ਊਟੀ ਵਿਖੇ ਐੱਨ.ਐੱਸ.ਐੱਸ ਕੈਂਪ ਵਿੱਚ ਹੇਮਕੁੰਟ ਵਲੰਟੀਅਰਜ਼ ਹੋਏ ਸ਼ਾਮਲ

ਕੋਟ ਈਸੇ ਖਾਂ ,1 ਜੂਨ (ਜਸ਼ਨ): ਸਹਾਇਕ ਡਾਇਰੈਕਟਰ ਜਗਦੀਸ਼ ਸਿੰਘ ਰਾਹੀ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀਅਰ.ਸੰਕੈਡਰੀ ਸਕੂਲ ਦੇ 14 ਵਲੰਟੀਅਰਜ਼ ਨੇ 10 ਰੋਜ਼ਾ ਕੈਂਪ ਜੋ ਕਿ ਤਾਮਿਲਨਾਡੂ (ਊਟੀ) ਵਿਖੇ 20 ਮਈ ਤੋਂ 29 ਮਈ ਤੱਕ ਲਗਾਇਆ ।ਇਸ ਵਿੱਚ ਅਲੱਗ-2 ਜ਼ਿਲ੍ਹਿਆ ਦੇ ਵਲੰਟੀਅਰਜ਼,ਮੋਗੇ ਜ਼ਿਲ੍ਹੇ ਦੇ 40 ਵਿਦਆਰਥੀਆਂ ਭਾਗ ਲਿਆ । ਕੈਂਪ ਦੌਰਾਨ ਵੱਖ-ਵੱਖ ਸ਼ਖਸ਼ੀਅਤਾ ਵੱਲੋਂ ਲੈਕਚਰ ਦਿੱਤੇ ਗਏ ਅਤੇ ਵਲੰਟੀਅਰਜ਼ ਨੂੰ ਕੈਂਪ ਦੌਰਾਨ Botancial ਗਾਰਡਨ ਵਿੱਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਅਲੱਗ-ਅਲੱਗ ਪ੍ਰਕਾਰ ਦੇ ਪੌਦਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ । ਵਲੰਟੀਅਰਜ਼ ਨੇ ਪਾਈਨ ਫੌਰੈਸਟ,ਡਾਫਿਨਜ਼ ਨੋਜ਼,ਫੌਰੈਸਟ ,ਬੋਟ ਹਾਊਸ ਗਏ ਅਤੇ ਕਾਫੀ ਕੁਝ ਸਿੱਖਣ ਨੂੰ ਮਿਲਿਆ । ਇਸ ਦੌਰਾਨ ਗੁਰਦਆਰਾ ਬੰਗਲਾ ਸਾਹਿਬ, ਸ਼ੀਸ਼ ਗੰਜ ਅਤੇ ਵੱਖ-ਵੱਖ ਗੁਰਦਆਰਾ ਸਾਹਿਬ ਦੇ ਦਰਸ਼ਨ ਕੀਤੇ , ਐੱਨ.ਐੱਸ.ਐੱਸ ਵਲੰਟੀਅਰਜ਼ ਲਾਲ ਕਿਲਾ, ਇੰਡੀਆ ਗੇਟ, ਪਾਰਲੀਮੈਂਟ ਹਾਊਸ ਵਿਖੇ ਵੀ ਗਏ । ਵਲੰਟੀਅਰਜ਼ ਨੂੰ ਕੈਂਪ ਵਿੱਚ ਕਿਸ ਤਰ੍ਹਾਂ ਕਿਸੇ ਕੰਮ ਦੀ ਅਗਵਾਈ ਕਰਨੀ ,ਟੀਮ ਵਰਕ, ਆਪਣੇ ਆਪ ਤੇ ਨਿਰਭਰ ਹੋਣਾ, ਇੱਕ ਦੂਸਰੇ ਦੀ ਮਦਦ ਕਰਨਾ ਵੀ ਸਿਖਾਇਆ ਗਿਆ। ਇਸ ਕੈਂਪ ਵਿੱਚ ਇੱਕ ਦੂਸਰੇ ਨਾਲ ਕਿਸੇ ਮੁਸ਼ਕਿਲ ਸਮੇਂ ਕਿਸ ਤਰ੍ਹਾਂ ਸਹਿਯੋਗ ਕਰਨ ਬਾਰੇ ਵੀ ਪ੍ਰੇਰਿਤ ਕੀਤਾ ਗਿਆ ।ਇਸ ਕੈਂਪ ਵਿੱਚ ਵਲੰਟੀਅਰਜ਼ ਨੇ ਬਹੁਤ ਅਨੰਦ ਮਾਣਿਆ। ਇਹਨਾਂ ਵਲੰਟੀਅਰਾਂ ‘ਚ ਮੇਜਰ ਪ੍ਰਦੀਪ ਕੁਮਾਰ,ਪਰਮਪ੍ਰੀਤ,ਅਮੀਰ ਸਿੰਘ ਅਤੇ ਮੈੇਡਮ ਰਣਬੀਰ ਕੌਰ ਵੀ ਸ਼ਾਮਲ ਸਨ। ਚੈਅਰਮੈਨ ਸਰ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪਿ੍ਰੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਨੇ ਉਹਨਾਂ ਨੂੰ ਹੋਰ ਵਧੀਆ ਅਤੇ ਸੁਚੱਜੇ ਨਾਗਰਿਕ ਬਣਨ ਦਾ ਅਸ਼ੀਰਵਾਦ ਦਿੱਤਾ।


