ਨੌਜਵਾਨਾਂ ਨੂੰ ਦੂਜੇ ਸੂਬਿਆਂ ਦੇ ਸੱਭਿਆਚਾਰ, ਸੰਸਕਿ੍ਰਤੀ ਬਾਰੇ ਜਾਣੂ ਕਰਵਾ ਕੇ ਗਿਆਨ ਵਿੱਚ ਵਾਧਾ ਕਰਨਾ ਦੌਰੇ ਦਾ ਮੁੱਖ ਉਦੇਸ਼-ਜਗਦੀਸ਼ ਸਿੰਘ ਰਾਹੀ

ਮੋਗਾ 1 ਜੂਨ :(ਜਸ਼ਨ): ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ, ਮੋਗਾ ਸ੍ਰੀ ਸੰਦੀਪ ਹੰਸ ਆਈ.ਏ.ਐਸ ਦੀ ਸਰਪ੍ਰਸਤੀ ਹੇਠ ਜਗਦੀਸ਼ ਸਿੰਘ ਰਾਹੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਦੀ ਅਗਵਾਈ ਵਿੱਚ 15 ਤੋਂ 35 ਸਾਲ ਦੇ ਨੌਜਵਾਨਾਂ (ਯੁਵਕ/ਯੁਵਤੀਆਂ) ਦਾ ਊਟੀ (ਤਾਮਿਲਨਾਡੂ) ਵਿਖੇ 20 ਤੋਂ 30 ਮਈ ਤੱਕ ਅੰਤਰਰਾਜੀ ਦੌਰਾ ਪ੍ਰੋਗਰਾਮ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਜਗਦੀਸ਼ ਸਿੰਘ ਰਾਹੀਂ ਨੇ ਦੱਸਿਆ ਕਿ ਇਸ ਟੂਰ ਵਿੱਚ ਚਾਲੀ ਯੁਵਕ/ਯੁਵਤੀਆਂ ਅਤੇ ਛੇ ਇੰਚਾਰਜ ਸ਼ਾਮਿਲ ਹੋਏ। ਉਨਾਂ ਦੱਸਿਆ ਕਿ ਇਸ ਦੌਰਾ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਦੂਜੇ ਸੂਬਿਆਂ ਦੇ ਸੱਭਿਆਚਾਰ, ਸੰਸਕਿ੍ਰਤੀ ਬਾਰੇ ਜਾਣੂ ਕਰਵਾਉਣਾ ਹੈ ਅਤੇ ਉੱਥੋਂ ਦੇ ਧਾਰਮਿਕ, ਇਤਿਹਾਸਕ ਸਥਾਨਾਂ ਦਾ ਦੌਰਾ ਕਰਵਾ ਕੇ ਨੌਜਵਾਨਾਂ ਦੇ ਗਿਆਨ ਵਿੱਚ ਵਾਧਾ ਕਰਨਾ ਹੈ, ਤਾਂ ਜੋ ਅਨੇਕਤਾ ਵਿੱਚ ਏਕਤਾ ਨਾਲ ਭਰਾਤਰੀ ਭਾਵ ਬਰਕਰਾਰ ਰਹੇ। ਉਨਾਂ ਦੱਸਿਆ ਕਿ ਨੌਜਵਾਨਾਂ ਨੂੰ ਕੂਨੂਰ ਵਿਖੇ ਸਿਮ ਪਾਰਕ, ਡੌਲਫਿਨ ਨੋਂ, ਲੈਂਬ ਰੌਕ ਅਤੇ ਊਟੀ ਵਿਖੇ ਪਿਕਾਰਾ ਲੇਕ, 7 ਮਾਇਲਂ, 9 ਮਾਇਲ, ਸਾਇੰਸ ਸਪਾਟ, ਪਾਇਨ ਫੋਰੈਸਟ, ਕਰਨਾਟਕਾ ਗਾਰਡਨ, ਡੋਡਾ ਬੈਟਾ ਟੀ ਫੈਕਟਰੀ, ਬੋਟੈਨੀਕਲ ਗਾਰਡਨ, ਰੋਂ ਗਾਰਡਨ, ਬੋਟ ਹਾਊਸ, ਕੈਟੀ ਵੈਲੀ ਵਿਊ, ਸਰਕਾਰੀ ਮਿਊਂਜੀਅਮ ਅਤੇ ਦਿੱਲੀ ਵਿਖੇ ਲਾਲ ਕਿਲਾ, ਰਾਜਘਾਟ, ਇੰਡੀਆ ਗੇਟ, ਰਾਸ਼ਟਰਪਤੀ ਭਵਨ, ਪਾਰਲੀਮੈਂਟ ਹਾਊਸ ਅਤੇ ਕਨਾਟ ਪਲੇਸ ਦਾ ਦੌਰਾ ਕਰਵਾਇਆ ਗਿਆ। ਉਨਾਂ ਦੱਸਿਆ ਕਿ ਸਮੂਹ ਭਾਗੀਦਾਰਾਂ ਦੇ ਰੇਲ ਦਾ ਆਉਣ-ਜਾਣ ਦਾ ਕਿਰਾਇਆ, ਰਿਹਾਇਸ਼ ਅਤੇ ਖਾਣੇ ਆਦਿ ਦਾ ਸਾਰਾ ਖਰਚਾ ਵਿਭਾਗ ਵੱਲੋਂ ਕੀਤਾ ਗਿਆ। ਇਸ ਦੌਰਾ ਪ੍ਰੋਗਰਾਮ ਵਿੱਚ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਖਾਣਵੱਧ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਮ ਨਗਰ ਵਿੱਚ ਕੰਮ ਕਰ ਰਹੀਆਂ ਕੌਮਸੇਵਾ ਯੋਜਨਾ ਇਕਾਈਆਂ ਦੇ ਵਲੰਟੀਅਰ, ਯੁਵਕ ਸੇਵਾਵਾਂ ਕਲੱਬ ਦੇ ਮੈਂਬਰ ਅਤੇ ਮੇਜਰ ਪ੍ਰਦੀਪ ਕੁਮਾਰ, ਪਰਮਪ੍ਰੀਤ ਸਿੰਘ, ਅਮੀਰ ਸਿੰਘ, ਰਣਬੀਰ ਕੌਰ ਤੇ ਗੁਰਮੀਤ ਕੌਰ ਇੰਚਾਰਜ ਵਜੋਂ ਸ਼ਾਮਿਲ ਸਨ।


