ਐਤਵਾਰ ਨੂੰ ਮਨੋਰੰਜਨ ਨਹੀਂ ਸਗੋ ‘ਸਫਾਈ ਡੇ‘ ਦੇ ਰੂਪ ‘ਚ ਮਨਾਉਦੇ ਹਨ ਵਾਰਡ ਨੰਬਰ 10 ਦੇ ਵਸਨੀਕ
ਮੋਗਾ, 10 ਜੂਨ (ਜਸ਼ਨ): ਨਗਰ ਨਿਗਮ ਮੋਗਾ ਅਧੀਨ ਆਉਦੇ 50 ਵਾਰਡਾਂ ‘ਚੋਂ ਆਪਣੀ ਮਿਹਨਤ ਅਤੇ ਲਗਨ ਸਦਕਾ ਸਫਾਈ ਪੱਖੋਂ ਸ਼ਹਿਰ ‘ਚ ਆਪਣੀ ਵਿਲੱਖਣ ਪਹਿਚਾਣ ਰੱਖਦੇ ਵਾਰਡ ਨੰਬਰ 10 ਦੇ ਵਾਸੀਆਂ ਨੂੰ ਅੱਜ ਸਫਾਈ ਵਿਵਸਥਾ ਪੱਖੋ ਇੱਕ ਵਾਰ ਫਿਰ ਬੁਲੰਦੀਆਂ ਤੇ ਪਹੁੰਚਾਉਣ ਲਈ ਵਾਰਡ ਦੇ ਕੌਂਸਲਰ ਰੀਟਾ ਚੋਪੜਾ ਅਤੇ ਸਮਾਜ ਸੇਵੀ ਵਿਨੀਤ ਚੋਪੜਾ ਵੱਲੋਂ ਅਣੋਖੇ ਕਦਮ ਪੁੱਟੇ ਗਏ। ਸਵੱਛ ਭਾਰਤ ਮੁਹਿੰਮ ਤਹਿਤ ਮੋਗਾ ਦਾ ਨਾਂ ਰਾਸ਼ਟਰੀ ਪੱਧਰ ਤੇ ਚਮਕਾਉਣ ਵਾਲੇ ਅਤੇ ਪੰਜਾਬ ਸਰਕਾਰ ਤੋਂ ਦੋ ਵਾਰ ਸਫਾਈ ਵਿਵਸਥਾ ਦੀ ਬੇਹਤਰੀ ਲਈ ਪ੍ਰਸ਼ੰਸਾ ਪੱਤਰ ਨਾਲ ਨਿਵਾਜੇ ਜਾ ਚੁੱਕੇ ਸਮਾਜ ਸੇਵੀ ਵਿਨੀਤ ਚੋਪੜਾ ਵੱਲੋਂ ਜਿੱਥੇ ਆਪ ਵਾਰਡ ਦੇ ਨੌਜਵਾਨਾਂ ਨਾਲ ਮਿਲਕੇ ਪਿਛਲੇ ਲੰਬੇ ਸਮੇਂ ਤੋਂ ਵਾਰਡ ਦੀ ਸਫਾਈ ਹੱਥੀ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਉੱਥੇ ਅੱਜ ਉਨਾਂ ਸਫਾਈ ਕਰਮਚਾਰੀਆਂ ਨੂੰ ਵੀ ਸਫਾਈ ਵਿਵਸਥਾ ਯਕਨੀਕੀ ਬਨਾਉਣ ਲਈ ਸਫਾਈ ਕਰਨ ਵਾਲੇ ਰੇਹੜੇ, ਕੱਸੀਆਂ, ਕਹਈ, ਝਾੜੂ, ਫੱਟੀਆਂ, ਮਾਸਕ, ਦਸਤਾਨੇ ਆਦਿ ਸਾਜੋ ਸਮਾਨ ਸੌਂਪਿਆ ਗਿਆ। ਅੱਜ ਸਫਾਈ ਕਰਮਚਾਰੀਆਂ ਨੂੰ ਸਾਜੋ ਸਮਾਨ ਸੌਂਪਦਿਆਂ ਵਾਰਡ ਦੇ ਕੌਂਸਲਰ ਰੀਟਾ ਚੋਪੜਾ ਅਤੇ ਸਮਾਜ ਸੇਵੀ ਵਿਨੀਤ ਚੋਪੜਾ ਨੇ ਕਿਹਾ ਕਿ ਸਫਾਈ ਜੀਵਨ ਦਾ ਅਹਿਮ ਹਿੱਸਾ ਹੈ, ਜੇਕਰ ਆਪਣੀ ਰੋਜਮਰਾ ਜਿੰਦਗੀ ‘ਚ ਆਸ ਪਾਸ ਸਫਾਈ ਹੀ ਨਹੀਂ ਹੋਵੇਗੀ ਤਾਂ ਇਸ ਜੀਵਨ ਨੂੰ ਸੋਖਾਲੇ ਤਰੀਕੇ ਜਿਉਣਾ ਅਸੰਭਵ ਹੈ। ਉਨਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਵਾਰਡ ਨੂੰ ਸਫਾਈ ਪੱਖੋਂ ਨੰਬਰ ਇੱਕ ਬਨਾਉਣ ਲਈ ਉਨਾਂ ਨੇ ਹੀ ਨਹੀਂ ਬਲਕਿ ਵਾਰਡ ਦੇ ਹਰ ਇੱਕ ਬੱਚੇ, ਨੌਜਵਾਨ ਅਤੇ ਬਜੁਰਗ ਵੱਲੋ ਹੱਥੀ ਨਿਭਾਈ ਸੇਵਾ ਸ਼ਲਾਘਾਯੋਗ ਹੈ। ਉਨਾਂ ਕਿਹਾ ਕਿ ਸਾਡੇ ਵਾਰਡ ਦੇ ਵਾਸੀ ਜਿੱਥੇ ਹੋਰਾਂ ਲਈ ਪ੍ਰੇਰਣਾ ਸਰੋਤ ਹਨ ਉੱਥੇ ਉਨਾਂ ਦੇ ਸਹਿਯੋਗ ਨਾਲ ਇਹ ਮੁਹਿੰਮ ਭਵਿੱਖ ‘ਚ ਵੀ ਨਿਰੰਤਰ ਜਾਰੀ ਰਹੇਗੀ। ਇਸ ਮੌਕੇ ਸੈਨੇਟਰੀ ਇੰਸਪੈਕਟਰ ਅਰਜੁਨ ਸਿੰਘ, ਰਜਿੰਦਰ ਕੁਮਾਰ ਮੇਠ, ਅਜੇ ਸਾਰਵਾਨ, ਸ਼ਿਵ ਸਾਂਵਰੀਆਂ, ਅਸ਼ੋਕ ਕੁਮਾਰ, ਜਸਵੰਤ ਟੀਨੂੰ, ਰਮੇਸ਼ ਸਿੰਘ, ਰਿੰਕੂ, ਸ਼ਕੁੰਤਲਾ, ਰਾਜ ਰਾਣੀ, ਸਰਬਜੀਤ ਕੌਰ, ਸੁਰਜੀਤ ਕੌਰ, ਜਸਵੀਰ ਕੌਰ ਸਮੇਤ ਹੋਰ ਸਫਾਈ ਸੇਵਕ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ