‘ਕਰਵ ਪਲੱਸ’ ਧਰਮਕੋਟ ਨੇ ਲਗਵਾਇਆ ਸ਼ਿਵਾਲੀ ਸ਼ਰਮਾ ਦਾ ਕੈਨੇਡਾ ਦਾ ਵੀਜ਼ਾ

ਧਰਮਕੋਟ, 17 ਜੂਨ (ਜਸ਼ਨ): ਜ਼ੀਰਾ ਧਰਮਕੋਟ ਰੋਡ ’ਤੇ ਸਥਿਤ ਨਾਮਵਰ ਆਈਲਸ ਅਤੇ ਇਮੀਗ੍ਰੇਸ਼ਨ ਸੰਸਥਾ ਕਰਵ ਪਲੱਸ ਵੱਲੋਂ ਲਗਾਤਾਰ ਵਿਦੇਸ਼ਾਂ ਦੇ ਸਟੱਡੀ ਅਤੇ ਮਲਟੀਪਲ ਟੂਰਿਸਟ ਵੀਜ਼ੇ ਲਗਵਾ ਕੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਸੁਪਨੇ ਸਾਕਾਰ ਕਰਨ ਵਿਚ ਸਹਾਇਤਾ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ‘ਕਰਵ ਪਲੱਸ’  ਸੰਸਥਾ ਵੱਲੋਂ ਸ਼ਿਵਾਲੀ ਸ਼ਰਮਾ ਵਾਸੀ ਨੂਰ ਮਹਿਲ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਗਿਆ । ਇਸ ਸਬੰਧੀ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਐਮ ਡੀ ਅਮਨਦੀਪ ਸਿੰਘ ਨੇ ਕਿਹਾ ਕਿ ਓਵਰਆਲ 6 ਬੈਂਡ ਪ੍ਰਾਪਤ ਕਰਕੇ ਸ਼ਿਵਾਲੀ ਸ਼ਰਮਾ ਕੈਨੇਡਾ ਜਾਣ ਦੀ ਚਾਹਵਾਨ ਸੀ ਜਿਸ ਦਾ ਪੜਾਈ ‘ਚ ਪੰਜ ਸਾਲ ਦਾ ਗੈਪ ਸੀ ਅਤੇ ਦੋ ਵਾਰ ਵੀਜ਼ਾ ਰਿਫਿਊਜ਼ਲ ਵੀ ਆ ਚੁੱਕੀ ਸੀ, ਪ੍ਰੰਤੂ ਸੰਸਥਾ ਦੇ ਮਿਹਨਤੀ ਸਟਾਫ ਵੱਲੋਂ ਉਨਾਂ ਦੀ ਫਾਈਲ ਵਧੀਆ ਢੰਗ ਨਾਲ ਤਿਆਰ ਕਰਕੇ ਅੰਬੈਸੀ ਵਿਚ ਲਗਾਈ ਗਈ ਅਤੇ ਅੰਬੈਸੀ ਵੱਲੋਂ ਸ਼ਿਵਾਲੀ ਸ਼ਰਮਾ ਨੂੰ ਸਟੱਡੀ ਵੀਜ਼ਾ ਦਿੱਤਾ ਗਿਆ ਹੈ । ਉਨਾਂ ਸ਼ਿਵਾਲੀ ਸ਼ਰਮਾ ਨੂੰ ਵੀਜ਼ਾ ਸੌਂਪਦੇ ਹੋਏ ਚੰਗੇ ਭਵਿੱਖ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ । ਉਨਾਂ ਕਿਹਾ ਕਿ ਹੁਣ ਧਰਮਕੋਟ ਨਾਲ ਲੱਗਦੇ ਪਿੰਡਾਂ ਅਤੇ ਕਸਬਿਆਂ ਦੇ ਲੋਕ ਜੋ ਦੂਸਰੇ ਦੇਸ਼ਾਂ ਵਿੱਚ ਜਾਣ ਦੇ ਚਾਹਵਾਨ ਹਨ ਨੂੰ ਸਟੱਡੀ, ਮਲਟੀਪਲ ਅਤੇ ਹੋਰ ਤਰਾਂ ਦੀਆਂ ਫਾਈਲਾਂ ਲਗਾਉਣ ਲਈ ਦੂਰ ਜਾਣ ਦੀ ਲੋੜ ਨਹੀਂ ਬਲਕਿ ਧਰਮਕੋਟ ਵਿੱਚ ਹੀ ਕਰਵ ਪਲੱਸ ਸੰਸਥਾ ਦੁਆਰਾ ਫਾਈਲਾਂ ਲਗਵਾਉਣ ਦੀ ਸੁਵਿਧਾ ਉਪਲੱਬਧ ਕਰਵਾਈ ਗਈ ਹੈ । ਸਟੱਡੀ ਵੀਜ਼ਾ ਪ੍ਰਾਪਤ ਕਰਨ ਵਾਲੀ ਸ਼ਿਵਾਲੀ ਸ਼ਰਮਾ ਨੇ ਕਰਵ ਪਲੱਸ ਸੰਸਥਾ ਦਾ ਧੰਨਵਾਦ ਕੀਤਾ । ਇਸ ਮੌਕੇ ਸੰਸਥਾ ਦੇ ਮੈਡਮ ਸੰਦੀਪ ਕੌਰ, ਜਸਪ੍ਰੀਤ ਕੌਰ ,ਮਨਪ੍ਰੀਤ ਕੌਰ ਅਤੇ ਅਮਨਪ੍ਰੀਤ ਕੌਰ ਨੇ ਵੀ ਸ਼ਿਵਾਲੀ ਸ਼ਰਮਾ ਨੂੰ ਵਧਾਈ ਦਿੱਤੀ ।