ਮਿਹਨਤ,ਦ੍ਰਿੜ ਇਰਾਦੇ ਅਤੇ ਪਰਮਾਤਮਾ 'ਤੇ ਪੂਰਨ ਭਰੋਸੇ ਨਾਲ ਆਪਣੀ ਜ਼ਿੰਦਗੀ ਵਿਚ ਮਿੱਥੇ ਲਕਸ਼ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ: ਡਾ: ਹਰਜੋਤ ਕਮਲ, ਕਨਵੋਕੇਸ਼ਨ ਦੌਰਾਨ ਡਾ: ਹਰਜੋਤ ਨੇ ਵਿਦਿਆਰਥਣਾਂ ਨੂੰ ਦੱਸਿਆ ਸਫਲਤਾ ਦਾ ਗੁਰ

ਮੋਗਾ,25 ਮਈ (ਜਸ਼ਨ): 'ਕੋਈ ਵੀ ਇਨਸਾਨ ਮਿਹਨਤ ,ਦ੍ਰਿੜ ਇਰਾਦੇ ਅਤੇ ਪਰਮਾਤਮਾ 'ਤੇ ਪੂਰਨ ਭਰੋਸੇ ਨਾਲ ਆਪਣੀ ਜ਼ਿੰਦਗੀ ਵਿਚ ਮਿੱਥੇ ਲਕਸ਼ ਦੀ ਪ੍ਰਾਪਤੀ ਕਰ ਸਕਦਾ ਹੈ '। 
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਸਿੰਘ ਨੇ ਅੱਜ ਮੋਗਾ ਦੇ ਓਰੇਨ ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈੱਸ ਵਿਖੇ ਕਨਵੋਕੇਸ਼ਨ ਦੌਰਾਨ ਕੀਤਾ। ਇਸ ਮੌਕੇ ਡਾ: ਹਰਜੋਤ ਕਮਲ ਨੇ ਆਪਣੀ ਜ਼ਿੰਦਗੀ ਵਿਚਲੇ ਸੰਘਰਸ਼ਮਈ ਪਲਾਂ ਦਾ ਜ਼ਿਕਰ ਕਰਦਿਆਂ ਵਿਦਿਆਰਥਣਾਂ ਨੂੰ ਹੌਸਲਾ ਰੱਖਣ ਅਤੇ ਉਤਸ਼ਾਹ ਨਾਲ ਜ਼ਿੰਦਗੀ ਵਿਚ ਦ੍ਰਿੜ ਸੰਕਲਪ ਰਹਿਣ ਅਤੇ ਪਰਮਾਤਮਾ 'ਤੇ ਪੂਰਨ ਭਰੋਸਾ ਰੱਖਣ ਦਾ ਗੁਰ ਦੱਸਿਆ। ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿਚ ਸਫ਼ਲ ਉੱਦਮੀ ਬਣਨ ਲਈ ਸਕਿੱਲ ਡਿਵੈੱਲਮੈਂਟ ਬੇਹੱਦ ਜ਼ਰੂਰੀ ਹੈ ਅਤੇ ਇਸੇ ਹੁਨਰ ਨੂੰ ਤਰਾਸ਼ ਕੇ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ 'ਚ ਤਾਂ ਹੀ ਸਫਲ ਹੋ ਸਕਦੇ ਹਨ ਜਦੋਂ ਉਹ ਕੋਈ ਵੱਡਾ ਸੁਪਨਾ ਦੇਖ ਕੇ ਉਸ ਨੂੰ ਪੂਰਾ ਕਰਨ ਲਈ ਆਪਣੀ ਮੰਿਜਲ ਵੱਲ ਵੱਧਣਾ ਸ਼ੁਰੂ ਕਰਦੇ ਨੇ ।

ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਦੇ ਨਾਲ ਉਹਨਾਂ ਦੇ ਧਰਮਪਤਨੀ ਡਾ: ਰਜਿੰਦਰ ਕੌਰ ਵੀ ਸਮਾਗਮ ਵਿਚ ਪਹੁੰਚੇ ਹੋਏ ਸਨ ਅਤੇ ਉਹਨਾਂ ਵਿਖਿਆਰਥਣਾਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਅਤੇ ਉਹਨਾਂ ਦੇ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ।******* ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -


