ਪ੍ਰੋ: ਸੁਰਜੀਤ ਸਿੰਘ ਕਾਉਂਕੇ ਦੀ ਪ੍ਰਧਾਨਗੀ ਹੇਠ ਹੋਈ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ ‘ਚ ਬੁੱਧੀਜੀਵੀਆਂ ਨੇ ਸਰਕਾਰੀ ਸਕੂਲਾਂ ‘ਚ 40 ਪ੍ਰਤੀਸ਼ਤ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਰਾਹੀਂ ਪੜ੍ਹਾਉਣ ਦੇ ਹੁਕਮਾਂ ਦੀ ਕੀਤੀ ਨਿਖੇਧੀ

ਮੋਗਾ, 7 ਮਈ (ਜਸ਼ਨ) : ਲਿਖਾਰੀ ਸਭਾ ਮੋਗਾ (ਰਜਿ:) ਦੀ ਮਾਸਿਕ ਇਕੱਤਰਤਾ ਪ੍ਰੋਫੈਸਰ ਸੁਰਜੀਤ ਸਿੰਘ ਕਾਉਂਕੇ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਸਭਾ ਦੇ ਜਨਰਲ ਸਕੱਤਰ ਜੰਗੀਰ ਸਿੰਘ ਖੋਖਰ ਨੇ ਮੀਟਿੰਗ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਵੱਲੋਂ ਇਕ ਸ਼ੋਕ ਮਤੇ ਰਾਹੀਂ ਸਭਾ ਦੇ ਕਾਰਜਕਾਰਨੀ ਮੈਂਬਰ ਡਾ: ਮਲੂਕ ਸਿੰਘ ਲੋਹਾਰਾ ਦੇ ਪੁੱਤਰ ਅਤੇ ਹਰੀ ਸਿੰਘ ਢੁੱਡੀਕੇ ਦੀ ਵੱਡੀ ਭੈਣ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।  ਸਭਾ ਦੇ ਸਰਪ੍ਰਸਤ ਨਰਿੰਦਰ ਸ਼ਰਮਾ ਨੇ ਕਿਹਾ ਕਿ ਲੇਖਕ ਸਭਾਵਾਂ ਵਿਚ ਲੇਖਕਾਂ ਵੱਲੋਂ ਸਾਹਿਤ ਸੱਭਿਆਚਾਰ ਤੇ ਲੋਕ ਹਿੱਤ ਵਾਲੀਆਂ ਰਚਨਾਵਾਂ ਪੜੀਆਂ ਤੇ ਵਿਚਾਰੀਆਂ ਜਾਣੀਆਂ ਚਾਹੀਦੀਆਂ ਹਨ।  ਇਕ ਹੋਰ ਮਤੇ ਰਾਹੀਂ ਸਿੱਖਿਆ ਸਕੱਤਰ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਚਾਲੀ ਪ੍ਰਤੀਸ਼ਤ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਰਾਹੀਂ ਪੜਾਉਣ ਦੇ ਹੁਕਮਾਂ ਦੀ ਨਿਖੇਧੀ ਕੀਤੀ ਗਈ ਅਤੇ ਕਿਹਾ ਕਿ ਸਿੱਖਿਆ ਮਾਂ ਬੋਲੀ ਵਿਚ ਹੀ ਹੋਣੀ ਚਾਹੀਦੀ ਹੈ ਕਿਉਂਕਿ ਮਾਂ ਬੋਲੀ ਵਿੱਚ ਹੀ ਬੱਚਾ ਔਖੇ ਤੋਂ ਔਖੇ ਵਿਸ਼ੇ ਨੂੰ ਸੌਖਿਆਂ ਸਮਝ ਸਕਦਾ ਹੈ ਰਚਨਾਵਾਂ ਦੇ ਦੌਰ ਵਿੱਚ ਸਾਬਕਾ ਡਾਇਰੈਕਟਰ ਅਤੇ ਨਾਵਲਕਾਰ ਅਸ਼ਵਨੀ ਗੁਪਤਾ ਨੇ ਖ਼ੂਬਸੂਰਤ ਸ਼ੇਅਰ ਤੇ ਗਜ਼ਲ, ਮਾਸਟਰ ਪ੍ਰੇਮ ਕੁਮਾਰ ਨੇ ਗੀਤ, ਅਸੋਕ ਚਟਾਨੀ ,ਨਰਿੰਦਰ ਸ਼ਰਮਾ, ਕਰਮ ਸਿੰਘ ਕਰਮ, ਸਰਬਜੀਤ ਸਿੰਘ ਦੌਧਰ ਅਤੇ ਜੰਗੀਰ ਸਿੰਘ ਖੋਖਰ ਨੇ ਗ਼ਜ਼ਲਾਂ ਪੇਸ਼ ਕੀਤੀਆਂ । ਸੁਰਜੀਤ ਸਿੰਘ ਕਾਉਂਕੇ ,ਜਸਪ੍ਰੀਤ ਮੋਗਾ, ਆਤਮਾ ਸਿੰਘ ਆਲਮਗੀਰ ਅਤੇ ਨਾਵਲਕਾਰ ਨਛੱਤਰ ਪ੍ਰੇਮੀ ਨੇ ਖੂਬਸੂਰਤ ਕਵਿਤਾਵਾਂ ਪੜ ਕੇ ਸੁਣਾਈਆਂ । ਪਿ੍ਰੰਸੀਪਲ ਮੁਕੰਦ ਸਿੰਘ ਨੇ ਤਰੰਨਮ ਵਿਚ ਗੀਤ ‘ਚੁਆਤੀ’ ਪੇਸ਼ ਕੀਤਾ। ਰਚਨਾਵਾਂ ਉੱਪਰ ਕੁਲਬੀਰ ਸਿੰਘ ਬਹੋਨਾ ,ਡਾਾਂ ਮਲੂਕ ਸਿੰਘ ਲੁਹਾਰਾ, ਰਾਮਪਾਲ ਧਵਨ, ਹਰੀ ਸਿੰਘ ਢੁੱਡੀਕੇ ਅਤੇ ਇੰਦਰਜੀਤ ਕੌਰ ਨੇ ਭਖਵੀਂ ਪਰ ਉਸਾਰੂ ਬਹਿਸ ਕੀਤੀ ।