ਪੁਸ਼ਪਾ ਹੈਲਥ ਕਲੱਬ ਵੱਲੋਂ ‘ਫੈਟ ਬਰਨ ਕਲਾਸਿਸ’ ਸ਼ੁਰੂ ,ਪ੍ਰੀ ਬੁਕਿੰਗ ‘ਤੇ ਮਿਲੇਗਾ ਸਪੈਸ਼ਲ ਡਿਸਕਾਊਂਟ

ਮੋਗਾ,4 ਮਈ (ਜਸ਼ਨ): ਮੋਗਾ ਸ਼ਹਿਰ ਦੀ ਗੀਤਾ ਕਾਲੋਨੀ ਵਿਖੇ ਸਥਿਤ ਪੁਸ਼ਪਾ ਹੈਲਥ ਕਲੱਬ ਵੱਲੋਂ ਸਰੀਰਰਕ ਤੰਦਰੁਸਤੀ ਨੂੰ ਧਿਆਨ ਵਿਚ ਰੱਖਦਿਆਂ ‘ਫੈਟ ਬਰਨ ਕਲਾਸਿਸ’ ਦੌਰਾਨ ਭੰਗੜਾ ਅਤੇ ਐਰੋਬਿਕਸ ਰਾਹੀਂ ਮੋਟਾਪੇ ਨੂੰ ਘੱਟ ਕਰਨ ਅਤੇ ਸਰੀਰ ਨੂੰ ਸ਼ੇਪ ਵਿਚ ਲਿਆਉਣ ਲਈ ਸਪੈਸ਼ਲ ਕਲਾਸਾਂ ਲਗਾਈਆਂ ਜਾ ਰਹੀਆਂ ਹਨ । ਪੁਸ਼ਪਾ ਹੈਲਥ ਕਲੱਬ ਦੀ ਪੀ ਆਰ ਓ ਨੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਸ਼ਪਾ ਹੈਲਥ ਕਲੱਬ ‘ਚ ਮਹਿਲਾਵਾਂ ਨੂੰ ਕਸਰਤ ਅਤੇ ਐਰੋਬਿਕਸ ਕਰਵਾਈ ਜਾਂਦੀ ਹੈ ਜਿਸ ਨਾਲ ਨਾ ਕੇਵਲ ਸਰੀਰਕ ਕਸਰਤ ਹੁੰਦੀ ਹੈ ਬਲਕਿ ਭਵਿੱਖ ਵਿਚ ਦਿਲ ਦੇ ਰੋਗਾਂ ਤੋਂ ਵੀ ਬਚਾਅ ਰਹਿੰਦਾ ਹੈ। ਉਹਨਾਂ ਦੱਸਿਆ ਕਿ ਐਰੋਬਿਕਸ ਕਸਰਤ ਨਾ ਕੇਵਲ ਸ਼ਰੀਰ ਵਿਚ ਜਮਾ ਚਰਬੀ ਨੂੰ ਬਰਨ ਕਰਨ ਵਿਚ ਮਦਦ ਕਰਦੀ ਹੈ ਬਲਕਿ ਕਮਜ਼ੋਰ ਮਾਸਪੇਸ਼ੀਆਂ ਨੂੰ ਤਾਕਤ ਦੇਣ ਵਿਚ ਵੀ ਮਦਦਗਾਰ ਸਿੱਧ ਹੁੰਦੀ ਹੈ। ਉਹਨਾਂ ਦੱਸਿਆ ਕਿ ਪੁਸ਼ਪਾ ਹੈਲਥ ਕਲੱਬ ‘ਚ ਤਜ਼ਰਬੇਕਾਰ ਫਿਟਨੈੱਸ ਟਰੇਨਰਾਂ ਵੱਲੋਂ ਐਰੋਬਿਕਸ ਅਤੇ ਭੰਗੜਾ ਸਿਸਟੇਮੈਟੀਕਲੀ ਲਗਾਤਾਰ ਕਰਵਾਇਆ ਜਾਂਦਾ ਹੈ ਅਤੇ ਇਸ ਨਾਲ ਮੋਟਾਪੇ ਨੂੰ ਘਟਾਉਣ ਦੇ ਬਹੁਤ ਵਧੀਆ ਰਿਜ਼ਲਟ ਆ ਰਹੇ ਹਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਮੈਟ ਕਲਾਸਿਸ,ਫੰਕਸ਼ਨਲ ਟਰੇਨਿੰਗ ਅਤੇ ਬਾਲ ਟਰੇਨਿੰਗ ਤੋਂ ਇਲਾਵਾ 20 ਵੱਖ ਵੱਖ ਤਰਾਂ ਦੀਆਂ ਗਤੀਵਿਧੀਆਂ ਰਾਹੀਂ ਐਕਸਟਰਾ ਫੈਟ ਬਰਨ ਕਰਵਾਈ ਜਾਂਦੀ ਹੈ। ਉਹਨਾਂ ਦੱਸਿਆ ਕਿ ਇਹਨਾਂ ਸਾਰੀਆਂ ਕਲਾਸਾਂ ਲਈ ਪੁਸ਼ਪਾ ਹੈਲਥ ਕਲੱਬ ਵੱਲੋਂ ਪ੍ਰੀ ਬੁਕਿੰਗ ਰਾਹੀਂ ਸਪੈਸ਼ਲ ਡਿਸਕਾੳੂਂਟ ਆਫਰ ਦਿੱਤੇ ਜਾ ਰਹੇ । ਪੀ ਆਰ ਓ ਨੇ ਆਖਿਆ ਕਿ ‘ਫੈਟ ਬਰਨ ਕਲਾਸਿਸ’ ਜੁਆਇੰਨ ਕਰਨ ਲਈ ਪੁਸ਼ਪਾ ਹੈਲਥ ਕਲੱਬ ਨਿੳੂ ਗੀਤਾ ਕਾਲੋਨੀ ,ਬੈਕਸਾਈਡ ਆਫ਼ ਗਿੱਲ ਪੈਲੇਸ ਵਿਖੇ ਪਹੁੰਚ ਕੇ ਜਾਣਕਾਰੀ ਲਈ ਜਾ ਸਕਦੀ ਹੈ।
****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


