ਪੁਸ਼ਪਾ ਹੈਲਥ ਕਲੱਬ ਵੱਲੋਂ ਬੰਪਰ ਐਨੀਵਰਸਰੀ ਧਮਾਕਾ, ਜਿੰਮ,ਸਵਿਮਿੰਗ ਅਤੇ ਐਰੋਬਿਕਸ ਲਈ ਵੱਖ ਵੱਖ ਪੈਕੇਜ਼ ਕੀਤੇ ਆਫਰ

ਮੋਗਾ,31 ਮਈ (ਜਸ਼ਨ):ਮੋਗਾ ਸ਼ਹਿਰ ‘ਚ ਸਥਿਤ ਪੁਸ਼ਪਾ ਹੈਲਥ ਕਲੱਬ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਨੂੰ ਧਿਆਨ ਵਿਚ ਰੱਖਦਿਆਂ ਜਿੰਮ,ਸਵਿਮਿੰਗ ਅਤੇ ਐਰੋਬਿਕਸ ਲਈ ਵੱਖ ਵੱਖ ਪੈਕੇਜ਼ ਆਫਰ ਕੀਤੇ ਜਾ ਰਹੇ ਹਨ । ਇਹਨਾਂ ਖਾਸ ਆਫਰਾਂ ਸਬੰਧੀ ਪੁਸ਼ਪਾ ਹੈਲਥ ਕਲੱਬ ਦੀ ਪੀ ਆਰ ਓ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 28 ਮਈ ਤੋਂ 7 ਜੂਨ ਤੱਕ ਪੁਸ਼ਪਾ ਹੈਲਥ ਕਲੱਬ ਆਪਣੇ ਸਥਾਪਨਾ ਦਿਵਸ ਨੂੰ ਸਮਰਪਿਤ ਕਰਦਿਆਂ ਬੰਪਰ ਐਨੀਵਰਸਰੀ ਤਹਿਤ ਵੱਖ ਵੱਖ ਆਫਰ ਦੇ ਰਿਹਾ ਹੈ । ਉਹਨਾਂ ਦੱਸਿਆ ਕਿ ਪੁਸ਼ਪਾ ਹੈਲਥ  ਕਲੱਬ ਜੁਆਇੰਨ ਕਰਨ ਵਾਲਿਆਂ ਦਾ ਮੁੱਫਤ ਬੀ ਐੱਮ ਆਈ ਟੈਸਟ ਕੀਤਾ ਜਾਵੇਗਾ ਅਤੇ ਇਕ ਫਰੀ ਜਿੰਮ ਬੈਗ ਵੀ ਦਿੱਤਾ ਜਾਵੇਗਾ। 

ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਿੰਮ,ਸਵਿਮਿੰਗ ਅਤੇ ਐਰੋਬਿਕਸ ਲਈ ਹਰ ਪੈਕੇਜ ’ਤੇ 10 ਤੋਂ 15 ਪ੍ਰਤੀਸ਼ਤ  ਡਿਸਕਾਊਟ ਦਿੱਤਾ ਜਾ ਰਿਹਾ ਹੈ ਤਾਂ ਕਿ ਵਿਦਿਆਰਥੀ ਛੁੱਟੀਆਂ ਦੌਰਾਨ ਸਮੇਂ ਦਾ ਸਦਉਪਯੋਗ ਕਰ ਸਕਣ। ਉਹਨਾਂ ਆਖਿਆ ਕਿ ਵਿਦਿਆਰਥੀ ਪ੍ਰਤੀਦਿਨ ਦੇ ਹਿਸਾਬ ਨਾਲ ਵੀ ਕਿਸੇ ਵੀ ਸਮੇਂ ਦੀ ਕਲਾਸ ਵਿਚ ਸ਼ਾਮਲ ਹੋ ਸਕਦੇ ਹਨ । ਉਹਨਾਂ ਆਖਿਆ ਕਿ ਪੁਸ਼ਪਾ ਹੈਲਥ ਕਲੱਬ ਵਿਚ ਐਤਵਾਰ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਮਰਰਾ ਦੇ ਕੰਮਾਂ ਤੋਂ ਥੋੜਾ ਜਿਹਾ ਸਮਾਂ ਕੱਢ ਕੇ ਆਪਣੀ ਸਰੀਰਿਕ ਤੰਦਰੁਸਤੀ ਨੂੰ ਧਿਆਨ ਵਿਚ ਰੱਖਦਿਆਂ ਗੀਤਾ ਕਾਲੋਨੀ ਵਿਖੇ ਸਥਿਤ ਪੁਸ਼ਪਾ ਹੈਲਥ ਕਲੱਬ ਵਿਖੇ ਜ਼ਰੂਰ ਆਉਣ । ਪੁਸ਼ਪਾ ਹੈਲਥ ਕਲੱਬ ਵੱਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਰੋਜ਼ਾਨਾ ਦਾ ਪੈਕੇਜ  ਵੀ ਦਿੱਤਾ ਜਾ ਰਿਹੈ ।  ਵਧੇਰੇ ਜਾਣਕਾਰੀ ਲਈ 87250-78019 , 87250-78025 ’ਤੇ ਸੰਪਰਕ ਕਰੋ ।