ਬਾਘਾਪੁਰਾਣਾ ਹਲਕੇ ਤੋਂ ਮੁਹੰਮਦ ਸਦੀਕ ਨੂੰ ਮਿਲੀ ਲੀਡ ਲਈ ਵਿਧਾਇਕ ਦਰਸ਼ਨ ਬਰਾੜ ਵਧਾਈ ਦਾ ਪਾਤਰ,40 ਸਾਲਾਂ ਦੇ ਇਤਿਹਾਸ ‘ਚ 6 ਵਾਰ ਜੇਤੂ ਰਹੇ ਸ਼ੋ੍ਰਮਣੀ ਅਕਾਲੀ ਦਲ ਨੂੰ ਦੋ ਵਾਰ ਸਿਰਫ਼ ਦਰਸ਼ਨ ਬਰਾੜ ਨੇ ਹੀ ਹਰਾਇਆ

ਮੋਗਾ,28 ਮਈ (ਜਸ਼ਨ): ਫਰੀਦਕੋਟ ਲੋਕ ਸਭਾ ਹਲਕੇ ਲਈ ਮੁਹੰਮਦ ਸਦੀਕ ਦੀ ਜਿੱਤ ਦੌਰਾਨ ਅਕਾਲੀਆਂ ਦੇ ਗੜ ਮੰਨੇ ਜਾਣ ਵਾਲੇ ਵਿਧਾਨ ਸਭਾ ਹਲਕੇ ਬਾਘਾਪੁਰਾਣਾ ਤੋਂ ਮੁਹੰਮਦ ਸਦੀਕ ਨੂੰ ਪ੍ਰਾਪਤ ਹੋਈ ਲੀਡ ਲਈ ਵਿਧਾਇਕ ਦਰਸ਼ਨ ਬਰਾੜ ਅਤੇ ਉਹਨਾਂ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਹਿਲਾ ਕਾਂਗਰਸ ਦੀ ਜ਼ਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਅਤੇ ਕਾਂਗਰਸ ਦੇ ਸੀਨੀਅਰ ਆਗੂ ਠਾਣਾ ਜੌਹਲ ਨੇ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਅੰਕੜਿਆਂ ਦੇ ਆਧਾਰ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਸਿਆਸੀ ਹਲਕਿਆਂ ਵਿਚ ਪੰਥਕ ਹਲਕਾ ਗਿਣਿਆ ਜਾਂਦਾ ਹੈ ਅਤੇ ਸ਼ੋ੍ਰਮਣੀ ਅਕਾਲੀ ਦਲ ਦਾ ਗੜ ਰਿਹਾ ਹੈ ਪਰ ਇਸ ਦੇ ਬਾਵਜੂਦ ਇਸ ਵਾਰ ਮੁਹੰਮਦ ਸਦੀਕ ਦੀ ਚੋਣ ਮੌਕੇ ਬਾਘਾਪੁਰਾਣਾ ਤੋਂ ਕਾਂਗਰਸ ਦੀ ਵੋਟ ਵਧਣੀ ਜਿੱਥੇ ਸ਼ੁੱਭ ਸ਼ਗਨ ਹੈ ਉੱਥੇ ਦਰਸ਼ਨ ਬਰਾੜ ਦੀ ਹਰਮਨ ਪਿਆਰਤਾ ਅਤੇ ਕਾਂਗਰਸ ਦੀਆਂ ਨੀਤੀਆਂ ਪ੍ਰਤੀ ਵੋਟਰਾਂ ਵੱਲੋਂ ਦਿੱਤਾ ਹੰੁਗਾਰਾ ਵੀ ਪ੍ਰਗਟਾਉਂਦੀ ਹੈ। ਉਹਨਾਂ ਦੱਸਿਆ ਕਿ 1977 ਤੋਂ ਲੈ ਕੇ ਹੁਣ ਤੱਕ 6 ਵਾਰ ਇਸ ਸੀਟ ਤੋਂ ਸ਼ੋ੍ਰਮਣੀ ਅਕਾਲੀ ਦਲ ਜੇਤੂ ਰਿਹਾ ਜਦਕਿ 2007 ਅਤੇ 2017 ਵਿਚ ਸਿਰਫ਼ ਦੋ ਵਾਰ ਕਾਂਗਰਸ ਜੇਤੂ ਰਹੀ ਤੇ ਉਹ ਵੀ ਦੋਨੋਂ ਵਾਰ ਦਰਸ਼ਨ ਬਰਾੜ ਨੇ ਹੀ ਸ਼ੋ੍ਰਮਣੀ ਅਕਾਲੀ ਦਲ ਨੂੰ ਸ਼ਿਕਸਤ ਦਿੱਤੀ । ਠਾਣਾ ਜੌਹਲ ਨੇ ਆਖਿਆ ਕਿ ਅਜੇ ਤਾਂ ਕਾਂਗਰਸ ਨੂੰ ਸੱਤਾ ਵਿਚ ਆਇਆ ਸਿਰਫ਼ ਦੋ ਸਾਲ ਹੋਏ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਦੇ ਆਰਥਿਕ ਪੱਖੋਂ ਕੰਗਾਲ ਕੀਤੇ ਪੰਜਾਬ ਨੂੰ ਮਸਾਂ ਪੈਰਾਂ ਸਿਰ ਕੀਤਾ ਹੈ ਪਰ ਜਦੋਂ ਵਿਕਾਸ ਕਾਰਜ ਨੇਪਰੇ ਚੜਨਗੇ ਤਾਂ ਪੰਜਾਬ ਦੇ ਲੋਕ ਆਪ ਮੁਹਾਰੇ ਕਾਂਗਰਸ ਦੀਆਂ ਨੀਤੀਆਂ ਨੂੰ ਲੋਕ ਹਿਤੈਸ਼ੀ ਨੀਤੀਆਂ ਵਜੋਂ ਤਸਲੀਮ ਕਰਨਗੇ। ਉਹਨਾਂ ਦਾਅਵਾ ਕੀਤਾ ਕਿ 2022 ਦੀਆਂ ਚੋਣਾਂ ਵਿਚ ਕਾਂਗਰਸ ਸੂਬੇ ਵਿਚ ਹੂੰਝਾਫੇਰ ਜਿੱਤ ਹਾਸਲ ਕਰੇਗੀ ਤੇ ਫੇਰ ਬਾਘਾਪੁਰਾਣਾ ਤਾਂ ਕਿ ਸਮੁੱਚਾ ਪੰਜਾਬ ਅਕਾਲੀ ਮੁਕਤ ਹੋ ਜਾਵੇਗਾ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਜੌਹਲ ਠਾਣਾ ਜੌਹਲ ਦੇ ਨਾਲ ਸੁਖਮੰਦਰ ਸਿੰਘ ਕਾਲੇ ਕੇ ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਛਿੰਦਾ ਵਾਈਸ ਚੇਅਰਮੈਨ ਐਸਸੀ ਸੈੱਲ ਰੂਪ ਸਿੰਘ ਸਰਪੰਚ ਫੂਲੇਵਾਲਾ ਮੇਜਰ ਸਿੰਘ ਸਰਪੰਚ ਬੁੱਧ ਸਿੰਘ ਵਾਲਾ ਸਰਪੰਚ ਮਾਣਕ ਭੱਟੀ ਵਿੱਕੀ ਆਲਮਵਾਲਾ ਸਰਪੰਚ ਜਗਦੇਵ ਸਿੰਘ ਲਧਾਈਕੇ ਮੁਕੰਦ ਸਿੰਘ ਮੈਂਬਰ ਬਲਾਕ ਪ੍ਰਧਾਨ ਰੀਮਾ ਕੁਮਾਰੀ ਠਾਣਾ ਚਾਹਲ ਧੱਲੇਕੇ ਬਲਾਕ ਪ੍ਰਧਾਨ ਡਰੋਲੀ ਬਲਾਕ ਪ੍ਰਧਾਨ ਤੇਜਪਾਲ ਕੌਰ ਬਾਘਾ ਪੁਰਾਣਾ ਅਮਨਦੀਪ ਕੌਰ ਬੱਡੂਵਾਲ ਆਦਿ ਵੀ ਹਾਜ਼ਰ ਸਨ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


