ਦਿਵਿਆਂਗਾ ਨੂੰ ਨਕਲੀ ਅੰਗ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਕੈਂਪ 13 ਅਤੇ 14 ਜੂਨ ਨੂੰ : ਲਾਲ ਬਿਸ਼ਵਾਸ ਬੈਂਸ

ਮੋਗਾ 12 ਜੂਨ: (ਜਸ਼ਨ) :ਅਸਿਸਟੈਂਟ ਕਮਿਸ਼ਨਰ ਲਾਲ ਬਿਸ਼ਵਾਸ ਬੈਂਸ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਮਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ,ਡਿਪਾਰਟਮੈਂਟ ਆਫ ਇੰਮਪਾਵਰਮੈਂਟ ਆਫ ਪਰਸਨਜ਼ ਵਿਦ ਡਿਸਐਬਿਲਟੀ,ਗੌਰਮਿੰਟ ਆਫ ਇੰਡੀਆ ਦੇ ਅਦਾਰੇ ਅਲਿਮਕੋ (ਆਰਟੀਫਿੱੀਅਲ ਲਿੰਬਸ ਮੈਨੂਫੈਕਚਰਿੰਗ ਕਾਰਪੋਰੇੱਨ ਆਫ਼ ਇੰਡੀਆ) ਵੱਲੋਂ ਦਿਵਿਆਂਗਾ ਨੂੰ ਨਕਲੀ ਅੰਗ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਕੈਂਪ 13 ਅਤੇ 14 ਜੂਨ ਨੂੰ ਲਗਾਇਆ ਜਾ ਰਿਹਾ ਹੈ, ਜਿਸ ਦੌਰਾਨ ਅੰਗਹੀਣ ਵਿਅਕਤੀਆਂ ਦੀ ਜਾਂਚ ਕਰਕੇ ਉਨਾਂ ਨੂੰ ਲੋੜ ਅਨੁਸਾਰ ਨਕਲੀ ਅੰਗ ਪ੍ਰਦਾਨ  ਕੀਤੇ ਜਾਣਗੇ।  ਉਹਨਾਂ ਦੱਸਿਆ ਕਿ ਮੋਗਾ ਦੇ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਨਕਲੀ ਅੰਗ ਬਣਾਉਣ ਵਾਲੀ ਸੰਸਥਾ (ਅਲਿਮਕੋ) ਵੱਲੋ ਲਗਾਏ ਜਾ ਰਹੇ ਇਸ ਕੈਪ ਵਿੱਚ ਦਿਵਿਆਂਗ ਵਿਅਕਤੀਆਂ ਨੂੰ ਉਨਾਂ ਦੀ ਜਰੂਰਤ ਅਨੁਸਾਰ ਮੁਫ਼ਤ ਨਕਲੀ ਅੰਗ ਅਤੇ ਯੰਤਰ ਮੁਹੱਈਆ ਕਰਵਾਉਣ ਵਾਸਤੇ ਰਜਿਸਟਰੇਸ਼ਨ ਕੀਤੀ ਜਾਵੇਗੀ। ਸ਼੍ਰੀ ਬੈਂਸ ਨੇ ਦੱਸਿਆ ਕਿ ਕੈਂਪ ਦੌਰਾਨ ਲੋੜਵੰਦ ਵਿਕਲਾਂਗ ਲਾਭਪਾਤਰੀਆਂ ਨੂੰ ਵੀਲ ਚੇਅਰ, ਬਨਾਵਟੀ ਅੰਗ, ਸੁਣਨ ਵਾਲੀਆਂ ਮੱੀਨਾਂ, ਨੇਤਰਹੀਣ ਵਿਅਕਤੀਆਂ ਨੂੰ ਸਮਾਰਟ ਸਟਿੱਕ ਤੇ ਸਮਾਰਟ ਫੋਨ ਮੁਹੱਈਆ ਕਰਵਾਉਣ ਲਈ ਉਨਾਂਂ ਦੇ ਨਾਮ ਦਰਜ ਕੀਤੇ ਜਾਣਗੇ। ਉਨਾਂ ਦੱਸਿਆ ਕਿ ਦਿਵਿਆਂਗ ਵਿਅਕਤੀ ਜੋ ਇਸ ਦਾ ਲਾਭ ਉਠਾਉਣਾ ਚਾਹੁੰਦੇ ਹਨ, ਜ਼ਿੰਨਾਂ ਦੀ ਮਹੀਨਾਵਾਰ ਆਮਦਨ 15,000 ਤੋ ਘੱਟ ਹੋਵੇ ਉਹ ਸਬੰਧਤ ਸਿਵਲ ਸਰਜਨ ਵੱਲਂੋ ਜਾਰੀ ਕੀਤਾ ਗਿਆ ਅੰਗਹੀਣ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਦੋ ਫੋਟੋਆਂ ਅਤੇ ਰਿਹਾਇਸ਼  ਦਾ ਸਬੂਤ ਜਿਵੇ ਕਿ ਆਧਾਰ ਕਾਰਡ ਜਾਂ ਵੋਟਰ ਕਾਰਡ ਆਦਿ ਕੈਂਪ ਵਿੱਚ ਨਾਲ ਲੈ ਕੇ ਆਉਣ ਅਤੇ ਇਸ ਕੈਂਪ ਦਾ ਵੱਧ ਤੋ ਵੱਧ ਲਾਭ ਉਠਾਉਣ।