਹਿਲੀ ਨਜ਼ਰੇ ਇਹ ਮੋਰਟਾਰ ਸ਼ੈਲ ਲੱਗ ਰਿਹਾ ਹੈ ਜੋ ਕਿ ਪੁਰਾਣਾ ਹੈ ਅਤੇ ਜੰਗਾਲਿਆ ਹੋਇਆ ਹੈ।
ਉਹਨਾ ਕਿਹਾ ਇਸ ਤਰਾਂ ਦੇ ਮੋਰਟਾਰ ਸ਼ੈੱਲ ਪਹਿਲਾਂ ਵੀ ਕਈ ਜਗਹ ਤੋਂ ਮਿਲਦੇ ਰਹਿੰਦੇ ਹਨ ਕਿਉਂਕਿ ਲੋਕ ਸਕਰੈਪ ਬਾਹਰੋਂ ਮੰਗਵਾਉਂਦੇ ਨੇ ਉਸ ਵਿਚ ਇਹੋ ਜਿਹੀਆਂ ਚੀਜ਼ਾਂ ਆਮ ਹੀ ਆ ਜਾਂਦੀਆਂ ਹਨ ਪਰ ਬਾਅਦ ਵਿਚ ਪਤਾ ਲੱਗਣ ’ਤੇ ਉਹ ਡਰ ਦੇ ਮਾਰੇ ਇਹਨਾਂ ਨੂੰ ਸੁੱਟ ਦਿੰਦੇ ਹਨ । ਉਹਨਾਂ ਕਿਹਾ ਕਿ ਇਹ ਮੋਰਟਾਰ ਸ਼ੈਲ ਵੀ ਬੋਰੀ ਦੇ ਵਿਚ ਲਪੇਟਿਆ ਹੋਇਆ ਸੀ । ਉਹਨਾਂ ਕਿਹਾ ਕਿ ਭਾਵੇਂ ਕੁਝ ਵੀ ਹੋਵੇ ਅਸੀਂ ਇਸ ਸਬੰਧੀ ਤਫਤੀਸ਼ ਜ਼ਰੂਰ ਕਰਾਂਗੇ ।ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਬੰਬ ਨਹੀਂ ਹੈ ਇਹ ਦਰਅਸਲ ਤੋਪ ਦਾ ਗੋਲਾ (ਮੋਰਟਾਰ ਸ਼ੈੱਲ) ਹੈ । ਉਹਨਾਂ ਕਿਹਾ ਕਿ ਉਹਨਾਂ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਹੈ ਅਤੇ ਜਲੰਧਰ ਤੋਂ ਬੰਬ ਨਿਰੋਧਕ ਦਸਤਾ ਆ ਕੇ ਇਸ ਨੂੰ ਨਕਾਰਾ ਕਰਨ ਉਪਰੰਤ ਨਾਲ ਇਸ ਨੂੰ ਨਾਲ ਲੈ ਜਾਏਗਾ। ******* ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -