‘ਬੇਟੀ ਬਚਾਓ ਬੇਟੀ ਪੜਾਓ’ ਸਕੀਮ ਤਹਿਤ ਭਰੇ ਜਾ ਰਹੇ ਨਕਲੀ ਫਾਰਮਾਂ ਬਾਰੇ ਗਰਾਮ ਪੰਚਾਇਤਾਂ ਲੋਕਾਂ ਨੂੰ ਜਾਗਰੂਕ ਕਰਨ-ਏ.ਡੀ.ਸੀ.ਰਾਜਿੰਦਰ ਬਤਰਾ

ਮੋਗਾ 13 ਜੂਨ(ਜਸ਼ਨ): ‘ਬੇਟੀ ਬਚਾੳ ਬੇਟੀ ਪੜਾਓ‘ ਸਕੀਮ ਤਹਿਤ ਕੁੱਝ ਗਲਤ ਅਨਸਰਾਂ ਅਤੇ ਗੈਰ ਸਰਕਾਰੀ ਸੰਗਠਨਾਂ ਵੱਲੋ ਗੈਰ ਕਾਨੂੰਨੀ ਢੰਗ ਨਾਲ ਵੇਚੇ ਜਾ ਰਹੇ ਨਕਲੀ ਫ਼ਾਰਮਾਂ ਬਾਰੇ ਗ੍ਰਾਮ ਪੰਚਾਇਤਾਂ ਲੋੋਕਾਂ ਨੂੰ ਜਾਗਰੂਕ ਕਰਨ। ਇਹ ਪ੍ਰੇਰਣਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜਿੰਦਰ ਬਤਰਾ ਨੇ ਜ਼ਿਲੇ ਦੀਆਂ ਗ੍ਰਾਮ ਪੰਚਾਇਤਾਂ ਨੂੰ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਦੇ ਨਾਮ ਹੇਠ ਕੁੱਝ ਗਲਤ ਅਨਸਰਾਂ ਵੱਲੋ ‘ਬੇਟੀ ਬਚਾੳ ਬੇਟੀ ਪੜਾਓ‘ ਸਕੀਮ ਦੇ ਫਾਰਮ ਇਹ ਕਹਿ ਕੇ ਵੇਚੇ ਜਾ ਰਹੇ ਹਨ ਕਿ ਇਸ ਸਕੀਮ ਅਧੀਨ ਨਕਦ ਪੈਸਾ 8 ਤੋ 32 ਸਾਲ ਤੱਕ ਮਿਲਦਾ ਹੈ ਅਤੇ ਫਾਰਮ ਭਰਨ ਤੋੋਂ ਬਾਅਦ ਇਹ ਨਕਲੀ ਫਾਰਮ ਭਾਰਤ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਨੂੰ ਭੇਜੇ ਜਾ ਰਹੇ ਹਨ। ਉਨਾਂ ਸਪੱਸ਼ਟ ਕਰਦਿਆਂ ਕਿਹਾ ਕਿ ‘ਬੇਟੀ ਬਚਾੳ ਬੇਟੀ ਪੜਾਓ‘ ਸਕੀਮ ਦੇ ਅਧੀਨ ਕਿਸੇ ਵੀ ਲਾਭਪਾਤਰੀ ਨੂੰ ਨਕਦ ਰਾਸ਼ੀ ਦੇਣ ਦੀ ਯੋੋਜਨਾ ਨਹੀ ਹੈ। ਇਸ ਸਕੀਮ ਦਾ ਮਕਸਦ ‘ਬੇਟੀ ਬਚਾੳ ਬੇਟੀ ਪੜਾਓ‘ ਸਕੀਮ ਅਧੀਨ ਸਮਾਜ ਵਿੱਚ ਬੇਟੀਆ ਪ੍ਰਤੀ ਰੁੜੀਵਾਦੀ ਸੋਚ ਨੂੰ ਬਦਲਨਾ, ਪੀ.ਸੀ ਅਤੇ ਪੀ.ਐਨ.ਡੀ.ਟੀ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨਾ ਅਤੇ ਬੇਟੀਆਂ ਦੀ ਸਿੱਖਿਆ ਨੂੰ ਅੱਗੇ ਵਧਾਉਣ ਲਈ ਜ਼ੋਰ ਦੇਣਾ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਇਸ ਗੁਮਰਾਹਕੁੰਨ ਪ੍ਰਚਾਰ ਤੋਂ ਜਾਗਰੂਕ ਕਰਨ ਲਈ ਜ਼ਿਲੇ ਅੰਦਰ ਜਨਤਕ ਥਾਵਾਂ ‘ਤੇ ਜਾਗਰੂਕਤਾ ਹੋਰਡਿੰਗਜ਼ ਲਗਾਏ ਜਾ ਰਹੇ ਹਨ। ਸ਼੍ਰੀ ਰਾਜਿੰਦਰ ਬਤਰਾ ਨੇ ਆਮ ਲੋੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਗੈਰਕਾਨੂੰਨੀ ਅਤੇ ਧੋਖਾ-ਧੜੀ ਵਾਲੀਆ ਸਕੀਮਾ ਦੇ ਜਾਲ ਵਿੱਚ ਨਾ ਫਸਣ ਅਤੇ ਨਾ ਹੀ ਇਹ ਗੈਰ ਕਾਨੂੰਨੀ ਫਾਰਮ ਭਰ ਕੇ ਭਾਰਤ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਨੂੰ ਭੇਜੇ ਜਾਣ। ਉਨਾਂ ਕਿਹਾ ਕਿ ਜੇਕਰ ਕਿਸੇ ਦੇ ਧਿਆਨ ਵਿੱਚ ਆਉਦਾ ਹੈ ਕਿ ਕੋਈ ਗੈਰ ਕਾਨੂੰਨੀ ਢੰਗ ਨਾਲ ‘ਬੇਟੀ ਬਚਾੳ ਬੇਟੀ ਪੜਾਓ‘ ਦੇ ਨਾਮ ਦੀ ਦੁਰਵਰਤੋ ਕਰ ਰਿਹਾ ਹੈ ਤਾਂ ਇਸ ਦੀ ਜਾਣਕਾਰੀ ਸਬੰਧਤ ਮਹਿਕਮੇ ਦੇ ਧਿਆਨ ਵਿੱਚ ਲਿਆਂਦੀ ਜਾਵੇ ਤਾਂ ਕਿ ‘ਬੇਟੀ ਬਚਾੳ ਬੇਟੀ ਪੜਾਓ‘ ਸਕੀਮ ਦੇ ਨਾਮ ‘ਤੇ ਧੋਖਾ-ਧੜੀ ਕਰਨ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।


