ਅੰਤਰਰਾਸ਼ਟਰੀ ਖਿਡਾਰੀ ਨੂੰ ਦੋ ਮਿੰਨ ਦਾ ਮੋਨ ਧਾਰ ਕੇ ਦਿੱਤੀ ਸ਼ਰਧਾਂਜ਼ਲੀ

ਕੋਟਕਪੂਰਾ, 11 ਜੂਨ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ)  :- ਸਥਾਨਕ ਡਾ ਹਰੀ ਸਿੰਘ ਸੇਵਕ ਸਰਕਾਰੀ ਸੀਨੀ. ਸੈਕੰ ਸਕੂਲ ਦੇ ਬਾਸਕਿਟਬਾਲ ਸਟੇਡੀਅਮ ’ਚ ਜਿਲਾ ਬਾਸਕਿਟਬਾਲ ਐਸੋਸੀਏਸ਼ਨ ਫਰੀਦਕੋਟ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਓਮਕਾਰ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਬਠਿੰਡਾ ਜ਼ੋਨ ’ਚ ਸੂਬਾਈ ਚੈਂਪੀਅਨਸ਼ਿਪ ’ਚ ਹੋਣ ਵਾਲੇ ਜ਼ੋਨਲ ਮੁਕਾਬਲਿਆਂ ’ਚ ਭਾਗ ਲੈਣ ਵਾਲੀਆਂ ਸਬ-ਜੂਨੀਅਰ ਲੜਕੇ-ਲੜਕੀਆਂ ਦੀਆਂ ਟੀਮਾਂ ਦੀ ਚੋਣ ਕੀਤੀ ਗਈ। ਜਥੇਬੰਦੀ ਦੇ ਜਿਲਾ ਸਕੱਤਰ ਪੋ੍ਰ. ਦਰਸ਼ਨ ਸਿੰਘ ਸੰਧੂ ਦੀ ਬੇਨਤੀ ’ਤੇ ਪਹਿਲਾਂ ਦੀ ਤਰਾਂ ਇੱਥੇ ਆਲ ਇੰਡੀਆ ਪੱਧਰ ਦਾ ਬਾਸਕਿਟਬਾਲ ਟੂਰਨਾਮੈਂਟ ਕਰਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ’ਚ ਉਚੇਚੇ ਤੌਰ ’ਤੇ ਪੁੱਜੇ ਜਿਲਾ ਬਾਸਕਿਟਬਾਲ ਐਸੋਸੀਏਸ਼ਨ ਦੇ ਉਪ ਪ੍ਰਧਾਨ ਤੇ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੈਪਾਲ ਸਿੰਘ ਸੰਧੂ ਨੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਹਾਜਰੀ ’ਚ ਉਕਤ ਟੂਰਨਾਮੈਂਟ ਕਰਾਉਣ ਦੀ ਹਾਮੀ ਭਰੀ। ਅੰਤ ’ਚ ਫਰੀਦਕੋਟ ਜਿਲੇ ਦੇ ਅੰਤਰਰਾਸ਼ਟਰੀ ਖਿਡਾਰੀ ਹਰਿੰਦਰ ਸਿੰਘ ਗੋਂਦਾਰਾ (ਸਾਬੂ) ਦੇ ਅਚਾਨਕ ਵਿਛੋੜੇ ’ਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜ਼ਲੀ ਭੇਂਟ ਕੀਤੀ ਗਈ। ਪ੍ਰੋ. ਦਰਸ਼ਨ ਸਿੰਘ ਸੰਧੂ ਨੇ ਦੱਸਿਆ ਕਿ ਹਰਿੰਦਰ ਸਿੰਘ ਸਾਬੂ ਨਮਿੱਤ ਸ਼ਰਧਾਂਜ਼ਲੀ ਸਮਾਗਮ 15 ਜੂਨ ਦਿਨ ਸ਼ਨੀਵਾਰ ਨੂੰ ਗੁਰਦਵਾਰਾ ਸਾਹਿਬ ਗੁਰੂ ਨਾਨਕ ਸਿੱਖ ਸੁਸਾਇਟੀ ਬਲਿਊ ਮਾਊਨਟੈਂਨ ਬੈਥਲ (ਯੂਐਸਏ) ਵਿਖੇ ਹੋਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅੰਤਰਰਾਸ਼ਟਰੀ ਖਿਡਾਰੀ ਸ਼ਾਮ ਲਾਲ, ਹਰਮਨਦੀਪ, ਜੁਗਰਾਜ ਸਿੰਘ ਜੋਗਾ ਸਕੱਤਰ ਫਰੈਂਡਜ਼ ਕਲੱਬ, ਕਿ੍ਰਸ਼ਨਪੁਰੀ ਕੋਚ, ਕਰਮਜੀਤ ਸਿੰਘ, ਸੰਦੀਪ ਖਾਨ, ਬਲਜੀਤ ਸਿੰਘ, ਸੁਖਦੇਵ ਸਿੰਘ ਚਹਿਲ, ਸਾਧੂ ਰਾਮ ਦਿਉੜਾ, ਸ਼ਲਿੰਦਰ ਕੁਮਾਰ, ਨਿਸ਼ਾਨ ਸਿੰਘ ਆਦਿ ਵੀ ਹਾਜਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ