ਜੱਸਾ ਸਿੰਘ ਰਾਮਗੜੀਆ ਦੇ 296ਵੇਂ ਜਨਮ ਦਿਨ ਮੌਕੇ ਵਿਸ਼ਾਲ ਸਮਾਗਮ ਦੌਰਾਨ ਸੰਸਦ ਮੈਂਬਰ ਮੁਹੰਮਦ ਸਦੀਕ , ਵਿਧਾਇਕ ਡਾ: ਹਰਜੋਤ ਕਮਲ ਅਤੇ ਕੁਲਦੀਪ ਸਿੰਘ ਗਰੀਨ ਨੂੰ ਕੀਤਾ ਸਨਮਾਨਿਤ

ਮੋਗਾ, 26 ਮਈ (ਜਸ਼ਨ): ਕੌਮੀ ਜਰਨੈਲ ਜੱਸਾ ਸਿੰਘ ਰਾਮਗੜੀਆ ਦੇ ਜਨਮ ਦਿਨ ਮੌਕੇ ਮੋਗਾ ਵਿਖੇ ਹੋਏ ਸਮਾਗਮ ਵਿਚ ਫਰੀਦਕੋਟ ਲੋਕ ਸਭਾ ਹਲਕੇ ਤੋਂ ਨਵੇਂ ਚੁਣੇ ਮੈਂਬਰ ਪਾਰਲੀਮੈਂਟ ਸ੍ਰੀ ਮੁਹੰਮਦ ਸਦੀਕ , ਵਿਧਾਇਕ ਡਾਕਟਰ ਹਰਜੋਤ ਕਮਲ ਅਤੇ ਕੁਲਦੀਪ ਸਿੰਘ ਗਰੀਨ  ਨੂੰ ਰਾਮਗੜੀਆ ਵੈਲਫੇਅਰ ਸੁਸਾਇਟੀ ਮੋਗਾ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਸ਼ੁਰੂ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਵਿਸ਼ਵਕਰਮਾ ਭਵਨ ਦੀਆਂ ਬੀਬੀਆਂ, ਭਾਈ ਪਰਮਜੀਤ ਸਿੰਘ ਹਜ਼ੂਰੀ ਰਾਗੀ ਅਤੇ ਭਾਈ ਮਲਕੀਤ ਸਿੰਘ ਪੰਖੇਰੂ ਦੇ ਜੱਥਿਆਂ ਨੇ ਗੁਰਬਾਣੀ ਦਾ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਕੌਮੀ ਜਰਨੈਲ ਜੱਸਾ ਸਿੰਘ ਰਾਮਗੜੀਆ ਦੇ ਜੀਵਨ ਤੇ ਚਾਨਣਾ ਪਾਇਆ। ਇਸ ਮੌਕੇ ਲੁਧਿਆਣਾ ਤੋਂ ਵਿਸ਼ੇਸ ਤੌਰ ਤੇ ਪਹੁੰਚੇ ਸ ਹਰਦੇਵ ਸਿੰਘ ਕਲਸੀ ਨੇ ਜਰਨੈਲ ਜੱਸਾ ਸਿੰਘ ਰਾਮਗੜੀਆ ਦੇ ਜੀਵਨ ਸਬੰਧੀ ਕਵਿਤਾ ਪੇਸ਼ ਕੀਤੀ।
ਇਸ ਮੌਕੇ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਕੌਮੀ ਜਰਨੈਲ ਜੱਸਾ ਸਿੰਘ ਰਾਮਗੜੀਆ ਦੇ ਜਨਮ ਦਿਨ ਵਧਾਈ  ਦਿੰਦਿਆਂ ਕਿਹਾ ਕਿ ਸਾਡਾ ਮਹਾਨ ਵਿਰਸਾ ਹੈ ਇਸ ਨੂੰ ਸੰਭਾਲਣ ਅਤੇ ਨਵੀਂ ਪੀੜੀ ਵਿਚ ਜਾਗਰਤੀ ਪੈਦਾ ਕਰਨ ਦੀ ਲੋੜ ਹੈ। ਡਾਕਟਰ ਹਰਜੋਤ ਕਮਲ ਨੇ ਆਖਿਆ ਕਿ ਸਾਨੂੰ ਮਾਣ ਹੈ ਕਿ ਜੱਸਾ ਸਿੰਘ ਰਾਮਗੜ੍ਹੀਆ ਪੰਜਾਬ ਦਾ ਅਜਿਹਾ ਯੋਧਾ ਹੋਇਆ ਜਿਸ ਦੀ ਅਗਵਾਈ ਵਿੱਚ ਸਿੰਘਾਂ ਨੇ ਮੁਗ਼ਲ ਰਾਜ ਦਾ ਖਾਤਮਾ ਕਰਦਿਆਂ ਦਿੱਲੀ ਦੇ ਲਾਲ ਕਿਲੇ ਤੇ ਕਬਜ਼ਾ ਕੀਤਾ।
ਸਮਾਗਮ ਵਿਚ ਸਰਦਾਰ ਮੋਹਨ ਸਿੰਘ ਭਗਤ ਦੀ ਲਿਖੀ ‘ਸ੍ਰੀਵਿਸ਼ਵਕਰਮਾ ਮਹਾਂ ਪੁਰਾਣ “ ਅਤੇ “ਜਨਮ ਸਾਖੀ ਭਾਈ ਲਾਲੋ ਜੀ‘ ਲੋਕ ਅਰਪਣ ਕੀਤੀਆਂ। ਇਸ ਮੌਕੇ ਮੀਤ ਪ੍ਰਧਾਨ ਸ ਸੋਹਣ ਸਿੰਘ ਸੱਗੂ, ਚੇਅਰਮੈਨ ਕਰਨੈਲ ਸਿੰਘ ਦੌਧਰੀਆ ਬੀ ਸੀ ਵਿੰਗ , ਸੂਬਾ ਸਕੱਤਰ ਗੁਰਸੇਵਕ ਸਿੰਘ ਚੀਮਾ ,ਚਰਨਜੀਤ ਸਿੰਘ ਝੰਡੇਆਣਾ ਜ਼ਿਲਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਬੀ ਸੀ ਵਿੰਗ ,ਕਮਲਜੀਤ ਸਿੰਘ ਮੋਗਾ,ਰਾਜਾ ਸਿੰਘ,  ਬਲਦੇਵ ਸਿੰਘ ਜੰਡੂ,ਚੰਮਕੌਰ ਸਿੰਘ ਝੰਡੇਆਣਾ,ਸ਼ਹਿਰੀ ਮੀਤ ਪ੍ਰਧਾਨ ਹਿੰਮਤ ਸਿੰਘ ਜੱਬਲ ,ਅਮਰਜੀਤ ਸਿੰਘ ਭਰੀ,ਮੁਖਤਿਆਰ ਸਿੰਘ ਪਤੰਗਾ, ਗਿਆਨ ਸਿੰਘ ਸਬਕਾ ਡੀਪੀਆਰਓ,ਰਾਮ ਸਿੰਘ ਖੋਸਾ, ਹਰਮੇਲ ਸਿੰਘ ਡਰੋਲੀ, ਪਿ੍ਰਤਪਾਲ ਸਿੰਘ , ਕੁਲਵੰਤ ਸਿੰਘ, ਰਣਜੀਤ ਸਿੰਘ ਭਾਊ,ਦਰਸ਼ਨ ਸਿੰਘ ਬੰਮਰਾਹ, ਸਰਵਜੀਤ ਸਿੰਘ ਮੱਲੀ,ਰਣਜੀਤ ਸਿੰਘ ਬੰਟੀ,ਵਿਕਰਮਜੀਤ ਸਿੰਘ ਘਾਤੀ, ਗੁਰਦੀਪ ਸਿੰਘ ਕਾਂਉਕੇ,ਗੁਰਨਾਮ ਸਿੰਘ ਲੱਵਲੀ,ਮੱਖਣ ਸਿੰਘ ਪ੍ਰਧਾਨ,ਸਰੂਪ ਸਿੰਘ ਪ੍ਰਧਾਨ,ਮਨਜੀਤ ਸਿੰਘ ਮਿੰਦੀ,ਤੇਜਾ ਸਿੰਘ ਢੁੱਡੀਕੇ.ਜੋਗਿੰਦਰ ਸਿੰਘ ਕੋਕਰੀ,ਜਸਵੀਰ ਸਿੰਘ ਸੱਗੂ,ਨਾਇਬ ਸਿੰਘ ਬਿੱਟੂ,ਪਰਮਜੀਤ ਸਿੰਘ ਬਿੱਟੂ,ਦਿਆਲ ਸਿੰਘ ਠੇਕੇਦਾਰ,ਮਹਿੰਦਰ ਸਿੰਘ ਕਲਸੀ,  ਰੀਮਾ ,ਸ ਸੁਖਦੇਵ ਸਿੰਘ ਲੋਧਰਾ ਤੋਂ ਇਲਾਵਾ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ। 
ਇਸ ਮੌਕੇ ਰਾਮਗੜੀਆ ਵੈਲਫੇਅਰ ਸੁਸਾਇਟੀ ਮੋਗਾ ਵੱਲ਼ੋਂ ਫਰੀਦਕੋਟ ਤੋਂ ਨਵੇਂ ਚੁਣੇ ਮੈਂਬਰ ਪਾਰਲੀਮੈਂਟ ਸ੍ਰੀ ਮੁਹੰਮਦ ਸਦੀਕ ਅਤੇ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਨੂੰ ਮੰਗ ਪੱਤਰ ਪੇਸ਼ ਕਰਦਿਆਂ ਪੰਜਾਬ ਸਰਕਾਰ ਵਲੋਂ ਰਾਮਗੜੀਆ ਭਾਈਚਾਰੇ ਵਿੱਚੋਂ ਕਿਸੇ ਚੁਣੇ ਹੋਏ ਨੁਮਾਇੰਦੇ ਨੂੰ  ਸਰਕਾਰ ਵਿਚ ਨੁਮਾਇੰਦਗੀ ਦੇਣ, ਪੱਛੜੀਆਂ ਸ਼੍ਰੇਣੀਆ ਲਈ ਗੱਠਿਤ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਦੀ ਨਿਯੁਕਤੀ ਕਰਨ ਅਤੇ ਨਗਰ ਕੌਂਸਲਾਂ ਵਿੱਚ ਪੱਛੜੀਆਂ ਸ਼੍ਰੇਣੀਆਂ ਲਈ 25% ਸੀਟਾਂ ਰਾਖਵੀਆਂ ਕਰਨ ਦੀ ਮੰਗ ਕੀਤੀ । 
ਰਾਮਗੜੀਆ ਭਾਈਚਾਰੇ ਨੇ ਇਹ ਵੀ ਮੰਗ ਕੀਤੀ ਕਿ ਵਿਸ਼ਵਕਰਮਾ, ਕੌਮੀ ਜਰਨੈਲ ਜੱਸਾ ਸਿੰਘ ਰਾਮਗੜੀਆ ਅਤੇ ਗਿਆਨੀ ਜੈਲ ਸਿੰਘ ਸਾਬਕਾ ਰਾਸ਼ਟਰਪਤੀ ਦੇ ਨਾਮ ਤੇ ਪੰਜਾਬ ਦੀਆਂ ਵੱਖ ਵੱਖ ਯੂਨੀਵਰਸਟੀਆਂ ਵਿੱਚ ਚੇਅਰਾਂ ਸਥਾਪਿਤ ਕੀਤੀਆਂ ਜਾਣ। ਮੰਗ ਪੱਤਰ ਵਿਚ ਇਹ ਵੀ ਕਿਹਾ ਮੋਗਾ ਤੇ ਆਸ ਪਾਸ ਦੇ ਰਾਮਗੜੀਏ ਜ਼ਿਆਦਾ ਦਸਤਕਾਰੀ ਦਾ ਕੰਮ ਕਰਦੇ ਹਨ,ਬਹੁਤ ਸਮਾਂ ਪਹਿਲਾਂ ਮੋਗੇ ਦੇ ਬਣੇ ‘ਆਇਲ ਇੰਜਨਾਂ‘ ਨੇ ਚੰਗਾ ਨਾਮ ਕਮਾਇਆ ਸੀ, ਇਸ ਤੋਂ ਬਾਅਦ ਬਿਜਲੀ ਆਮ ਹੋਣ ਤੇ ਮੋਗੇ ਦੇ ਦਸਤਕਾਰ ‘‘‘ਥਰੈਸ਼ਰ‘ ਬਣਾਉਣ ਲੱਗ ਪਏ ਅਤੇ ਭਾਰਤ ਵਿੱਚ ਆਪਣਾ ਨਾਮ ਬਣਾਇਆ। ਇਸ ਤੋਂ ਬਾਅਦ ਕੰਬਾਇਨਾਂ ਚੱਲਣ ਤੇ ਬਹੁਤ ਸਾਰੇ ਦਸਤਕਾਰਾਂ ਨੇ ਕੰਬਾਇਨ ਪਾਰਟਸ ਬਨਾਉਣੇ ਸ਼ੁਰੂ ਕਰ ਦਿੱਤੇ। ਮੋਗੇ ਦੀ ਦਸਤਕਾਰੀ ਨੇ ਪੰਜਾਬ ਦੀ ਆਰਥਿਕਤਾ ਵਿੱਚ ਵੱਡਾ ਹਿੱਸਾ ਪਾਇਆ। ਲੇਕਿਨ ਅੱਜ ਕੱਲ਼ ਘਰੇਲੂ ਉਦਯੋਗ ਅਤੇ ਛੋਟੀ ਦਸਤਕਾਰੀ ਬੰਦ ਹੋਣ ਦੇ ਕਿਨਾਰੇ ਤੇ ਹੈ। ਪੰਜਾਬ ਸਰਕਾਰ  ਛੋਟੀ ਅਤੇ ਘਰੇਲੂ ਦਸਤਕਾਰੀ ਲਈ ਕੱਚਾ ਮਾਲ ਸਸਤਾ ਦੇਵੇ ਅਤੇ ਬਿਜਲੀ ਦੇ ਵਧੇ ਹੋਏ ਬਿੱਲ਼ ਘਟਾਏ ਜਾਣ। ਮੋਗੇ ਦੇ ਦਸਤਕਾਰ ਮਕੈਨਕੀ ਦੇ ਕੰਮ ਵਿੱਚ ਵੀ ਮਸ਼ਹੂਰ ਹਨ। ਇੱਥੋਂ ਦੇ ਕਾਰੀਗਰਾਂ ਨੇ ਮੋਗੇ ਤੋਂ ਕਲਕੱਤਾ ਅਤੇ ਮੋਗੇ ਤੋਂ ਮੁੰਬਈ ਤੱਕ ਅਲਗ ਅਲਗ ਸ਼ਹਿਰਾਂ ਵਿੱਚ ਵਰਕਸ਼ਾਪਾਂ ਲਗਾਈਆਂ ਹੋਈਆਂ ਹਨ। ਮੋਗੇ ਵਿੱਚ ਮੋਟਰ ਮਕੈਨਿਕਾਂ ਅਤੇ ਟ੍ਰੈਕਟਰ ਮਕੈਨਿਕਾਂ ਦੇ ਕੰਮ ਕਰਨ ਲਈ ਇੱਕ ਵੱਖਰਾ ਮਕੈਨਿਕ ਨਗਰ ਬਨਾਉਣ ਦੀ ਲੋੜ ਹੈ ਜੋ ਅੱਜ ਤੱਕ ਪੂਰੀ ਨਹੀਂ ਹੋਈ। ਮੋਗੇ ਦੇ ਦਸਤਕਾਰ ਟੱਰਕ ਬਾਡੀ ਅਤੇ ਟਰਾਲੇ ਬਨਾਉਣ ਲਈ ਵੀ ਮਸ਼ਹੂਰ ਹਨ ਪਰ ਹੁਣ ਸ਼ਹਿਰ ਵਿੱਚ ਨਵਾਂ ਚਹੁੰਮਾਰਗੀ ਜੀ.ਟੀ.ਰੋਡ ਬਣਨ ਤੇ ਉਹਨਾਂ ਦਾ  ਕੰਮ ਬਹੁਤ ਪ੍ਰਭਾਵਿਤ ਹੋਇਆ ਹੈ ਕਿਉਂਕਿ ਜੀ.ਟੀ.ਰੋਡ ਤੇ ਗੱਡੀਆਂ ਖੜਾਉਣ ਲਈ ਕੋਈ ਵੀ ਥਾਂ ਨਹੀਂ ਹੈ, ਉਨਾਂ ਲਈ ਵੱਖਰਾ ਟਰਾਂਸਪੋਰਟ ਨਗਰ ਬਣਾਇਆ ਜਾਵੇ। ਮੋਗੇ ਦੇ ਬਹੁਤ ਸਾਰੇ ਦਸਤਕਾਰ ਫਰਨੀਚਰ ਦੇ ਕੰਮ ਵਿੱਚ ਵੀ ਮਾਹਰ ਹਨ ਅਤੇ ਉਹਨਾਂ ਦੀ ਬਦੌਲਤ ਲੱਕੜ ਆਰਿਆਂ ਦਾ ਕੰਮ ਚਲਦਾ ਹੈ, ਇਹਨਾਂ ਦੀ ਮਾਰਕੀਟ ਫੀਸ ਮੁਆਫ ਕੀਤੀ ਜਾਵੇ ਅਤੇ ਬਿਜਲੀ ਦੇ ਬਿੱਲ ਦੇ ਰੇਟ ਵੀ ਘਟਾਏੇ ਜਾਣ ਤਾਂ ਜੋਂ ਲੱਕੜ ਆਰਿਆਂ ਦੇ ਕੰਮ ਵਿੱਚ ਆਏ ਨਿਘਾਰ ਨੂੰ ਰਾਹਤ ਮਿਲ ਸਕੇ। ਇਹ ਵੀ ਮੰਗ ਕੀਤੀ ਗਈ ਕਿ ਮੋਗੇ ਦੀ ਸਰਕਾਰੀ ਆਈ.ਟੀ.ਆਈ ਵਿੱਚ ਵੱਖਰੇ-ਵੱਖਰੇ ਤਕਨੀਕੀ ਕੰਮਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ, ਇਹ ਸੰਸਥਾ ਇਲਾਕੇ ਵਿੱਚ ਬਹੁਤ ਮਸ਼ਹੂਰ ਹੈ, ਇੱਥੋਂ ਟ੍ਰੇਨਿੰਗ ਲੈ ਕੇ ਬੱਚੇ ਬਾਹਰਲੇ ਦੇਸ਼ਾਂ ਵਿੱਚ ਵੀ ਗਏ ਹਨ,ਇਸ ਵਿਚ ਨਵੇਂ ਕਿੱਤਾ ਮੁੱਖੀ ਕੋਰਸ ਚਾਲੂ ਕੀਤੇ ਜਾਣ।  ਸੰਸਦ ਮੈਂਬਰ ਮੁਹੰਮਦ ਸਦੀਕ ਅਤੇ ਡਾਕਟਰ ਹਰਜੋਤ ਕਮਲ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ  ਕਿ ਰਾਮਗੜੀਆ ਭਾਈਚਾਰੇ ਦੀਆਂ ਮੰਗਾਂ ਸਬੰਧੀ ਜਲਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ ਅਤੇ ਭਾਈਚਾਰੇ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸ ਇੰਦਰਜੀਤ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ  ।*********** ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -