ਇਲੈਕਟਰੋਹੋਮਿਉਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਡਾ ਮਨਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ

ਮੋਗਾ ,2 ਜੂਨ: (ਜਸ਼ਨ):ਇਲੈਕਟਰੋਹੋਮਿਉਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਅਜ ਸਮਰਾਟ ਹੋਟਲ ਜੀ ਟੀ ਰੋਡ ਮੋਗਾ ਵਿੱਚ ਡਾ ਮਨਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਡਾ ਜਸਪਾਲ ਸਿੰਘ ਸੰਧੂ ਨੇ ਫੇਫੜਿਆਂ ਦਾ ਕੈਂਸਰ ਬਨਣ ਦੇ ਕਾਰਨ ਬਾਰੇ ਦੱਸਿਆ। ਡਾ ਜਗਤਾਰ ਸਿੰਘ ਸੇਖੋਂ ਨੇ ਸੈਲਿਕਸ ਐਲਬਾ ਅਤੇ ਡਰੋਸੇਰਾ ਰੋਟੂਂਡੀਫੋਲੀਆ ਪਲਾਂਟਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਕਿ ਇਹ ਪਲਾਂਟ ਕ੍ਰਮਵਾਰ ਇਲੈਕਟਰੋਹੋਮਿਉਪੈਥਿਕ ਦਵਾਈਆਂ ਸੈਂਕਰੋਫੁਲੋਸੋ 10 ਫੈਬਰੀਫਿਊਗੋ 1 ਅਤੇ 2 ਅਤੇ ਪੈਟੋਰੇਲ 3 ਵਿੱਚ ਵਰਤੇ ਜਾਂਦੇ ਹਨ। ਇਹਨਾਂ ਵਿੱਚ ਗੰਠੀਆਂ ਜੋੜ ਦਰਦ,ਯੂਰਿਕ ਐਸਿਡ ਰੀਂਗਣ ਵਾਅ ਜਨਣ ਅੰਗ ਦਮਾਂ ਸੁੱਕੀ ਖੰਘ ਬਲਗਮ ਵਾਲੀ ਖੰਘ ਗਲਾ ਦਰਦ ਅਤੇ ਛਾਤੀ ਦੇ ਕੈਂਸਰ ਰੋਗ ਆਦਿ ਨੂੰ ਠੀਕ ਕਰਨ ਦੀ ਸ਼ਕਤੀ ਹੈ।ਡਾ ਜਸਵਿੰਦਰ ਸਿੰਘ ਨੇ ਟ੍ਰੈਕੀਕਾਰਡੀਆ ਦਾ ਤਜਰਬਾ ਸਾਂਝਾ ਕੀਤਾ। ਡਾ ਦਰਬਾਰਾ ਸਿੰਘ ਭੁੱਲਰ ਨੇ ਅੰਡੇਦਾਨੀ ਦੀਆਂ ਰਸੌਲੀਆਂ ਦੇ ਇਲਾਜ ਬਾਰੇ ਦੱਸਿਆ।ਡਾ ਜਗਮੋਹਨ ਸਿੰਘ ਅਤੇ ਰਾਜੇਸ਼ ਕੁਮਾਰ ਸਿਰਸਾ ਨੇ ਪਿੱਤਾ ਪੱਥਰੀ ਦੇ ਇਲਾਜ ਸਬੰਧੀ ਵਿਚਾਰ ਕੀਤੀ।ਡਾ ਜਗਜੀਤ ਕੌਰ ਨੇ ਮਸਕੂਲਰ ਡਿਸਟਰੋਫੀ ਰੋਗ ਸਬੰਧੀ ਚਾਨਣਾ ਪਾਇਆ।ਡਾ ਐਸ ਕੇ ਕਟਾਰੀਆ ਨੇ ਅਪੈਂਡਿਕਸ ਅਤੇ ਦੰਦਾਂ ਦੇ ਰੋਗਾਂ ਦੇ ਇਲੈਕਟ੍ਰੋਹੋਮਿਓਪੈਥਿਕ ਇਲਾਜ ਬਾਰੇ ਦੱਸਿਆ।ਡਾ ਜਸਵੀਰ ਸ਼ਰਮਾ ਨੇ ਛਾਤੀ ਦੀਆਂ ਗਿਲਟੀਆਂ ਦਾ ਇਲਾਜ ਦੱਸਿਆ।ਡਾਕਟਰ ਸੁਖਦੇਵ ਸਿੰਘ ਦੌਧਰ ਨੇ ਮੈਟੀਰੀਆ ਮੈਡੀਕਾ ਚਾਨਣਾ ਪਾਇਆ ਅਤੇ ਡਾ ਛਿੰਦਰ ਸਿੰਘ,ਡਾ ਧਰਮਪਾਲ ਸਿੰਘ,ਡਾ ਜਸਪਾਲ ਸਿੰਘ,ਡਾ ਕਰਤਾਰ ਸਿੰਘ,ਡਾ ਤਰਲੋਕ ਸਿੰਘ ,ਡਾ ਰਵਿੰਦਰ ਕੁਮਾਰ,ਡਾ ਕੁਲਦੀਪ ਸਿੰਘ,ਡਾ ਮੋਹਨ ਸਿੰਘ,ਡਾ ਕਮਲ ਕੁਮਾਰ ,ਡਾ ਸੁਖਵਿੰਦਰ ਸਿੰਘ,ਡਾ ਕਮਲਜੀਤ ਕੌਰ ਸੇਖੋਂ,ਡਾ ਬਲਦੇਵ ਰਾਜ,ਡਾ ਪਰਮਜੀਤ  ਸਿੰਘ,ਡਾ ਦੀਪਕ ਅਰੋੜਾ ਅਾਦਿ ਨੇ ਆਪਣੇ-ਆਪਣੇ ਤਜਰਬੇ ਸਾਂਝੇ ਕੀਤੇ  ਇਸ ਮੀਟਿੰਗ ਵਿੱਚ ਪੰਜਾਬ,ਹਰਿਆਣਾ, ਚੰਡੀਗੜ੍ਹ ਤੋਂ ਵਡੀ ਗਿਣਤੀ ਵਿੱਚ ਡਾਕਟਰ ਪਹੁੰਚੇ ਹੋਏ ਸਨ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ