ਗਠੀਏ ਦੇ ਮਰੀਜ਼ਾਂ ਲਈ ਸਵਿਮਿੰਗ ਹੈ ਬੇਹੱਦ ਕਾਰਗਰ , ਸਵਿਮਿੰਗ ਗਠੀਏ ਦੇ ਦਰਦ ਅਤੇ ਅੰਗਾਂ ਵਿਚ ਆਈ ਕਠੋਰਤਾ ਨੂੰ ਠੀਕ ਕਰਨ ਦੇ ਨਾਲ ਨਾਲ ਅੰਗਾਂ ਵਿਚ ਲਚਕਤਾ ਵੀ ਲਿਆਉਂਦੀ ਹੈ

ਮੋਗਾ, 12 ਮਈ (ਜਸ਼ਨ): ‘ ਜੋੜਾਂ ਦੇ ਦਰਦ ਤੋਂ ਬਚਾਅ,ਗੋਡਿਆਂ ਦੀ ਰਿਪਲੇਸਮੈਂਟ ਤੋਂ ਬੱਚਣ,ਫੈਟ ਬਰਨ ਕਰਨ ਅਤੇ ਬੌਡੀ ਨੂੰ ਸ਼ੇਪ ਦੇਣ ਵਾਸਤੇ ਸਵਿਮਿੰਗ ਬੇਹੱਦ ਕਾਰਗਰ ਸਿੱਧ ਹੋ ਰਹੀ ਹੈ।’  ਇਹ ਜਾਣਕਾਰੀ ਪੁਸ਼ਪਾ ਹੈਲਥ ਕਲੱਬ ਦੀ ਪੀ ਆਰ ਓ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦਿੱਤੀ। ਉਹਨਾਂ ਦੱਸਿਆ ਕਿ ਲਗਭਗ 30 ਮਿੰਟ ਦੀ ਸਵਿਮਿੰਗ ਦੌਰਾਨ ਅਸੀਂ 250 ਕੈਲਰੀਜ਼  ਨੂੰ ਬਰਨ ਕਰ ਸਕਦੇ ਹਾਂ । ਉਹਨਾਂ ਦੱਸਿਆ ਕਿ ਤੈਰਨਾ ਜਿੱਥੇ ਸ਼ਰੀਰ ਦੇ ਭਾਰ ਘਟਾਉਣ ਵਿਚ ਕਾਰਗਰ ਸਿੱਧ ਹੰੁਦਾ ਹੈ ਉੱਥੇ ਇਹ ਗਠੀਏ ਦੀ ਬੀਮਾਰੀ ਤੋਂ ਪੀੜਤ ਵਿਅਕਤੀਆਂ ਲਈ ਬੇਹੱਦ ਲਾਹੇਵੰਦ ਸਾਬਤ ਹੰੁਦਾ ਹੈ। ਉਹਨਾਂ ਦੱਸਿਆ ਕਿ ਪੁਸ਼ਪਾ ਹੈਲਥ ਕਲੱਬ ਵਿਚ ਗਠੀਏ ਤੋਂ ਪੀੜਤ ਮਰੀਜ਼ਾਂ ਨੇ ਜਦੋਂ ਤੋਂ ਸਵਿਮਿੰਗ ਕਲਾਸਾਂ ਲੈਣੀਆਂ ਸ਼ੁਰੂ ਕੀਤੀਆਂ ਤਾਂ ਉਹ ਪਹਿਲਾਂ ਨਾਲੋਂ ਠੀਕ ਮਹਿਸੂਸ ਕਰ ਰਹੇ ਹਨ । ਉਹਨਾਂ ਦੱਸਿਆ ਕਿ ਕਸਰਤ ਅਤੇ ਸਵਿਮਿੰਗ ਗਠੀਏ ਦੇ ਦਰਦ ਅਤੇ ਅੰਗਾਂ ਵਿਚ ਆਈ ਕਠੋਰਤਾ ਨੂੰ ਠੀਕ ਕਰਨ ਵਿਚ ਮਦਦ ਹੀ ਨਹੀਂ ਕਰਦੀ ਬਲਕਿ ਪ੍ਰਭਾਵਿਤ ਅੰਗਾਂ ਵਿਚ ਲਚਕਤਾ ਲਿਆਉਂਦੀ ਹੈ। ਉਹਨਾਂ ਦੱਸਿਆ ਕਿ ਮੋਗਾ ਸ਼ਹਿਰ ‘ਚ ਗੀਤਾ ਕਾਲੋਨੀ ਵਿਖੇ ਸਥਿਤ ਪੁਸ਼ਪਾ ਹੈਲਥ ਕਲੱਬ ਵੱਲੋਂ ਸਰੀਰਿਕ ਤੰਦਰੁਸਤੀ ਨੂੰ ਧਿਆਨ ਵਿਚ ਰੱਖਦਿਆਂ ‘ਫੈਟ ਬਰਨ ਕਲਾਸਿਸ’ ਅਤੇ ਸਵਿਮਿੰਗ ਕਲਾਸਾਂ ਲਗਾਈਆਂ ਜਾ ਰਹੀਆਂ ਜਿੱਥੇ ਸਵਿਮਿੰਗ ਕਲਾਸਾਂ ਅਤੇ ਜਿੰਮ ਲਈ ਕੌਂਬੋ ਪਲੈਨ ਰਾਹੀਂ 5 ਤੋਂ 10 % ਡਿਸਕਾੳੂਂਟ ਵੀ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੁਸ਼ਪਾ ਹੈਲਥ ਕਲੱਬ ਨਿੳੂ ਗੀਤਾ ਕਾਲੋਨੀ ,ਬੈਕਸਾਈਡ ਆਫ਼ ਗਿੱਲ ਪੈਲੇਸ ਵਿਖੇ ਪਹੁੰਚ ਕੇ ਵਧੇਰੇ ਜਾਣਕਾਰੀ ਲਈ ਜਾ ਸਕਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਪੁਸ਼ਪਾ ਹੈਲਥ ਕਲੱਬ ਵੱਲੋਂ ਸ਼ਹਿਰ ਵਾਸੀਆਂ ਨੂੰ ਵਿਸ਼ੇਸ਼ ਆਫਰ ਰਾਹੀਂ 2 ਤੋਂ 7 ਦਿਨਾਂ ਲਈ ਸਵਿਮਿੰਗ ਪੈਕੇਜ ਵੀ ਦਿੱਤਾ ਜਾ ਰਿਹੈ ।