ਸਵਰਗਵਾਸੀ ਮੁੱਖ ਅਧਿਆਪਕਾ ਸ਼੍ਰੀਮਤੀ ਕਰਮਜੀਤ ਕੌਰ ਯਾਦਗਾਰੀ ਪੁਰਸਕਾਰ ਅਧੀਨ ਸਾਲਾਨਾ ਵਜੀਫੇ ਦੀ ਵੰਡ

ਫਰੀਦਕੋਟ,4 ਮਈ  (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸਰਕਾਰੀ ਹਾਈ ਸਕੂਲ ਵਾੜਾਦਰਾਕਾ ਤੋਂ 1990 ਵਿੱਚ ਰਿਟਾਇਰ ਹੋਏ ਮੁੱਖ ਅਧਿਆਪਕਾ ਸਵਰਗੀ ਬੀਬੀ ਕਰਮਜੀਤ ਕੌਰ ਜੀ ਦੀ ਯਾਦ ਵਿੱਚ ਅਮਰੀਕਾ ਨਿਵਾਸੀ ਉਨਾਂ ਦੇ ਸਪੁੱਤਰ ਡਾ. ਯਸ਼ਗਗਨਦੀਪ ਸਿੰਘ ਅਤੇ ਸਪੁੱਤਰੀ ਡਾ. ਬਿਮਲਦੀਪ ਕੌਰ ਵੱਲੋਂ ਹਰ ਸਾਲ ਇਸ ਸਕੂਲ ਦੇ ਦਸਵੀਂ ਵਿੱਚੋਂ ਪ੍ਰਥਮ ਰਹਿਣ ਵਾਲੇ ਵਿਦਿਆਰਥੀ ਨੂੰ 11000 ਰੁਪੈ (ਗਿਆਰਾਂ ਹਜ਼ਾਰ ਰੁਪਏ) ਦੀ ਇਨਾਮੀ ਰਾਸ਼ੀ ਦੇਣ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਬੀਬੀ ਜੀ ਦੇ ਭਤੀਜੇ ਸ. ਸ਼ਿਵਤਾਰ ਸਿੰਘ ਅਤੇ ਭਤੀਜੀ ਸ੍ਰੀਮਤੀ ਰਾਜਵਿੰਦਰ ਕੌਰ ਰਾਹੀਂ ਪਹੁੰਚਾਈ ਗਈ। ਅੱਜ ਇਸ ਮੌਕੇ ਸ. ਸ਼ਿਵਤਾਰ ਸਿੰਘ ਐਡੀਸ਼ਨਲ ਐਸ.ਡੀ.ਓ. ਬਿਜਲੀ ਬੋਰਡ ਵੱਲੋਂ 2017-18 ਸ਼ੈਸਨ ਵਿੱਚੋਂ ਅੱਵਲ ਰਹਿਣ ਵਾਲੀ ਵਿਦਿਆਰਥਣ ਸਿਮਰਨਜੀਤ ਕੌਰ ਨੂੰ ਭੇਂਟ ਕੀਤੀ ਗਈ। ਸ. ਸ਼ਿਵਤਾਰ ਸਿੰਘ ਨੇ ਸ਼੍ਰੀ ਮਤੀ ਕਰਮਜੀਤ ਕੌਰ ਨੂੰ ਯਾਦ ਕਰਦਿਆਂ ਉਨਾਂ ਵੱਲੋਂ ਨਿਭਾਈਆਂ ਸੇਵਾਵਾਂ ਦਾ ਜ਼ਿਕਰ ਕੀਤਾ ਅਤੇ ਵਿਦਿਆਰਥੀਆਂ ਨੂੰ ਭਰਪੂਰ ਲਗਨ ਅਤੇ ਮਿਹਨਤ ਨਾਲ ਪੜਾਈ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਮੁੱਖ ਅਧਿਆਪਕਾ ਸ੍ਰੀਮਤੀ ਊਸ਼ਾ ਰਾਣੀ ਅਤੇ ਸਮੂਹ ਸਟਾਫ਼ ਵੱਲੋਂ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਵਿਦਿਆਰਥਣ ਸਿਮਰਨਜੀਤ ਕੌਰ ਅਤੇ ਉਸਦੇ ਮਾਪਿਆਂ ਨੇ ਡਾ. ਯਸ਼ਗਗਨਦੀਪ ਸਿੰਘ, ਡਾ. ਬਿਮਲਦੀਪ ਕੌਰ ਅਤੇ ਸ. ਸ਼ਿਵਤਾਰ ਸਿੰਘ ਦਾ ਧੰਨਵਾਦ ਕੀਤਾ।