ਮੋਗਾ ਦੇ ਵਾਰਡ ਨੰਬਰ 20 ਤੋਂ ਬਿਨਾਂ ਮੁਕਾਬਲਾ ਕਾਂਗਰਸੀ ਉਮੀਦਵਾਰ ਦੇ ਜਿੱਤਣ ਤੇ ਐਮ.ਐਲ.ਏ. ਡਾ. ਹਰਜੋਤ ਨੇ ਦਿੱਤੀ ਵਧਾਈ

ਮੋਗਾ, 13 ਜੂਨ (ਜਸ਼ਨ):  ਮੋਗਾ ਦੇ ਵਾਰਡ ਨੰਬਰ 20 ਦੀ ਚੋਣ ਬਿਨਾ ਮੁਕਾਬਲਾ ਕਾਂਗਰਸੀ ਉਮੀਦਵਾਰ ਤਰਸੇਮ ਸਿੰਘ ਨੇ ਜਿੱਤ ਲਈ ਹੈ, ਇਸ ਮੌਕੇ ਤੇ ਜੇਤੂ ਉਮੀਦਵਾਰ ਤਰਸੇਮ ਸਿੰਘ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਮੋਗਾ ਦੇ ਕਾਂਗਰਸੀ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਮੋਗਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ, ਸੂਬਾ ਸਕੱਤਰ ਰਵੀ ਗਰੇਵਾਲ, ਰਾਮਪਾਲ ਧਵਨ, ਨਿਰਮਲ ਸਿੰਘ ਬੁਲੇਟ ਏਜੰਸੀ ਵਾਲੇ, ਕੁਲਵਿੰਦਰ ਸਿੰਘ ਚੱਕੀਆਂ, ਧੀਰਜ ਕੁਮਾਰ ਧੀਰਾ, ਆਤਮਾ ਨੇਤਾ, ਸ਼ਿਵਸ਼ਰਨਜੀਤ ਸਿੰਘ, ਪ੍ਰਭਜੀਤ ਸਿੰਘ ਕਾਲਾ ਧੱਲੇਕੇ, ਅਮਰਜੀਤ ਅੰਬੀ, ਜਤਿੰਦਰ ਅਰੋੜਾ, ਬਿੱਟੂ ਫਿਲਟਰਾ ਵਾਲੇ, ਸ਼ਿੰਦਾ ਬਰਾੜ, ਸੰਜੀਵ ਬਠਲਾ, ਜਗਜੀਤ ਜੀਤਾ, ਵਿਜੈ ਖੁਰਾਨਾ, ਪ੍ਰੇਮਸ਼ਰਨਜੀਤ ਸਿੰਘ ਹੈਪੀ, ਵਿਕਾਸ  ਗੁਪਤਾ ਵਿੱਕੀ ਭੱਠੇ ਵਾਲਾ, ਪ੍ਰਵੀਨ ਮੱਕੜ, ਗੁਰਪ੍ਰੀਤ ਸਿੰਘ ਗੋਪੀ, ਗੁਰਮੀਤ ਸਿੰਘ ਮੀਤਾ ਤੋਂ ਇਲਾਵਾ ਹੋਰਨਾ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਇਸ ਜਿੱਤ ਤੇ ਵਧਾਈ ਦਿੱਤੀ। ਇਸ ਮੌਕੇ ਤੇ ਵਧਾਈ ਦਿੰਦੇ ਹੋਏ ਡਾ. ਹਰਜੋਤ ਕਮਲ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਬਲਾਕ ਸੰਮਤੀ, ਪੰਚਾਇਤ ਸੰਮਤੀ ਅਤੇ ਜਿਲ੍ਹਾ ਪਰੀਸ਼ਦ ਦੀਆਂ ਚੋਣਾ ਜਿੱਤੀਆਂ ਹਨ, ਉਸੇ ਤਰ੍ਹਾਂ ਹੁਣ ਜੋ ਵਾਰਡ ਨੰਬਰ 20 ਦੀ ਉਪ ਚੋਣ ਹੋਈ ਸੀ, ਜਿਸ ਵਿੱਚ ਉਨ੍ਹਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਡਾ. ਹਰਜੋਤ ਨੇ ਕਿਹਾ ਕਿ ਆਉਣ ਵਾਲੀਆਂ 2020 ਦੀਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਯੋਗ ਉਮੀਦਵਾਰ ਜਿੱਤਾ ਕੇ ਸ਼ਹਿਰ ਦਾ ਕਈ ਸਾਲਾਂ ਤੋਂ ਰੁਕਿਆ ਹੋਇਆ ਵਿਕਾਸ ਗਤੀਸ਼ੀਲ ਤਰੀਕੇ ਨਾਲ ਕਰਵਾਇਆ ਜਾਵੇਗਾ।    ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ