ਗੁਰਮਿਲਾਪ ਸਿੰਘ ਡੱਲਾ ਦੀ ਸੰਸਥਾ ਦੇ ਨਤੀਜੇ ਰਹੇ ਸ਼ਾਨਦਾਰ

ਮੋਗਾ,24 ਮਈ (ਜਸ਼ਨ): ਆਈਲੈਟਸ ਦੀ ਤਿਆਰੀ ਅਤੇ ਸ਼ਾਨਦਾਰ ਇੰਮੀਗ੍ਰੇਸ਼ਨ ਸੇਵਾਵਾਂ ਦੇਣ ਲਈ ਜਾਣੇ ਜਾਂਦੇ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਪਿਛਲੇ ਦਿਨੀਂ ਆਏ ਆਈਲੈਟਸ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਸਨਦੀਪ ਕੌਰ ਨਿਵਾਸੀ ਲੁਧਿਆਣਾ 7.0 ਬੈਂਡ,ਹਰਮਨਜੋਤ ਸਿੰਘ ਸਰਾਂ ਨਿਵਾਸੀ ਫਤਿਹ ਫ਼ਤਿਹਗੜ ਕੋਰੋਟਾਣਾ 6.5 ਬੈਂਡ ਅਤੇ ਹਰਪ੍ਰੀਤ ਕੌਰ ਨਿਵਾਸੀ ਪੱਟੀ ਭਾਈ ਕੇ 6.5 ਬੈਂਡ ਹਾਸਲ ਕਰਕੇ ਸੰਸਥਾ ਨਾਮ ਰੌਸ਼ਨ ਕੀਤਾ। ਇਸ ਮੌਕੇ  ਸੰਸਥਾ ਦੇ ਐਮ ਡੀ ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੰਸਥਾ ਦੁਆਰਾ ਆਈਲੈਟਸ ਦੀਆਂ ਕਲਾਸਾਂ ਬਹੁਤ ਵਧੀਆ ਅਤੇ ਆਧੁਨਿਕ ਤਰੀਕੇ ਨਾਲ ਦਿੱਤੀਆਂ ਜਾਂਦੀਆਂ ਹਨ।  ਮਾਹਿਰ ਅਧਿਆਪਕਾਂ ਵੱਲੋਂ ਕਮਜ਼ੋਰ ਵਿਦਿਆਰਥੀਆਂ ਨੂੰ ਸਪੈਸ਼ਲ ਕਲਾਸਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਵਧੀਆ ਅਤੇ ਚੰਗੇ ਬੈਂਡ ਹਾਸਲ ਕਰ ਸਕਣ । ਉਹਨਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਘਰ ਲਿਜਾਣ ਲਈ ਐਕਸਟਰਾ ਅਤੇ ਵਧੀਆ ਮਟੀਰੀਅਲ ਦਿੱਤਾ ਜਾਂਦਾ ਹੈ । ਸੰਸਥਾ ਵਿਚ ਆਈਲੈਟਸ ਤੇ ਨਾਲ ਨਾਲ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ,ਓਪਨ ਵਰਕ ਦੇ ਕੇਸ ਵੀ ਅਪਲਾਈ ਕੀਤੇ ਜਾਂਦੇ ਹਨ । ਸੰਸਥਾ ਦੁਆਰਾ ਗਰਾਮਰ ਅਤੇ ਪੀ ਟੀ ਈ ਦੀਆਂ ਕਲਾਸਾਂ ਵੀ ਦਿੱਤੀਆਂ ਜਾਂਦੀਆਂ ਹਨ।  ਰਿਫਿਊਜ਼ਲ ਹੋਏ ਕੇਸ ਆਪਣੇ ਦਸਤਾਵੇਜ ਲੈ ਕੇ ਮੈਕਰੋ ਗਲੋਬਲ ਦਫਤਰ ਮਿਲ ਸਕਦੇ ਹਨ ।