ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਸਿੰਘ ਨੂੰ ‘ਸ਼ਹਿਰੀ ਕਾਇਆਕਲਪ ਅਤੇ ਸੁਧਾਰ ਸਬੰਧੀ ਸਲਾਹਕਾਰੀ ਗਰੁੱਪ’ ਵਿਚ ਸ਼ਾਮਲ ਕਰਨ ’ਤੇ ਮੋਗਾ ਹਲਕੇ ‘ਚ ਖੁਸ਼ੀ ਦੀ ਲਹਿਰ
ਮੋਗਾ,9 ਜੂਨ(ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹਿਰੀ ਕਾਇਆਕਲਪ ਅਤੇ ਸੁਧਾਰ ਪ੍ਰੋਗਰਾਮਾਂ ਵਿਚ ਸੁਧਾਰ ਲਿਆਉਣ ਲਈ ਬਣਾਏ ਅੱਠ ਸਮਰਪਿਤ ਸਲਾਹਕਾਰੀ ਗਰੁੱਪਾਂ ਦੇ ਗਠਨ ਦੌਰਾਨ ‘ਸ਼ਹਿਰੀ ਕਾਇਆਕਲਪ ਅਤੇ ਸੁਧਾਰ ਸਬੰਧੀ ਸਲਾਹਕਾਰੀ ਗਰੁੱਪ’ ਵਿਚ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਡਾ: ਹਰਜੋਤ ਦੇ ਇਸ ਗਰੁੱਪ ਵਿਚ ਸ਼ਾਮਲ ਹੋਣ ’ਤੇ ਮੋਗਾ ਹਲਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਲੋਕਾਂ ਵਿਚ ਮੋਗਾ ਦੀ ਕਾਇਆ ਕਲਪ ਹੋਣ ਦੀ ਨਵੀਂ ਆਸ ਬੱਝੀ ਹੈ। ਸਰਕਾਰ ਦੀਆਂ ਮਹੱਤਵਪੂਰਨ ਸਕੀਮਾਂ ਨੂੰ ਲਾਗੂ ਕਰਨ ਵਿਚ ਗਤੀ ਲਿਆਉਣ ਦੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਸਲਾਹਕਾਰੀ ਗਰੁੱਪ ਵਿਚ ਸਮਾਰਟ ਸਿਟੀ, ਅਮਰਤ, ਯੂ.ਈ.ਆਈ.ਪੀ ਅਤੇ ਹੁਡਕੋ ਦੇ ਪ੍ਰੌਜੈਕਟ ਸ਼ਾਮਲ ਕੀਤੇ ਗਏ ਹਨ। ਮੁੱਖ ਮੰਤਰੀ ਇਸ ਗਰੁੱਪ ਦੇ ਚੇਅਰਮੈਨ ਹੋਣਗੇ ਜਦਕਿ ਸਥਾਨਕ ਸਰਕਾਰ ਮੰਤਰੀ ਬ੍ਰਹਮ ਮੋਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮਕਾਨ ਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਪਰਗਟ ਸਿੰਘ, ਸੁਸ਼ੀਲ ਕੁਮਾਰ ਰਿੰਕੂ, ਸੁਨੀਲ ਦੱਤੀ, ਅਮਿਤ ਵਿੱਜ, ਗੁਰਕੀਰਤ ਸਿੰਘ ਕੋਟਲੀ, ਸੁਰਿੰਦਰ ਕੁਮਾਰ ਡਾਵਰ ਅਤੇ ਡਾ. ਹਰਜੋਤ ਕਮਲ ਸਿੰਘ ਇਸ ਦੇ ਮੈਂਬਰ ਹੋਣਗੇ। ਜ਼ਿਕਰਯੋਗ ਹੈ ਕਿ ‘ਸ਼ਹਿਰੀ ਕਾਇਆਕਲਪ ਅਤੇ ਸੁਧਾਰ ਸਬੰਧੀ ਸਲਾਹਕਾਰੀ ਗਰੁੱਪ’ ਵਿਚ ਅੰਮਿ੍ਰਤਸਰ, ਲੁਧਿਆਣਾ, ਜਲੰਧਰ ਅਤੇ ਪਟਿਆਲਾ ਦੇ ਮੇਅਰ ਵੀ ਸ਼ਾਮਲ ਕੀਤੇ ਗਏ ਹਨ। ਪੰਜਾਬ ਕਾਂਗਰਸ ਦੇ ਸਕੱਤਰ ਰਵਿੰਦਰ ਸਿੰਘ ਰਵੀ ਗਰੇਵਾਲ, ਮੋਗਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ,ਸਾਬਕਾ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ,ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ, ਕਾਂਗਰਸ ਦੀ ਸਾਬਕਾ ਜ਼ਿਲਾ ਪ੍ਰਧਾਨ ਬੀਬੀ ਜਗਦਰਸ਼ਨ ਕੌਰ,ਨਰਿੰਦਰਪਾਲ ਸਿੱਧੂ ਕੌਂਸਲਰ, ਵੀਰਪਾਲ ਕੌਰ ਜੌਹਲ ਜ਼ਿਲਾ ਪ੍ਰਧਾਨ ਮਹਿਲਾ ਕਾਂਗਰਸ, ਜ਼ਿਲਾ ਪ੍ਰੀਸ਼ਦ ਮੈਂਬਰ ਜਗਰੂਪ ਤਖਤੂਪੁਰਾ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਜ਼ਿਲਾ ਪ੍ਰੀਸ਼ਦ ਮੈਂਬਰ,ਕਰਨੈਲ ਸਿੰਘ ਦੌਧਰੀਆ, ਸੋਹਣ ਸਿੰਘ ਸੱਗੂ ਮੀਤ ਪ੍ਰਧਾਨ ਬੀ ਸੀ ਵਿੰਗ ਪੰਜਾਬ, ਹਿੰਮਤ ਸਿੰਘ ਸ਼ਹਿਰੀ ਵਾਈਸ ਪ੍ਰਧਾਨ, ਜਸਵਿੰਦਰ ਸਿੰਘ ਕਾਕਾ ਲੰਢੇਕੇ, Adv. ਪਰਮਪਾਲ ਸਿੰਘ ਤਖਤੂਪੁਰਾ, ਪੰਜਾਬ ਮਹਿਲਾ ਕਾਂਗਰਸ ਦੇ ਸਕੱਤਰ ਕਮਲਜੀਤ ਕੌਰ ਧੱਲੇਕੇ, ਸੀਨੀਅਰ ਕਾਂਗਰਸੀ ਆਗੂ ਠਾਣਾ ਜੌਹਲ, ਸੁਮਨ ਕੌਸ਼ਿਕ Social media cord PBਆਦਿ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ MLA ਡਾ: ਹਰਜੋਤ ਕਮਲ ਨੂੰ ਮੁਬਾਰਕਬਾਦ ਦਿੱਤੀ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ