ਜਸਵੀਰ ਭਲੂਰੀਆ ਅਤੇ ਬਾਲ ਲੇਖਿਕਾ ਸਨਮਵੀਰ ਸੰਧੂ ਦਾ ਸਨਮਾਨ 4 ਮਈ ਨੂੰ ਦੋਰਾਹਾ 'ਚ:-ਪ੍ਰਿੰ ਸ਼ਤੀਸ਼ ਕੁਮਾਰ ਦੁਆ

ਨੱਥੂਵਾਲਾ ਗਰਬੀ, 3 ਮਈ (ਰਾਜਵੀਰ)-ਸਾਹਿਤ ਸਭਾ ਭਲੁਰ ਦੇ ਪ੍ਰਧਾਨ ਜਸਵੀਰ ਭਲੂਰੀਆ ਅਤੇ ਬਾਲ ਲੇਖਿਕਾ ਸਨਮਵੀਰ ਸੰਧੂ ਦਾ ਵਿਸ਼ੇਸ਼ ਸਨਮਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ 4 ਮਈ ਦਿਨ ਸ਼ਨੀਚਰਵਾਰ ਨੂੰ ਕੀਤਾ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਸ: ਸ਼ਤੀਸ਼ ਕੁਮਾਰ ਦੁਆ ਨੇ ਦੱਸਿਆ ਕਿ ਸਕੂਲ ਵਿੱਚ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਉੱਘੇ ਸਾਹਿਤਕਾਰ ਜਸਵੀਰ ਭਲੂਰੀਆਂ ਵੱਲੋਂ ਬੱਚਿਆਂ ਵਾਸਤੇ ਲਿਖੀ ਹੋਈ ਪੁਸਤਕ 'ਬੁਝਾਰਤਾਂ' ਅਤੇ ਬਾਲ ਲੇਖਿਕਾ ਸਨਮਵੀਰ ਕੌਰ ਸੰਧੂ ਵੱਲੋਂ ਬਾਲ ਕਵਿਤਾਵਾਂ ਦੀ ਲਿਖੀ ਹੋਈ ਪੁਸਤਕ 'ਪੁੰਘਰਦੀ ਕਲੀ' ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਦੋਹਾਂ ਲੇਖਕਾਂ ਨੂੰ ਸਕੂਲ ਵਿਦਿਆਰਥੀਆਂ ਦੇ ਰੂਬਰੂ ਵੀ ਕੀਤਾ ਜਾਵੇਗਾ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੋਨਾਂ ਲੇਖਕਾਂ ਨਾਲ ਸਵਾਲ ਜਵਾਬ ਕੀਤੇ ਜਾਣਗੇ। ਇਸ ਤੋਂ ਇਲਾਵਾ ਜਸਵੀਰ ਭਲੂਰੀਆ ਅਤੇ ਬਾਲ ਲੇਖਿਕਾ ਸਨਮਵੀਰ ਸੰਧੂ ਦਾ ਸਮੁੱਚੇ ਸਕੂਲ ਸਟਾਫ ਵੱਲੋਂ ਸਨਮਾਨ ਵੀ ਕੀਤਾ ਜਾਵੇਗਾ।


