ਪੈਟਰੋਲ ਪੰਪ ਦੇ ਕਰਿੰਦੇ ਦੇ ਕਾਤਲਾਂ ਨੂੰ 24 ਘੰਟਿਆਂ ਵਿਚ ਗਿ੍ਰਫਤਾਰ ਕਰਕੇ ਮੋਗਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ,ਪ੍ਰੇਮ ਤਿਕੋਣ ਬਣੀ ਕਤਲ ਦਾ ਕਾਰਨ
ਮੋਗਾ,15 ਮਈ (ਜਸ਼ਨ): ਬੀਤੇ ਕੱਲ ਦੁਪਹਿਰ ਸਮੇਂ ਰਾਜੇਆਣਾ ਰੋਡ ‘ਤੇ ਸਥਿਤ ਪੈਟਰੋਲ ਪੰਪ ‘ਤੇ ਅਛਪਛਾਤਿਆਂ ਵੱਲੋਂ ਕੀਤੇ ਹਮਲੇ ਵਿਚ ਕਰਿੰਦਾ ਗੁਰਮੀਤ ਸਿੰਘ ਰੋਡੇ ਗੋਲੀ ਲੱਗਣ ਨਾਲ ਹਲਾਕ ਹੋ ਗਿਆ ਸੀ ਪਰ ਮੋਗਾ ਪੁਲਿਸ ਵੱਲੋਂ ਐੱਸ ਐੱਸ ਪੀ ਅਮਰਜੀਤ ਸਿੰਘ ਬਾਜਵਾ ਦੀ ਅਗਵਾਈ ਵਿਚ ਮਹਿਜ਼ 24 ਘੰਟਿਆਂ ਵਿਚ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਦੋ ਕਾਤਲਾਂ ਨੂੰ ਪਿਸਤੌਲ ਸਣੇ ਗਿ੍ਰਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲੀਸ ਵੱਲੋਂ ਸੁਲਝਾਈ ਕਤਲ ਦੀ ਗੁੱਥੀ ਵਿਚਲੀ ਕਹਾਣੀ ਦੇ ਤਿੰਨ ਪਾਤਰ ਨੇ ਜਿਨ੍ਹਾਂ ਵਿੱਚ ਦੋ ਵਿਅਕਤੀ ਇੱਕ ਸ਼ਾਦੀਸ਼ੁਦਾ ਔਰਤ ਨਾਲ ਪਿਆਰ ਕਰਦੇ ਨੇ ਤੇ ਫਿਰ ਇੱਕ ਪ੍ਰੇਮੀ ਦੂਜੇ ਨੂੰ ਕਤਲ ਕਰ ਦਿੰਦਾ ਹੈ ਪਰ ਸਿਤਮਜ਼ਰੀਫ਼ੀ ਇਹ ਕਿ ਔਰਤ ਵੀ ਸ਼ਾਦੀਸ਼ੁਦਾ ਹੈ ,ਇੱਕ ਪ੍ਰੇਮੀ ਵੀ ਸ਼ਾਦੀਸ਼ੁਦਾ ਹੈ ਜਦਕਿ ਦੂਜੇ ਪ੍ਰੇਮੀ ਦਾ ਤਲਾਕ ਹੋ ਚੁੱਕਾ ਹੈ । ਐੱਸ ਐੱਸ ਪੀ ਦਫਤਰ ਵਿਖੇ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਐੱਸ ਐੱਸ ਪੀ ਅਮਰਜੀਤ ਸਿੰਘ ਬਾਜਵਾ ਨੇ ਸਮੁੱਚੇ ਘਟਨਾਕ੍ਰਮ ਦਾ ਖੁਲਾਸਾ ਕੀਤਾ। ਇਸ ਮੌਕੇ ਉਹਨਾਂ ਨਾਲ ਐੱਸ ਪੀ ਹੈੱਡਕੁਆਟਰ ਰਤਨ ਸਿੰਘ ਬਰਾੜ,ਡੀ ਐੱਸ ਪੀ ਜਸਪਾਲ ਸਿੰਘ ਧਾਮੀ,ਡੀ ਐੱਸ ਪੀ ਟੈਕਨੀਕਲ ਸੁਖਵਿੰਦਰ ਸਿੰਘ ,ਐੱਸ ਐੱਚ ਓ ਮੁਖਤਿਆਰ ਸਿੰਘ ਬਾਘਾਪੁਰਾਣਾ,ਇੰਸਪੈਕਟਰ ਤਿਰਲੋਚਨ ਸਿੰਘ ਸੀ ਆਈ ਏ ਸਟਾਫ਼ ਅਤੇ ਰੀਡਰ ਕੁਲਵਿੰਦਰ ਸਿੰਘ ਹਾਜ਼ਰ ਸਨ। ਐੱਸ ਐੱਸ ਪੀ ਅਮਰਜੀਤ ਸਿੰਘ ਬਾਜਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੱਲ ਹੋਏ ਹਮਲੇ ਦੌਰਾਨ ਪੈਟਰੋਲ ਪੰਪ ਦਾ ਸੈਲਜਮੈਨ ਗੁਰਮੀਤ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਰੋਡੇ ਕੁਰਸੀ ‘ਤੇ ਬੈਠਾ ਮੋਬਾਇਲ ਫੋਨ ‘ਤੇ ਗੱਲਾਂ ਕਰ ਰਿਹਾ ਸੀ ਤਾਂ 2 ਮੋਨੇ ਨੋਜਵਾਨ ਇੱਕ ਪਲਟੀਨਾ ਮੋਟਰਸਾਈਕਲ ਤੇ ਪੈਟਰੋਲ ਪੰਪ ‘ਤੇ ਆਏ ਅਤੇ ਪੈਟਰੋਲ ਪੰਪ ਦੇ ਵਾਟਰ ਕੂਲਰ ਤੋਂ ਪਾਣੀ ਪੀ ਕੇ ਗੁਰਮੀਤ ਸਿੰਘ ਕੋਲ ਆ ਕੇ ਰੁਕੇ ਤਾਂ ਮੋਟਰਸਾਈਕਲ ਦੇ ਪਿੱਛੇ ਬੈਠੇ ਆਦਮੀ ਨੇ ਗੁਰਮੀਤ ਸਿੰਘ ਦੇ ਕੁਰਸੀ ਤੇ ਬੈਠੇ ਦੇ ਹੀ ਮਗਰ ਦੀ ਆ ਕੇ ਉਸ ਦੇ ਪਿੱਛਲੇ ਪਾਸੇ ਸਿਰ ਵਿੱਚ ਆਪਣੇ ਦਸਤੀ ਪਿਸਟਲ ਦਾ ਫਾਇਰ ਮਾਰਿਆ ਤੇ ਮੋਟਰਸਾਈਕਲ ਚਾਲਕ ਨੇ ਗੁਰਮੀਤ ਸਿੰਘ ਦਾ ਮੋਬਾਇਲ ਫੋਨ ਤੇ ਕੁੱਝ ਕਾਗਜਾਤ ਕੱਢ ਲਏ। ਦੋਵੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕੋਟਕਪੂਰਾ ਸਾਈਡ ਨੂੰ ਭੱਜ ਗਏ । ਉਹਨਾਂ ਦੱਸਿਆ ਕਿ ਦੋਸ਼ੀਆਂ ਨੂੰ ਟਰੇਸ ਕਰਨ ਲਈ ਨਾਕਾਬੰਦੀ ਕੀਤੀ ਗਈ ਅਤੇ ਇੰਸ: ਮੁਖਤਿਆਰ ਸਿੰਘ ਮੁੱਖ ਅਫਸਰ ਥਾਣਾ ਬਾਘਾਪਰਾਣਾ ਵੱਲੋਂ ਸਾਥੀ ਕ੍ਰਮਚਾਰੀਆਂ ਸਮੇਤ ਫੂਲੇਵਾਲਾ ਪੁਲ ‘ਤੇ ਨਾਕਾਬੰਦੀ ਕੀਤੀ ਗਈ ਸੀ । ਇਸੇ ਦੌਰਾਨ ਮੋਟਰਸਾਈਕਲ ‘ਤੇ ਦੋ ਨੋਜਵਾਨ ਆੳੇੁਂਦੇ ਦਿਖਾਈ ਦਿੱਤੇ ਜਿਹਨਾਂ ਨੂੰ ਰੋਕ ਕੇ ਨਾਮ ਪਤਾ ਪੁੱਛਿਆ । ਉਹਨਾਂ ਨੇ ਆਪਣਾ ਨਾਮ ਕੁਲਵੰਤ ਸਿੰਘ ਪੁੱਤਰ ਕੇਵਲ ਸਿੰਘ ਅਤੇ ਹਰਭਜਨ ਸਿੰਘ ਪੁੱਤਰ ਮੰਦਰ ਸਿੰਘ ਵਾਸੀਆਨ ਜਵਾਹਰ ਸਿੰਘ ਵਾਲਾ ਦੱਸਿਆ। ਕੁਲਵੰਤ ਸਿੰਘ ਦੀ ਤਲਾਸ਼ੀ ਕਰਨ ਤੇ ਉਸ ਦੀ ਡੱਬ ਵਿੱਚੋਂ .32 ਬੋਰ ਪਿਸਟਲ ਅਤੇ ਦੋ ਰੌਂਦ ਜਿੰਦਾ .32 ਬੋਰ ਮਿਲੇ। ਹਰਭਜਨ ਸਿੰਘ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ ਇੱਕ ਸ਼ਨਾਖਤੀ ਕਾਰਡ ਬਰਾਮਦ ਹੋਇਆ ਜੋ ਗੁਰਮੀਤ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਰੋਡੇ ਦਾ ਹੀ ਸੀ । ਪੁਲਿਸ ਮੁਖੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਨਾਂ ਵਿਅਕਤੀਆਂ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਸ਼ੁਰੂ ਕੀਤੀ ਗਈ ਅਤੇ ਕੁਲਵੰਤ ਸਿੰਘ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ “ਮਿ੍ਰਤਕ ਗੁਰਮੀਤ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਰੋਡੇ 3 ਸਾਲ ਪਹਿਲਾ ਜਗਰਾਉਂ ਵਿਖੇ ਸ਼ਾਦੀਸ਼ੁਦਾ ਸੀ ਅਤੇ ਕਿਸੇ ਕਾਰਨ ਉਸ ਦਾ ਤਲਾਕ ਹੋ ਗਿਆ ਸੀ। ਉਸ ਨੇ ਦੱਸਿਆ ਕਿ ਹੁਣ ਮਿ੍ਰਤਕ ਗੁਰਮੀਤ ਸਿੰਘ ਦੀ ਦੋਸਤੀ ਆਪਣੀ ਰਿਸ਼ਤੇਦਾਰੀ ਵਿੱਚ ਇੱਕ ਔਰਤ ਨਾਲ ਕ੍ਰੀਬ 4 ਮਹੀਨੇ ਪਹਿਲਾਂ ਹੋਈ ਸੀ। ਇਸ ਤੋਂ ਪਹਿਲਾਂ ਇਸੇ ਔਰਤ ਦੇ ਉਸ ਨਾਲ ਲੱਗਭੱਗ 6 ਸਾਲ ਤੋਂ ਪ੍ਰੇਮ ਸਬੰਧ ਸਨ। ਇਸ ਸ਼ਾਦੀਸ਼ੁਦਾ ਔਰਤ ਦੇ ਗੁਰਮੀਤ ਸਿੰਘ ਨਾਲ ਸਬੰਧਾਂ ਬਾਰੇ ਜਦੋ ਉਸ ਨੂੰ ਪਤਾ ਲੱਗਾ ਤਾ ਇਹ ਗੱਲ ਉਸ ਕੋਲੋਂ ਬਰਦਾਸਤ ਨਾ ਹੋਈ ਜਿਸ ਕਰਕੇ ਉਸ ਨੇ ਆਪਣੇ ਹੀ ਪਿੰਡ ਦੇ ਹਰਭਜਨ ਸਿੰਘ ਨਾਲ ਹਮ-ਮਸ਼ਵਰਾ ਹੋ ਕੇ ਉਸ ਦੀ ਪ੍ਰੇਮਿਕਾ ਨਾਲ ਸਬੰਧ ਬਣਾਉਣ ਦਾ ਬਦਲਾ ਲੈਣ ਲਈ ਗੁਰਮੀਤ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਰੋਡੇ ਨੂੰ ਮਾਰਨ ਦੀ ਸਕੀਮ ਬਣਾਈ। ਉਸ ਨੇ ਦੱਸਿਆ ਕਿ ਉਹ ਦੋਨੋ ਮਿਤੀ 14-5-19 ਨੂੰ ਦੁਪਹਿਰ ਸਮੇਂ ਪਲਟੀਨਾ ਮੋਟਰਸਾਈਕਲ ਤੇ ਘਟਨਾ ਵਾਲੇ ਪੈਟਰੋਲ ਪੰਪ ‘ਤੇ ਗਏ ਅਤੇ ਗੁਰਮੀਤ ਸਿੰਘ ਨੂੰ ਉਸ ਨੇ ਖੁਦ ਆਪਣੇ ਕੋਲ ਨਜਾਇਜ ਰੱਖੇ ਪਿਸਟਲ 32 ਬੋਰ ਨਾਲ ਗੋਲੀ ਮਾਰਕੇ ਗੁਰਮੀਤ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਿ੍ਰਤਕ ਗੁਰਮੀਤ ਸਿੰਘ ਦਾ ਮੋਬਾਇਲ ਫੋਨ ਅਤੇ ਹੋਰ ਕਾਗਜਾਤ ਹਰਭਜਨ ਸਿੰਘ ਨੇ ਕੱਢ ਲਏ ਜੋ ਉਹ ਦੋਨੋਂ ਆਪਣੇ ਨਾਲ ਲੈ ਕੇ ਮੌਕੇ ਤੋਂ ਭੱਜ ਗਏ । ਖੋਹਿਆ ਹੋਇਆ ਮੋਬਾਇਲ ਫੋਨ ਉਹਨਾਂ ਨਹਿਰ ਵਿੱਚ ਸੁੱਟ ਦਿੱਤਾ। ਪੁਲਿਸ ਮੁਖੀ ਨੇ ਦੱਸਿਆ ਕਿ ਦੋਸ਼ੀ ਕੁਲਵੰਤ ਸਿੰਘ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ ਪਿਸਟਲ ਅਤੇ ਮੋਟਰਸਾਈਕਲ ਬਰਾਮਦ ਕੀਤਾ ਜਾ ਚੁੱਕਾ ਹੈ । ਉਕਤ ਦੋਨੋ ਦੋਸ਼ੀਆ ਨੂੰ ਉਕਤ ਮੁਕੱਦਮਾ ਵਿੱਚ ਨਾਮਜਦ ਕਰਕੇ ਗਿ੍ਰਫਤਾਰ ਕਰਕੇ ਹੋਰ ਪੁੱਛ-ਗਿਛ ਕੀਤੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਗੁਰਮੀਤ ਸਿੰਘ ਦੀ ਦੌਰਾਨੇ ਇਲਾਜ ਮੌਤ ਹੋ ਗਈ ਸੀ ਜਿਸ ਤੇ ਇੰਦਰਜੀਤ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਰਾਉਂਕੇ ਰੋਡ, ਬੱਧਨੀ ਕਲਾਂ ਹਾਲ ਸੈਲਜਮੈਨ ਬਾਘਾਪੁਰਾਣਾ ਸਰਵਿਸ ਸਟੇਸ਼ਨ ਰਾਜਿਆਣਾ ਦੇ ਬਿਆਨ ‘ਤੇ 2 ਅਣਪਛਾਤੇ ਨੌਜਵਾਨਾ ਖਿਲਾਫ ਮੁਕੱਦਮਾ ਨੰਬਰ 73 ਮਿਤੀ 14.05.2019 ਅ/ਧ 302/379ਬੀ/34 ਭ:ਦ 25/27/54/59 ਅਸਲਾ ਐਕਟ ਥਾਣਾ ਬਾਘਾਪੁਰਾਣਾ ਵਿਖੇ ਦਰਜ ਕੀਤਾ ਗਿਆ ਸੀ । ਮੁਕੱਦਮੇ ਦੇ ਦੋਸ਼ੀਆ ਨੂੰ ਟਰੇਸ ਕਰਨ ਸਬੰਧੀ ਸ੍ਰੀ ਅਮਰਜੀਤ ਸਿੰਘ ਬਾਜਵਾ ਸੀਨੀਅਰ ਕਪਤਾਨ ਪੁਲੀਸ ਮੋਗਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸ੍ਰੀ ਜਸਪਾਲ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲੀਸ ਬਾਘਾਪੁਰਾਣਾ, ਇੰਸ: ਮੁਖਤਿਆਰ ਸਿੰਘ ਮੁੱਖ ਅਫਸਰ ਥਾਣਾ ਬਾਘਾਪੁਰਾਣਾ ਅਤੇ ਇੰਸ: ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਗਾ ਦੀ ਅਪ੍ਰੇਸ਼ਨ ਡਿਊਟੀ ਲਗਾਈ ਗਈ ਸੀ ।----- ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -