ਮੋਦੀ ਨੇ ਛੋਟੇ ਵਪਾਰੀਆਂ ਨੂੰ ਸੜਕਾਂ ਤੇ ਰੁਲਣ ਲਈ ਕੀਤਾ ਮਜ਼ਬੂਰ- ਡਾ. ਹਰਜੋਤ

*ਸਮੂਹ ਕਾਰ ਬਾਜ਼ਾਰ ਵਾਲਿਆਂ ਵਲੋਂ ਮੁਹੰਮਦ ਸਦੀਕ ਦੇ ਹੱਕ ਵਿੱਚ ਸਮਰਥਨ ਦੇਣ ਦਾ ਭਰੋਸਾ

ਮੋਗਾ, 12 ਮਈ (ਜਸ਼ਨ): ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਦੀ ਅਗਵਾਈ ਵਿੱਚ ਮੋਗਾ ਵਾਸੀਆਂ ਵਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਹੰਮਦ ਸਦੀਕ ਨੂੰ ਮੋਗਾ ਹਲਕੇ ਵਿੱਚ ਚਾਰੇ ਪਾਸਿਓ ਭਰਵਾਂ ਹੁੰਘਾਰਾ ਮਿਲ ਰਿਹਾ ਹੈ। ਇਸੇ ਕੜੀ ਤਹਿਤ ਮੋਗਾ ਦੇ ਕਾਰ ਬਾਜ਼ਾਰ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ ਦੌਰਾਨ ਸਮੂਹ ਕਾਰ ਬਾਜ਼ਾਰ ਐਸੋਸੀਏਸ਼ਨ ਨੇ ਡਾ. ਹਰਜੋਤ ਕਮਲ ਦੀ ਪ੍ਰੇਰਣਾ ਸਦਕਾ ਮੁਹੰਮਦ ਸਦੀਕ ਦੇ ਹੱਕ ਵਿੱਚ ਫਤਵਾ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਤੇ ਸੰਬੋਧਨ ਕਰਦਿਆਂ ਡਾ. ਹਰਜੋਤ ਕਮਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਛੋਟੇ ਵਪਾਰੀਆਂ ਨੂੰ ਬਰਬਾਦ ਕਰਨ ਵਿੱਚ ਕਿਸੇ ਵੀ ਤਰਾਂ ਦੀ ਕਸਰ ਨਹੀਂ ਛੱਡੀ, ਜਿਸਦੇ ਕਾਰਨ ਅੱਜ ਸਾਰੇ ਹੀ ਛੋਟੇ ਕਾਰੋਬਾਰੀ ਅਤੇ ਵਪਾਰੀ ਸੜਕਾਂ ਦੇ ਰੁਲਣ ਲਈ ਮਜ਼ਬੂਰ ਹੋ ਗਏ ਹਨ। ਉਨਾਂ ਕਿਹਾ ਇਹੋ ਹਾਲ ਕਿਸਾਨਾਂ, ਮਜ਼ਦੂਰਾ ਅਤੇ ਹੋਰਨਾਂ ਵਰਗਾ ਦਾ ਵੀ ਮੋਦੀ ਸਰਕਾਰ ਨੇ ਕੀਤਾ ਹੈ, ਜਿਸ ਨਾਲ ਉਹ ਦੋ ਵਕਤ ਦੀ ਰੋਟ ਤੋਂ ਵੀ ਮੁਥਾਜ ਹੋ ਗਏ ਹਨ। ਉਨਾਂ ਕਿਹਾ ਕਿ ਜੇਕਰ ਦੇਸ਼ ਵਿੱਚ ਫਿਰ ਤੋਂ ਖੁਸ਼ਹਾਲੀ ਲਿਆਉਣੀ ਹੈ ਤਾਂ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸਥਾਪਿਤ ਕਰਨੀ ਪਵੇਗੀ। ਡਾ. ਹਰਜੋਤ ਕਮਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਮੁੜ ਖੁਸ਼ਹਾਲੀ ਵੱਲ ਲਿਆਂਦਾ ਹੈ। ਉਨਾਂ ਸਮੂਹ ਵੋਟਰਾਂ ਨੂੰ ਇੱਕ-ਇੱਕ ਵੋਟ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ ਵਿੱਚ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਦਲਜੀਤ ਸਿੰਘ ਜੀਤਾ ਪ੍ਰਧਾਨ, ਸੁਖਦੇਵ ਲੋਧੜਾ ਮੀਤ ਪ੍ਰਧਾਨ, ਅਮਰਜੀਤ ਕਲਕੱਤਾ ਚੇਅਰਮੈਨ, ਮਨਜੀਤ ਸਿੰਘ ਚੀਮਾ ਪ੍ਰਧਾਨ ਕਾਰ ਬਾਜ਼ਾਰ ਯੂਨੀਅਨ, ਇਕਬਾਲ ਸਿੰਘ, ਰਣਜੀਤ ਸਿੰਘ, ਪ੍ਰਭਜੀਤ ਸਿੰਘ, ਵਾਲੀਆਂ ਕਾਰ ਬਾਜ਼ਾਰ, ਪਿ੍ਰਤਪਾਲ ਕਾਲੀਏਵਾਲਾ, ਰੁਬਦੀਪ ਸਿੰਘ, ਰਾਜੇਸ਼ ਗੋਗਾ, ਮੰਗਾ, ਅਰਸ਼ਦੀਪ ਸਿੰਘ, ਹਰਪ੍ਰੀਤ ਗਿੱਲ, ਟੀਟੂ, ਗੁਰਦੀਪ ਲੋਧਰਾ, ਮਲਕੀਤ ਦਾਰਾਪੁਰ, ਰਣਜੀਤ ਰਾਜਾ, ਗੁਰਦੀਪ ਸਿੰਘ ਮਾਣੂਕੇ, ਕਮਲ ਸ਼ਰਮਾ, ਸ਼ੰਮੀ, ਗੋਰਾ, ਇਕਬਾਲ ਸੈਂਬੀ, ਪਰਮਿੰਦਰ ਸਿੰਘ, ਬੂਟਾ ਸਿੰਘ, ਮੱਖਣ ਪ੍ਰਧਾਨ, ਦਾਰਾ ਸਿੰਘ, ਦਰਸ਼ਨ ਸਿੰਘ, ਕੁਲਜੀਤ ਸਿੰਘ, ਸੁਰਜੀਤ ਸਿੰਘ, ਮਲਕੀਤ ਸਿੰਘ, ਆਸ਼ੂ, ਗੁਰਦਰਸ਼ਨ ਸਿੰਘ, ਰਾਜ ਕੁਮਾਰ ਰਵੀ, ਰਾਜ ਕੁਮਾਰ ਕਾਲੜਾ, ਰਜਿੰਦਰ ਸਿੰਘ ਸੱਗੂ, ਜਿੰਦਰ ਸਿੰਘ ਲੰਢੇਕੇ, ਹਰਜੀਤ ਸਿੰਘ, ਗਗਨ, ਰਮਨਾ, ਤਰਸੇਮ ਸਿੰਘ ਗਿੱਲ, ਕਾਕੂ ਮਲਹੋਤਰਾ, ਸੋਨੂੰ, ਜਿੰਦਰ ਡਾਲਾ, ਰਵੀ ਬੇਦੀ, ਪ੍ਰਭਜੀਤ ਸਿੰਘ ਧੁੰਨਾ, ਬਬਲੂ ਵਾਲੀਆ, ਅਵਤਾਰ ਸਿੰਘ ਚੀਮਾ, ਜੱਸੀ, ਗੁਰਪ੍ਰੀਤ ਸਿੰਘ ਗੋਰਾ, ਰਣਜੀਤ ਸਿੰਘਾਂਵਾਲਾ, ਸ਼ਵਿੰਦਰ ਛਿੰਦਾ ਆਦਿ ਤੋਂ ਇਲਾਵਾ ਸਮੂਹ ਕਾਰ ਬਾਜ਼ਾਰ ਯੂਨੀਅਨ ਦੇ ਸਮੂਹ ਆਹੁਦੇਦਾਰ ਹਾਜ਼ਰ ਸਨ।