ਗੁਰਮਿਲਾਪ ਸਿੰਘ ਡੱਲਾ ਦੀ ਸੰਸਥਾ ਓਪਨ ਵਰਕ ਪਰਮਿਟ ‘ਚ ਮੋਹਰੀ

ਮੋਗਾ,30 ਅਪਰੈਲ (ਜਸ਼ਨ): ਪੰਜਾਬ ਦੀ ਜਾਣੀ ਪਹਿਚਾਣੀ ਸੰਸਥਾ ਮੈਕਰੋ ਗਲੋਬਲ ਮੋਗਾ ਓਪਨ ਵਰਕ ਪਰਮਿਟ ਰਾਹੀਂ ਕੈਨੇਡਾ ਜਾਣ ਵਾਲਿਆਂ ਲਈ ਵਰਦਾਨ ਸਾਬਤ ਹੋ ਰਹੀ ਹੈ । ਪਿਛਲੇ ਦਿਨੀਂ ਸੰਸਥਾ ਨੇ ਅਨੇਕਾਂ ਹੀ ਨੌਜਵਾਨਾਂ ਨੂੰ ਓਪਨ ਵਰਕ ਪਰਮਿਟ ਰਾਹੀਂ ਕੈਨੇਡਾ ਦਾ ਵੀਜ਼ਾ ਪ੍ਰਾਪਤ ਕਰਵਾਉਣ ਵਿਚ ਸਫਲਤਾ ਹਾਸਲ ਕੀਤੀ ਹੈ,ਜਿਹਨਾਂ ਵਿਚੋਂ ਸੁਖਜੀਵਨ ਸਿੰਘ ਸੰਧੂ ਨਿਵਾਸੀ ਮਾਣੂੰਕੇ ਦਾ ਕਨੇਡਾ ਦਾ ਓਪਨ ਵਰਕ ਪਰਮਿਟ ਲਗਵਾ ਕੇ ਬਾਹਰ ਜਾਣ ਦਾ ਸੁਪਨਾ ਸਾਕਾਰ ਕੀਤਾ । ਸੰਸਥਾ ਦੇ ਐੱਮ ਡੀ ਗੁਰਮਿਲਾਪ ਸਿੰਘ ਡੱਲਾ ਨੇ ਸੁਖਜੀਵਨ ਸਿੰਘ ਸੰਧੂ ਨੂੰ ਵੀਜ਼ਾ ਸੌਂਪਦਿਆਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋ ਜੋ ਕਨੇਡਾ ਸਟੂਡੈਂਟ ਵੀਜ਼ਾ ’ਤੇ ਗਿਆ ਹੋਇਆ ਹੈ ਉਹ ਆਪਣੇ ਸਪਾੳੂਸ ਦਾ ਓਪਨ ਵਰਕ ਪਰਮਿਟ ਅਪਲਾਈ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਵਿਦਿਆਰਥੀ  ਮੈਕਰੋ ਗਲੋਬਲ ਮੋਗਾ ਤੋਂ ਸਟੱਡੀ ਵੀਜ਼ਾ ,ਵਿਜ਼ਟਰ ਵੀਜ਼ਾ ਅਤੇ ਆਈਲਜ਼ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਮੈਕਰੋ ਗਲੋਬਲ ਮੋਗਾ ਦੁਆਰਾ ਆਈਲਜ਼ ਦੀਆਂ ਕਲਾਸਾਂ ਵੀ ਆਧੁਨਿਕ ਤਰੀਕੇ ਨਾਲ ਦਿੱਤੀਆਂ ਜਾਂਦੀਆਂ ਹਨ ਅਤੇ ਸੰਸਥਾ ਸਹੀ ਸਲਾਹ ਅਤੇ ਘੱਟ ਸਮੇਂ ਵਿਚ ਵੀਜ਼ਾ ਪ੍ਰਾਪਤ ਕਰਵਾਉਣ ਵਿਚ ਪੂਰੀ ਤਰਾਂ ਮਾਹਿਰ ਹੈ । ਡੱਲਾ ਨੇ ਆਖਿਆ ਕਿ ਵਿਦੇਸ਼ਾਂ ਵਿਚ ਭਵਿੱਖ ਰੁਸ਼ਨਾਉਣ,ਸਹੀ ਸਲਾਹ, ਢੁੱਕਵੇਂ ਕੋਰਸ ਅਤੇ  ਵਧੀਆ ਯੂਨੀਵਰਸਿਟੀ ਜਾਂ ਕਾਲਜ ਦੀ ਚੋਣ ਲਈ  ਇਕ ਵਾਰ ਮੈਕਰੋ ਗਲੋਬਲ ਮੋਗਾ ਵਿਖੇ ਆ ਕੇ ਉਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ।