ਜਿੰਦਲ ਡੇਅਰੀ ਵਿਖੇ 50 ਹਜ਼ਾਰ ਦੀ ਲੁੱਟ ਕਰਨ ਵਾਲੇ ਦੋਸ਼ੀਆ ਦਾ ਪਤਾ ਲੱਗਣ ’ਤੇ ਵੀ ਪੁਲਿਸ ਦੇ ਹੱਥ ਖਾਲੀ, ਇੱਕ-ਦੋ ਦਿਨਾਂ ਵਿੱਚ ਦੋਸ਼ੀ ਨਾ ਫੜੇ ਤਾਂ ਥਾਣੇ ਦਾ ਘਿਰਾਓ ਕੀਤਾ ਜਾਵੇਗਾ-ਗੋਲਡੀ ਸਿੰਗਲਾ

ਬਾਘਾਪੁਰਾਣਾ,12 ਮਈ (ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ): ਪਿਛਲੇ ਦਿਨਾਂ ਦੌਰਾਨ ਸਥਾਨਕ ਸ਼ਹਿਰ ਵਿਖੇ ਹੋਈਆਂ ਚੋਰੀਆਂ,ਲੁੱਟਾਂ-ਖੋਹਾਂ ਵਿੱਚੋਂ ਇੱਕ-ਦੋ ਨੂੰ ਛੱਡ ਕੇ ਬਾਕੀਆਂ ਦਾ ਸੁਰਾਗ ਲਗਾਉਣ ਵਿੱਚ ਪੁਲਿਸ ਨਾਕਾਮ ਸਾਬਤ ਹੋ ਰਹੀ ਹੈ। ਇਸੇ ਹੀ ਤਰਾਂ ਸਥਾਨਕ ਸ਼ਹਿਰ ਦੇ ਕਾਲੇਕੇ ਰੋਡ ’ਤੇ ਸਥਿਤ ਜਿੰਦਲ ਡੇਅਰੀ ਤੋਂ ਹੋਈ 50 ਹਜਾਰ ਦੀ ਲੁੱਟ ਦਾ ਵੀ ਸੁਰਾਗ ਲਗਾਉਣ ਵਿੱਚ ਪੁਲਿਸ ਨਾਕਾਮ ਸਾਬਤ ਹੋ ਰਹੀ ਹੈ। ਜਿੰਦਲ ਡੇਅਰੀ ਦੇ ਮਾਲਕ ਵਿਕਾਸ ਜਿੰਦਲ ਪੁੱਤਰ ਭਗਵਾਨ ਦਾਸ ਵਾਸੀ ਬਾਘਾਪੁਰਾਣਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੀ 08 ਅਪ੍ਰੈਲ 2019 ਨੂੰ ਉਨਾਂ ਦੀ ਡੇਅਰੀ ਤੋਂ ਦੋ ਇਨੋਵਾ ਗੱਡੀ ਸਵਾਰ ਵਿਆਕਤੀ ਉਨਾਂ ਕੋਲਂ 50 ਦੀ ਨਕਦੀ ਖੋਹ ਕੇ ਫਰਾਰ ਹੋ ਗਏ ਸੀ ਬੇਸ਼ੱਕ ਬਾਘਾਪੁਰਾਣਾ ਪੁਲਿਸ ਨੇ ਤੁਰੰਤ ਅਣਪਛਾਤੇ ਵਿਆਕਤੀ ਖਿਲਾਫ ਪਰਚਾ ਦਰਜ ਕਰ ਦਿੱਤਾ ਪਰ ਖੋਹ ਤੋਂ ਤੁਰੰਤ ਇੱਕ ਹਫਤਾ ਬਾਅਦ ਬੜੀ ਮਿਹਨਤ ਨਾਲ ਲੁਟੇਰਿਆਂ ਦਾ ਨਾਮ,ਪਤਾ ਅਤੇ ਸ਼ਹਿਰ ਦਾ ਪਤਾ ਲੱਗਣ ’ਤੇ ਜੋ ਕਿ ਪੁਲਿਸ ਦੇ ਧਿਆਨ ਵਿੱਚ ਤੁਰੰਤ ਲਿਆਦਾਂ ਜਾ ਚੁੱਕਾ ਹੈ ਪਰ ਫਿਰ ਵੀ ਪੁਲਿਸ ਉਨਾਂ ਵਿਆਕਤੀਆਂ ਨੂੰ ਨਹੀਂ ਫੜ ਰਹੀਂ। ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੋਲਡੀ ਸਿੰਗਲਾ ਨੇ ਦੱਸਿਆ ਕਿ ਉਹ ਪੀੜਤ ਪਰਿਵਾਰ ਦੇ ਨਾਲ ਕਈ ਵਾਰ ਥਾਣੇ ਜਾ ਚੁੱਕੇ ਹਨ ਪਰ ਪੁਲਿਸ ਨੇ ਲਾਰਿਆ ਤੋਂ ਸਿਵਾਏ ਕੁਝ ਵੀ ਪੱਲੇ ਨਹੀਂ ਪਾਇਆ ਜਦ ਕਿ ਦੋਸ਼ੀ ਇੱਕ ਮਹੀਨੇ ਤੋਂ ਨਸ਼ਰ ਕੀਤੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਆਉਂਦੇ ਇੱਕ ਦੋ ਦਿਨਾ ਵਿੱਚ ਜੇਕਰ ਪੁਲਿਸ ਨੇ ਦੋਸ਼ੀਆ ਨੂੰ ਨਾ ਫੜਿਆ ਤਾਂ ਉਹ ਬਾਘਾਪੁਰਾਣਾ ਥਾਣੇ ਦਾ ਘਿਰਾਓ ਕਰਨ ਤੋਂ ਗੁਰੇਜ ਨਹੀਂ ਕਰਨਗੇ। ਵਿਕਾਸ ਜਿੰਦਲ ਨੇ ਦੱਸਿਆ ਕਿ ਲੁਟੇਰੇ ਬੀਤੀ 14 ਅਪ੍ਰੈਲ 2019 ਨੰੂ ਥਾਣਾ ਸਾਦਿਕ (ਫਰੀਦਕੋਟ) ਵਿਖੇ ਕਿਸੇ ਲੁੱਟ ਨੂੰ ਲੈ ਕੇ ਫੜੇ ਗਏ ਸੀ ਜਦ ਕਿ ਉਨਾਂ ਦੇ ਨੇੜਲੇ ਰਿਸ਼ਤੇਦਾਰ ਵਾਸੀ ਪੱਕਾ ਟਹਿਣਾ (ਫਰੀਦਕੋਟ) ਨੇ ਵਿੱਚ ਪੈ ਕੇ ਰਾਜੀਨਾਮਾ ਕਰਵਾ ਦਿੱਤਾ। ਉਨਾਂ ਮੁੱਖ ਮੰਤਰੀ ਪੰਜਾਬ,ਡੀਜੀਪੀ ਪੰਜਾਬ ਅਤੇ ਐਸਐਸਪੀ ਮੋਗਾ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਨਾਂ ਨੂੰ ਇਨਸਾਫ ਦੁਵਾਇਆ ਜਾਵੇ। ਜਦ ਇਸ ਸਬੰਧੀ ਥਾਣਾ ਮੁਖਤਿਆਰ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਦੋਸ਼ੀਆਂ ਦਾ ਕੰਮ ਲੁੱਟਾਂ-ਖੋਹਾਂ ਕਰਨਾ ਹੀ ਹੈ ਇਸ ਕਰਕੇ ਉਹ ਘਰੇ ਨਹੀਂ ਮਿਲਦੇ ਫਿਰ ਵੀ ਉਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇਗਾ।