ਸਾਬਕਾ ਸਰਪੰਚ ਬੀਬੀ ਨਰਿੰਦਰ ਕੌਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

ਮੋਗਾ,25 ਮਈ (ਜਸ਼ਨ): ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋਂ ਵਧੀਆ ਪੰਚਾਇਤ ਚੁਣੇ ਜਾਣ ‘ਤੇ ਰਾਸ਼ਟਰੀ ਪੱਧਰ ਦਾ ਸਨਮਾਨ ਹਾਸਲ ਕਰਨ ਵਾਲੀ ਡਾਲਾ ਪਿੰਡ ਦੀ ਸਾਬਕਾ ਸਰਪੰਚ ਬੀਬੀ ਨਰਿੰਦਰ ਕੌਰ ਦੀ ਅਚਾਨਕ ਹੋਈ ਮੌਤ ਦੀ ਖਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੰਦਭਾਗੀ ਘਟਨਾ ’ਤੇ ਵੱਖ ਵੱਖ ਸਿਆਸੀ ,ਗੈਰ ਸਿਆਸੀ ,ਪ੍ਰਸ਼ਾਸਨਿਕ ਅਧਿਕਾਰੀਆਂ,ਸਮਾਜ ਸੇਵੀਆਂ ਅਤੇ ਬੁੱਧੀਜੀਵੀਆਂ ਵੱਲੋਂ ਬੀਬੀ ਨਰਿੰਦਰ ਕੌਰ ਦੇ ਸਪੁੱਤਰ ਸੁਖਬੀਰ ਸਿੰਘ ਡਾਲਾ (ਪੰਚਾਇਤ ਸੈਕਟਰੀ) ਨਾਲ ਸ਼ੋਕ ਪ੍ਰਗਟਾਇਆ ਜਾ ਰਿਹਾ ਹੈ। ਇਸ ਦੁੱਖ ਦੀ ਘੜੀ ‘ਚ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ, ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਸਿੰਘ, ਬਾਘਾਪੁਰਾਣਾ ਹਲਕੇ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ, ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਬੀਬੀ ਰਾਜਵਿੰਦਰ ਕੌਰ ਭਾਗੀਕੇ,ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ, ਕਾਂਗਰਸ ਦੇ ਜ਼ਿਲਾ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਸਾਬਕਾ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ,ਜ਼ਿਲਾ ਪ੍ਰੀਸ਼ਦ ਮੈਂਬਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਰੁਪਿੰਦਰ ਸਿੰਘ ਦੀਨਾ ਸਿਆਸੀ ਸਕੱਤਰ ਬੀਬੀ ਰਾਜਵਿੰਦਰ ਕੌਰ ,ਭੁਪਿੰਦਰ ਸਿੰਘ ਸਾਹੋਕੇ, ਏ.ਡੀ.ਸੀ. (ਵਿਕਾਸ) ਮੋਗਾ ਰਜਿੰਦਰ ਬਤਰਾ, ਏ.ਡੀ.ਸੀ.ਪਠਾਨਕੋਟ ਬਲਰਾਜ ਸਿੰਘ, ਏ.ਡੀ.ਸੀ. ਗੁਰਦਾਸਪੁਰ ਰਣਬੀਰ ਸਿੰਘ, ਜਸਵੰਤ ਸਿੰਘ ਵੜੈਚ ਬੀ ਡੀ ਪੀ ਓ ,ਗੁਰਪ੍ਰੀਤ ਸਿੰਘ ਬੀ ਡੀ ਪੀ ਓ ਮੋਗਾ -1, ਰਾਜਵਿੰਦਰ ਕੌਰ ਬੀ ਡੀ ਪੀ ਓ ਮਾਛੀਵਾੜਾ, ਹਰਜਿੰਦਰ ਸਿੰਘ ਜੱਸਲ ਡੀ ਡੀ ਪੀ ਓ ਬਠਿੰਡਾ,ਡੀ.ਡੀ.ਪੀ.ਓ. ਗੁਰਦਾਸਪੁਰ ਲਖਵਿੰਦਰ ਸਿੰਘ, ਬੀ.ਡੀ.ਪੀ.ਓ. ਗੁਰਪ੍ਰੀਤ ਸਿੰਘ, ਡੀ.ਡੀ.ਪੀ.ਓ. ਹਰਜਿੰਦਰ ਸਿੰਘ, ਡੀ.ਡੀ.ਪੀ.ਓ. ਸੁਰਿੰਦਰ ਸਿੰਘ, ਬੀ.ਡੀ.ਪੀ.ਓ. ਜਸਵੰਤ ਸਿੰਘ, ਐਸ.ਡੀ.ਐਮ. ਵਿਜੇ ਕੁਮਾਰ, ਐਸ.ਡੀ.ਐਮ. ਗੁਰਵਿੰਦਰ ਸਿੰਘ, ਐਸ.ਪੀ. ਗੁਰਮੀਤ ਸਿੰਘ, ਐਸ.ਪੀ. ਗੁਰਚਰਨ ਸਿੰਘ, ਡੀ ਐੱਸ ਪੀ ਰਾਜੇਸ਼ ਪਲਤਾ, ਡੀ ਐੱਸ ਪੀ ਸੁਬੇਗ ਸਿੰਘ, ਡੀ ਐੱਸ ਪੀ ਜਸਤਿੰਦਰ ਸਿੰਘ, ਐਕਸੀਅਨ ਰਾਜੇਸ ਕਾਂਸਲ, ਐਸ.ਪੀ. ਅਜੇਰਾਜ ਸਿੰਘ, ਐਸ.ਪੀ. ਰਸ਼ਪਾਲ ਸਿੰਘ, ਡੀ ਐੱਸ ਪੀ ਸੁਰਿੰਦਰ ਕੁਮਾਰ, ਜ਼ਿਲਾ ਪ੍ਰੀਸ਼ਦ ਮੈਂਬਰ ਜਗਤਾਰ ਸਿੰਘ ਧਾਲੀਵਾਲ, ਗੁਰਬਖਸ਼ ਸਿੰਘ ਕਪੂਰੇ,ਅਮਰ ਸਿੰਘ ਸਰਪੰਚ ਮਹਿਰੋਂ,ਗੁਰਤੇਜ ਕੌਰ ਸਰਪੰਚ ਦੁਸਾਂਝ, ਸਰਪੰਚ ਰਵੀ ਸ਼ਰਮਾ, ਸਰਪੰਚ ਜਸਵੀਰ ਸਿੰਘ, ਸਰਪੰਚ ਹਰਨੇਕ ਸਿੰਘ, ਸਰਪੰਚ ਸੁਖਦੀਪ ਸਿੰਘ, ਸਰਪੰਚ ਲਖਵੀਰ ਸਿੰਘ, ਪ੍ਰਧਾਨ ਨਿਹਾਲ ਸਿੰਘ, ਸਰਪੰਚ ਜਗਰਾਜ ਸਿੰਘ ਰੌਲੀ, ਸਰਪੰਚ ਇਕਬਾਲ, ਕੁਲਵੰਤ ਸਿੰਘ ਤਖਾਣਬੱਧ, ਸਰਪੰਚ ਰਜਵੰਤ ਕੌਰ, ਅਜੇਪਾਲ ਗਲੋਗੀ, ਜਗਦੀਪ ਸਿੰਘ ਮੱਦੋਕੇ, ਤੇਜਾ ਸਿੰਘ ਅਜੀਤਵਾਲ, ਜਸਦੀਪ ਸਿੰਘ ਢੁੱਡੀਕੇ, ਸਰਪੰਚ ਗੁਰਿੰਦਰਪਾਲ ਸਿੰਘ ਆਦਿ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਦੁਖਦਾਈ ਘਟਨਾ ਉਸ ਸਮੇਂ ਵਾਪਰੀ ਜਦੋਂ ਸਰਪੰਚ ਬੀਬੀ ਨਰਿੰਦਰ ਕੌਰ ਆਪਣੇ ਛੋਟੇ ਪੁੱਤਰ ਨੂੰ ਆਸਟ੍ਰੇਲੀਆ ਮਿਲਣ ਗਏ ਹੋਏ ਸਨ ਅਤੇ ਉੱਥੇ ਅਚਾਨਕ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਉਨਾਂ ਦੇ ਵੱਡੇ ਸਪੁੱਤਰ ਸੁਖਬੀਰ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਜੀ ਦੀ ਮਿ੍ਰਤਕ ਦੇਹ ਭਾਰਤ ਪੁੱਜਣ ’ਤੇ ਹੀ ਉਹਨਾਂ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੀ ਮਿ੍ਰਤਕ ਦੇਹ ਨੂੰ ਭਾਰਤ ਲਿਆਉਣ ਲਈ ਪਰਿਕਿਰਿਆ ਪੂਰੀ ਕੀਤੀ ਜਾ ਰਹੀ ਹੈ।


