‘ਪੜ੍ਹੋ ਪੰਜਾਬ,ਪੜ੍ਹਾਓ’ ਪੰਜਾਬ ਪ੍ਰੋਜੈਕਟ ਤਹਿਤ ਸ.ਸ ਅਤੇ ਅੰਗਰੇਜ਼ੀ ਵਿਸ਼ੇ ਦਾ ਦੋ-ਰੋਜ਼ਾ ਸੈਮੀਨਾਰ ਆਰੰਭ

ਮੋਗਾ,3 ਮਈ (ਜਸ਼ਨ):ਸਿੱਖਿਆ ਵਿਭਾਗ ਦੇ ਨਿਰਦੇਸ਼ਾ ਅਨੁਸਾਰ  ਅਤੇ ਮਾਨਯੋਗ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ,ਸਟੇਟ ਕੋਆਰਡੀਨੇਟਰ ਮੈਡਮ ਹਰਪ੍ਰੀਤ ਕੌਰ,ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਪ੍ਰਦੀਪ ਕੁਮਾਰ ਸ਼ਰਮਾ ਅਤੇ ਡਾਈਟ ਪਿ੍ਰੰਸਪਿਲ ਸੁਖਚੈਨ ਸਿੰਘ ਹੀਰਾ ਦੀ ਯੋਗ ਅਗਵਾਈ ਹੇਠ ਡਾਈਟ ਮੋਗਾ ਵਿਖੇ ਅੰਗਰੇਜ਼ੀ ਅਤੇ ਸ.ਸ ਵਿਸ਼ੇ ਨਾਲ ਸੰਬੰਧਿਤ ਅਧਿਆਪਕਾ ਦੀ ਦੋ ਰੋਜ਼ਾ ਟ੍ਰੇਨਿੰਗ ਸ਼ੁਰੂ ਕੀਤੀ ਗਈ।ਇਸ ਟ੍ਰੇਨਿੰਗ ਵਿੱਚ ਵੱਖ-2 ਅਧਿਆਪਕਾਂ ਨੇ ਭਾਗ ਲਿਆ।  ਇਸ ਟ੍ਰਨਿੰਗ ਵਿੱਚ ਹਾਈ ਅਤੇ ਸੀਨੀ.ਸਕੈੰ ਬਲਾਕ ਮੋਗਾ-2 ਦੇ ਅਧਿਆਪਕਾਂ ਨੂੰ ਪੜ੍ਹਾਉਣ ਦੇ ਨਵੇਂ ਨੁਕਤੇ ਸਿਖਾਉਣ ਤੋਂ ਇਲਾਵਾ ਐਕਟੀਵਿਟੀ ਬੇਸਡ ਲਰਨਿੰਗ ਦੇ ਗੁਰ ਵੀ ਸਿਖਾਏ ਗਏ। ਇਸ ਟ੍ਰੇਨਿੰਗ ਵਿੱਚ ਬੀ.ਐਮ ਨਵਦੀਪ ਬਾਜਵਾ,ਲਿਟੇਸ਼ ਬਿੰਦਲ ਅਤੇ ਮੈਡਮ ਰਪਿੰਦਰ ਕੌਰ ਦੁਆਰਾ ਕਲਾਸਰੂਮ ਇੰਟ੍ਰਕਸ਼ਨ,ਮਾਈਡ ਮੈਪ,ਰੋਲ-ਪਲੇ,ਮੈਂਪ,ਚਾਰਟਸ,ਸਿਕੱਲ ਇਨਹਾਸਮੈਂਟ ਆਦਿ ਗਤੀਵਿਧੀਆ ਕਰਵਾਈਆ ਗਈਆ। ਟ੍ਰੇਨਿੰਗ ਦੌਰਾਨ ਅਮਰ ਸਿੰਘ ਸੂਫੀ ਦੁਆਰਾ ਅਧਿਆਪਕਾਂ ਨੂੰ ਮੋਟੀਵੇਸ਼ਨਲ ਲੈਕਚਰ ਦਿੱਤਾ ਗਿਆ।ਡਾਈਟ ਪਿ੍ਰੰਸੀਪਲ ਸ. ਸੁਖਚੈਨ ਸਿੰਘ ਹੀਰਾ ਅਤੇ ਡੀ.ਐਮ ਸੁਖਜ਼ਿੰਦਰ ਸਿੰਘ ਵੱਲੋ ਟ੍ਰੇਨਿੰਗ ਸੈਂਟਰ ਵਿਜ਼ਟ ਕੀਤਾ ਗਿਆ।ਇਸ ਮੌਕੇ ਬੋਲਦਿਆ ਡਾਈਟ ਪਿ੍ਰੰਸੀਪਲ ਵੱਲੋ ਲਰਨਿੰਗ ਆਊਰਕਮਜ਼ ਧਿਆਨ ਵਿੱਚ ਰੱਖ ਕੇ ਬੱਚਿਆ ਨੂੰ ਪੜਾਉਣ ਬਾਰੇ ਕਿਹਾ ਗਿਆ। ਡੀ.ਐਮ ਅੰਗਰੇਜ਼ੀ ਵੱਲੋ ਵਿਭਾਗੀ ਹਦਾਇਤਾ ਬਾਰੇ ਅਧਿਆਪਕਾਂ ਨੂੰ ਜਾਣੂ ਕਰਵਾਇਆ ਗਿਆ।ਇਸ ਦੌਰਾਨ ਵੱਖ-2 ਸਕੂਲਾ ਵਿੱਚੋ ਟ੍ਰੇਨਿੰਗ ਲੈਣ ਆਏ ਅਧਿਆਪਕ ਹਾਜ਼ਰ ਸਨ।