ਨਜਾਇਜ਼ ਸ਼ਰਾਬ ਦੀਆਂ 540 ਪੇਟੀਆਂ ਬਰਾਮਦ ,ਦੋ ਤਸਕਰ ਗਿ੍ਰਫਤਾਰ
ਬਾਘਾਪੁਰਾਣਾ, 29 ਮਈ (ਬਿੱਟੂ ਪੁਰਬਾ/ਰਜਿੰਦਰ ਕੋਟਲਾ): ਬਾਘਾਪੁਰਾਣਾ ਪੁਲਿਸ ਨੇ ਅੱਜ 540 ਸ਼ਰਾਬ ਦੀਆਂ ਪੇਟੀਆਂ ਬਰਾਮਦ ਕਰਦਿਆਂ ਦੋ ਤਸਕਰਾਂ ਨੂੰ ਮੌਕੇ ’ਤੇ ਗਿ੍ਰਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ। ਹਰਿਆਣਾ ਰਾਜ ‘ਚੋਂ ਸਸਤੀ ਸ਼ਰਾਬ ਲਿਆ ਕੇ ਪੰਜਾਬ ‘ਚ ਉਸ ਨੂੰ ਮਹਿੰਗੇ ਭਾਅ ਵੇਚਣ ਲਈ ਲਿਆ ਰਹੇ 6 ਟਾਇਰੀ ਟਰੱਕ ‘ਚੋਂ 540 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ । ਥਾਣਾ ਮੁਖੀ ਮੁਖ਼ਤਿਆਰ ਸਿੰਘ ਗਿੱਲ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਨਥੂਵਾਲਾ ਚੌਂਕੀ ਇੰਚਾਰਜ ਸਬ. ਇੰਸਪੈਕਟਰ ਬਲਦੇਵ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਫੂਲੇਵਲਾ ਪੁੱਲ ’ਤੇ ਨਾਕਾਬੰਦੀ ਕੀਤੀ ਗਈ ਸੀ । ਇਸ ਦੌਰਾਨ 6 ਟਾਇਰੀ ਟਰੱਕ ‘ਚੋਂ ਸ਼ਰਾਬ ਦੀਆਂ 540 ਪੇਟੀਆਂ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਸੁਖਵੰਤ ਸਿੰਘ ਅਤੇ ਸਤਨਾਮ ਸਿੰਘ ਵਾਸੀ ਜ਼ਿਲਾ ਫ਼ਾਜ਼ਿਲਕਾ ਵਜੋਂ ਹੋਈ ਹੈ। ਦੋਹਾਂ ਵਿਰੁੱਧ ਪੁਲਿਸ ਥਾਣਾ ਬਾਘਾਪੁਰਾਣਾ ਵਿਖੇ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਡੀ. ਐੱਸ. ਪੀ. ਜਸਪਾਲ ਸਿੰਘ ਧਾਮੀ ਦੀ ਅਗਵਾਈ ‘ਚ ਕਾਬੂ ਕੀਤੇ ਗਏ ਵਿਅਕਤੀਆਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਫੜੀ ਗਈ ਸ਼ਰਾਬ ਦੀ ਕੀਮਤ ਲੱਖਾਂ ਰੁਪਏ ਬਣਦੀ ਹੈ।
ਉਹਨਾਂ ਦੱਸਿਆ ਕਿ ਰਿਮਾਂਡ ਲੈਣ ਉਪਰੰਤ ਇਹ ਪਤਾ ਲਗਾਇਆ ਜਾ ਸਕੇਗਾ ਕਿ ਇਹ ਦੋਨੋਂ ਸ਼ਰਾਬ ਦੇ ਤਸਕਰ ਖੁਦ ਹੀ ਤਸਕਰੀ ਕਰਦੇ ਸਨ ਜਾਂ ਫਿਰ ਇਹਨਾਂ ਦੇ ਮਗਰ ਕੋਈ ਹੋਰ ਵੱਡਾ ਤਸਕਰ ਸ਼ਾਮਲ ਹੈ। ਇਹ ਵੀ ਵਰਨਣਯੋਗ ਹੈ ਕਿ ਇਹ ਟਰੱਕ ਖਿਨੌਰੀ ਮੰਡੀ ਤੋਂ ਚੱਲਿਆ ਸੀ ਅਤੇ ਸਮਝਿਆ ਜਾ ਰਿਹਾ ਕਿ ਇਹ ਸ਼ਰਾਬ ਅਰਨੀਵਾਲਾ ਇਲਾਕੇ ਵਿਚ ਵੇਚੀ ਜਾਣੀ ਸੀ। ******* ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -