ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਵਾਲਿਆਂ ਦਾ ਵੱਡਾ ਉਪਰਾਲਾ,ਵਿਧਵਾ ਔਰਤ ਦਾ ਘਰ ਬਣਵਾ ਕੇ ਸੌਂਪੀਆਂ ਚਾਬੀਆਂ

ਬਾਘਾ ਪੁਰਾਣਾ,4 ਮਈ (ਜਸ਼ਨ)--ਧਰਮ ਪ੍ਰਚਾਰ ਅਤੇ ਸਮਾਜ ਭਲਾਈ ਕੰਮਾਂ ਵਿਚ ਆਪਣਾ ਨਿਵੇਕਲਾ ਧਰਮ ਪ੍ਰਚਾਰ ਅਤੇ ਸਮਾਜ ਭਲਾਈ ਕੰਮਾਂ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾਉਣ ਵਾਲੇ ਗਰੀਬਾਂ ਦੇ ਹਮਦਰਦੀ ਮਾਲਵੇ ਦੇ ਬਹੁਤ ਹੀ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਮੋਗਾ ਦੇ ਮੁੱਖ ਸੇਵਾਦਾਰ ਉੱਘੇ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਸਮੇਂ ਸਮੇਂ ਤੇ ਕੋਈ ਨਾ ਕੋਈ ਭਲਾਈ ਵਾਸਤੇ ਕੰਮ ਕਰਦੇ ਰਹਿੰਦੇ ਹਨ ਅਤੇ ਹਮੇਸ਼ਾ ਹੀ ਲੋੜਵੰਦਾਂ ਦਾ ਸਹਾਰਾ ਬਣਦੇ ਆ ਰਹੇ ਹਨ । ਬਾਘਾਪੁਰਾਣਾ ਵਿਖੇ ਅੱਤ ਦੀ ਗਰੀਬੀ ਨਾਲ ਸਮਾਂ ਲੰਘਾ ਰਿਹਾ ਪਰਿਵਾਰ ਮਾਤਾ ਚਰਨਜੀਤ ਕੌਰ ਪਤਨੀ ਸਵਰਗੀ ਜਗਜੀਤ ਸਿੰਘ ਦਾ ਕੁੱਝ ਮਹੀਨੇ ਪਹਿਲਾਂ ਘਰ ਅਤੇ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ,ਬਾਬਾ ਗੁਰਦੀਪ ਸਿੰਘ ਖੁਦ ਪਰਿਵਾਰ ਦੇ ਘਰ ਪਹੁੰਚੇ ਅਤੇ ਉਹਨਾਂ ਦੇ ਪਰਿਵਾਰ ਨੂੰ ਕੱਪੜੇ ਅਤੇ 2 ਛੋਟੀਆਂ ਬਾਲੜੀਆਂ ਨੂੰ ਕਾਪੀਆਂ ਪੈੱਨ ਅਤੇ 11000 ਰੁਪਏ ਨਕਦ ਦਿੰਦਿਆਂ ਉਹਨਾਂ ਨੂੰ ਕਮਰਾ ਪਾ ਕੇ ਦੇਣ ਦਾ ਵਚਨ ਵੀ ਦਿੱਤਾ।। ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ (ਤਪ ਅਸਥਾਨ ਸੱਚਖੰਡ ਨਿਵਾਸੀ ਸੰਤ ਬਾਬਾ ਨਛੱਤਰ ਸਿੰਘ ) ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਅਤੇ ਉੱਘੇ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਨੇ ਸਥਾਨਕ ਵਾਰਡ ਨੰਬਰ 7 ਦੀ ਵਿਧਵਾ ਔਰਤ ਚਰਨਜੀਤ ਕੌਰ ਪਤਨੀ ਜਗਜੀਤ ਸਿੰਘ ਜਿਸ ਦੇ ਮੁੜ ਵਸੇਬੇ ਲਈ ਉਸ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ ਅਤੇ ਆਰਥਿਕ ਮਦਦ ਵੀ ਕੀਤੀ । ਬਾਬਾ ਗੁਰਦੀਪ ਸਿੰਘ ਵੱਲੋਂ 60 ਹਜ਼ਾਰ ਰੁਪਏ ਖਰਚ ਕੇ ਕਮਰਾ ਤਿਆਰ ਕਰਵਾਇਆ ਅਤੇ ਇਸ ਮਕਾਨ ਦੀਆਂ ਚਾਬੀਆਂ ਸੰਤ ਬਾਬਾ ਗੁਰਦੀਪ ਸਿੰਘ ਨੇ ਵਿਧਵਾ ਚਰਨਜੀਤ ਕੌਰ ਨੂੰ ਸੌਂਪਦਿਆਂ ਕਿਹਾ ਕਿ ਮਾਨਵਤਾ ਦੀ ਸੇਵਾ ਤੋਂ ਵੱਡੀ ਹੋਰ ਕੋਈ ਵੀ ਸੇਵਾ ਨਹੀਂ । ਉਹਨਾਂ ਆਖਿਆ ਕਿ ਸੱਚਖੰਡ ਨਿਵਾਸੀ ਸੰਤ ਬਾਬਾ ਨਛੱਤਰ ਸਿੰਘ ਵਲੋਂ ਮਾਨਵਤਾ ਦੀ ਭਲਾਈ ਲਈ ਆਰੰਭੇ ਮਿਸਨ ਨੂੰ ਭਵਿੱਖ ਵਿਚ ਵੀ ਨਿਰੰਤਰ ਜਾਰੀ ਰੱਖਦਿਆਂ ਹੋਇਆਂ ਲੋੜਵੰਦਾਂ, ਬੇਸਹਾਰਾ ਲੋਕਾਂ ਦੀ ਭਲਾਈ ਲਈ ਸੇਵਾਵਾਂ ਜਾਰੀ ਰੱਖੀਆਂ ਜਾਣਗੀਆਂ । ਬਾਬਾ ਗੁਰਦੀਪ ਸਿੰਘ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਇਸ ਕਾਰਜ ਦੀ ਇਲਾਕੇ ਵਿਚ ਖੂਬ ਸ਼ਲਾਘਾ ਹੋ ਰਹੀ ਹੈ । ਚਾਬੀਆਂ ਪ੍ਰਾਪਤ ਕਰਦਿਆਂ ਚਰਨਜੀਤ ਕੌਰ ਨੇ ਬਾਬਾ ਗੁਰਦੀਪ ਸਿੰਘ ਦਾ ਧੰਨਵਾਦ ਕੀਤਾ । ਇਸ ਮੌਕੇ ਸੰਗਤਾਂ ਨੇ ਕਿਹਾ ਕਿ ਜਿਹੜੇ ਕਾਰਜ ਸਰਕਾਰਾਂ ਨਹੀਂ ਕਰ ਸਕਦੀਆਂ ਉਹ ਕਾਰਜ ਸੰਤ ਬਾਬਾ ਗੁਰਦੀਪ ਸਿੰਘ ਕਰ ਰਹੇ ਹਨ। ਇਸ ਮੌਕੇ ਤਰਲੋਕ ਸਿੰਘ ਸਿੰਘਾਂਵਾਲਾ, ਸਾਬਕਾ ਕੌਂਸਲਰ ਨੰਦ ਸਿੰਘ ਬਰਾੜ, ਦਵਿੰਦਰ ਸਿੰਘ ਠੇਕੇਦਾਰ, ਨਛੱਤਰ ਸਿੰਘ, ਚਰਨਜੀਤ ਸਰਮਾ ਅਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ ।


