ਸ੍ਰੀ ਹੇਮਕੁੰਟ ਸਕੂਲ ਦੀ ਮਨਪ੍ਰੀਤ ਨੇ ਕੀਤੇ 95.6% ਅੰਕ

ਕੋਟਈਸੇ ਖਾਂ ,7 ਮਈ (ਜਸ਼ਨ): ਸੀ.ਬੀ.ਐੱਸ.ਈ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਸ਼੍ਰੇਣੀ ਦੇ ਨਤੀਜੇ ਵਿੱਚ ਸ੍ਰੀ ਹੇਮਕੁੰਟ ਸੀਨੀ.ਸੰਕੈਡਰੀ ਸਕੂਲ ਦਾ ਨਤੀਜਾ 100 ਫੀਸਦੀ  ਰਿਹਾ । ਮਨਪ੍ਰੀਤ ਕੌਰ ਤੂਰ ਨੇ 95.6 % ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਅਰਸ਼ਦੀਪ ਕੌਰ ਨੇ ਹਿੰਦੀ 90, ਪੰਜਾਬੀ 94 ਫੀਸਦੀ,ਪਵਨਜੀਤ ਕੌਰ ਨੇ ਸਮਾਜਿਕ ਵਿਗਿਆਨ 91 ,ਪੰਜਾਬੀ 95 ਫੀਸਦੀ,ਰਾਜਵੀਰ ਕੌਰ ਨੇ ਪੰਜਾਬੀ 92 ਫੀਸਦੀ,ਜਗਰਾਜ ਸਿੰਘ ਨੇ ਪੰਜਾਬੀ 96 ,ਸਮਾਜਿਕ ਵਿਗਿਆਨ 93 ਫੀਸਦੀ,ਸੁਖਪ੍ਰੀਤ ਕੌਰ ਪੰਜਾਬੀ 96 ਫੀਸਦੀ ,ਹਿੰਦੀ 90 ਫੀਸਦੀ, ਗੁਰਜੀਤ ਕੌਰ ਪੰਜਾਬੀ 94, ਹਿੰਦੀ 95 ਫੀਸਦੀ, ਅਮਨਦੀਪ ਕੌਰ ਪੰਜਾਬੀ 94 ਫੀਸਦੀ,ਹਿੰਦੀ 93 ਫੀਸਦੀ, ਉਰਵਸ਼ੀ ਪੰਜਾਬੀ 94 ਫੀਸਦੀ,ਅੰਗਰੇਜ਼ੀ 88 ਫੀਸਦੀ, ਰੂਬਨ ਕੌਰ ਨੇ ਪੰਜਾਬੀ 94 ਫੀਸਦੀ, ਹਿੰਦੀ 81 ਫੀਸਦੀ, ਆਦਰਸ਼ਪ੍ਰਤਾਪ ਸਿੰਘ ਪੰਜਾਬੀ 95 ਫੀਸਦੀ ,ਹਿੰਦੀ 82 ਫੀਸਦੀ,ਮਨਪ੍ਰੀਤ ਕੌਰ ਪੰਜਾਬੀ 94 ਫੀਸਦੀ ,ਅੰਗਰੇਜ਼ੀ 88 ਫੀਸਦੀ, ਸ਼ੁੱਭਰੀਤ ਰਾਏ ਪੰਜਾਬੀ 92 ਫੀਸਦੀ, ਸਮਾਜਿਕ ਸਇੰਸ 86 ਫੀਸਦੀ,ਮਿਸਰਨਪ੍ਰੀਤ ਕੌਰ ਸਮਾਜਿਕ ਸਾਇੰਸ 91ਫੀਸਦੀ, ਪੰਜਾਬੀ 86 ਫੀਸਦੀ,ਅਮਰਿੰਦਰ ਸਿੰਘ ਪੰਜਾਬੀ 90 ਫੀਸਦੀ, ਸਮਾਜਿਕ ਸਾਇੰਸ 83 ਫੀਸਦੀ, ਗਗਨਦੀਪ ਕੌਰ ਪੰਜਾਬੀ 90 ਫੀਸਦੀ ਅੰਗਰੇਜ਼ੀ 80 ਫੀਸਦੀ ,ਪ੍ਰਭਦੀਪ ਕੌਰ ਪੰਜਾਬੀ 93 ਫੀਸਦੀ ,ਨਵਦੀਪ ਕੌਰ ਪੰਜਾਬੀ 92 ਫੀਸਦੀ, ਜੋਬਨਪ੍ਰੀਤ ਸਿੰਘ ਪੰਜਾਬੀ 92 ਫੀਸਦੀ ਅੰਕ ਪ੍ਰਾਪਤ ਕਰਦੇ ਹੋਏ ਵਿਸ਼ੇ ਦੇ ਅਨੁਸਾਰ 19 ਵਿਦਿਅਰਾਥੀਆਂ ਨੇ 90% ਤੋਂ ਵੱਧ ਅੰਕ ਅਤੇ 42 ਵਿਦਿਆਰਥੀਆਂ ਨੇ 80% ਤੋਂ ਵੱਧ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ। ਵਿਦਿਆਰਥੀਆਂ ਦੇ ਚੰਗੇ ਨਤੀਜੇ ਆਉਣ ਤੇ ਸੰਸਥਾ ਦੇ ਚੇਅਰਮੈਨ ਸ. ਕੁਲਵੰਤ ਸਿੰਘ ਸੰਧੂ ਅਤੇ ਐਮ. ਡੀ. ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਪਿ੍ਰੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਅਤੇ ਸਮੂਹ ਸਟਾਫ ਨੂੰ ਦਿੱਤਾ ਜਾਂਦਾ ਹੈ ।ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਮਿਹਨਤ ਕਰਨ ਅਤੇ ਕਰਵਾਉਦੇ ਰਹਿਣ ਦਾ ਅਸ਼ੀਰਵਾਦ ਦਿੱਤਾ ।