ਵਿਧਾਇਕ ਡਾ:ਹਰਜੋਤ ਕਮਲ ਨੇ ‘ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜੇ’ ‘ਤੇ ਦੁਨੀਆਂ ਭਰ ਦੇ ਪੱਤਰਕਾਰਾਂ ਨੂੰ ਦਿੱਤੀ ਵਧਾਈ,ਕਿਹਾ ‘‘ ਆਮ ਲੋੋਕਾਂ ਦੀ ਆਵਾਜ਼ ਦਾ ਕੰਮ ਕਰਦਾ ਹੈ ਮੀਡੀਆ’’

ਮੋਗਾ,3 ਮਈ (ਜਸ਼ਨ): ਅੱਜ ‘ਵਰਲਡ ਪ੍ਰੈਸ ਫਰੀਡਮ ਡੇ ’ ਮੌਕੇ ਹਲਕਾ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਪੱਤਕਾਰਤਾ ਨਾਲ ਜੁੜੀਆਂ ਹਸਤੀਆਂ ਨੂੰ ਉਹਨਾਂ ਵੱਲੋਂ ਬੇਬਾਕੀ ਅਤੇ ਦਿ੍ਰੜਤਾ ਨਾਲ ਆਪਣੀ ਕਲਮ ਦਾ ਇਸਤੇਮਾਲ ਕਰਨ ’ਤੇ ਵਧਾਈ ਦਿੱਤੀ ਹੈ। ਡਾ: ਹਰਜੋਤ ਨੇ ਆਖਿਆ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਦੇਸ਼ ਦੇ ਲੋਕਤੰਤਰਿਕ ਢਾਂਚੇ ਨੂੰ ਮਜਬੂਤ ਕਰਨ ਲਈ ਪ੍ਰੈਸ ਦੀ ਆਜ਼ਾਦੀ ਬੇਹੱਦ ਜ਼ਰੂਰੀ ਹੈ । ਉਹਨਾਂ ਆਖਿਆ ਕਿ ‘‘ਅਸੀਂ ਖੁਸ਼ਕਿਸਮਤ ਹਾਂ ਸਾਡੇ ਦੇਸ਼ ਦਾ ਮੀਡੀਆ ਸੁਤੰਤਰ ਅਤੇ ਦਬਾਅ ਮੁਕਤ ਹੈ ਅਤੇ ਮੀਡੀਆ ਦੀ ਆਜ਼ਾਦੀ ਦੀ ਬਦੌਲਤ ਸਾਡਾ ਭਾਰਤ ਸਾਰੇ ਵਿਸ਼ਵ ‘ਚੋਂ ਸਭ ਤੋਂ ਮਜਬੂਤ ਲੋਕਤੰਤਰ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਇਆ ਹੈ ’’ । ਡਾ: ਹਰਜੋਤ ਕਮਲ ਨੇ ਆਖਿਆ ਕਿ ਦੁਨੀਆਂ ਭਰ ਵਿਚ ਕਈ ਦੇਸ਼ ਪੱਤਰਕਾਰਾਂ ਅਤੇ ਪ੍ਰੈਸ ਨਾਲ ਸਬੰਧਤ ਸ਼ਖਸੀਅਤਾਂ ’ਤੇ ਅੱਤਿਆਚਾਰ ਕਰਦੇ ਹਨ ਜੋ ਕਿ ਬੇਹੱਦ ਨਿੰਦਣਯੋਗ ਕਾਰਾ ਹੈ । ਉਹਨਾਂ ਕਿਹਾ ਕਿ ‘ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜੇ’ ਨੂੰ ਮਨਾਉਂਦਿਆਂ ਸਮੂਹ ਦੇਸ਼ਵਾਸੀਆਂ ਨੂੰ ਲੋਕਤੰਤਰ ਦੇ ਚੌਥੇ ਥੰਮ ਮੰਨੇ ਜਾਂਦੇ ਮੀਡੀਆ ਨੂੰ ਸੁਤੰਤਰਤਾ ਨਾਲ ਕੰਮ ਕਰਨ ਲਈ ਸਾਜ਼ਗਾਰ ਮਾਹੌਲ ਦੇਣ ਦਾ ਪ੍ਰਣ ਕਰਨਾ ਚਾਹੀਦਾ ਹੈ । ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੀਡੀਆ ਉੱਦੋ ਤੱਕ ਲੋਕਤੰਤਰ ਦੇ ਚੌਥੇ ਥੰਮ ਵਜੋਂ ਕੰਮ ਕਰੇਗਾ ਜਦੋਂ ਤੱਕ ਮੌਜੂਦਾ ਰਾਜਨੀਤਕ ,ਆਰਥਿਕ ਅਤੇ ਸਮਾਜਿਕ ਢਾਂਚਾ ਉਸਾਰੂ ਪਹੁੰਚ ਅਪਣਾਵੇਗਾ।
****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


