ਮਾਉਟ ਲਿਟਰਾ ਜੀ ਸਕੂਲ ਵਿਚ ਟੀਚਰ ਟ੍ਰੇਨਿੰਗ ਸੈਮੀਨਾਰ ਕਰਵਾਇਆ

ਮੋਗਾ, 29 ਅਪ੍ਰੈਲ  (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : -ਸ਼ਹਿਰ ਦੀ ਪ੍ਰਮੁੱਖ ਵਿੱਦਅਖ ਸੰਸਥਾ ਮਾਉਟ ਲਿਟਰਾ ਜੀ ਸਕੂਲ ਵਿਚ ਟੀਚਰ ਟ੍ਰੇਨਿੰਗ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ਼ ਸੈਮੀਨਾਰ ਵਿਚ ਮਾਹਿਰ ਮੇਘਾ ਸੂਦ ਵਿਸ਼ੇਸ਼ ਤੌਰ ਤੇ ਹਾਜ਼ਰ ਹੋਈ। ਉਹਨਾਂ ਸਕੂਲ ਦੇ ਜੀ.ਕੇ ਅਤੇ ਹਿੰਦੀ ਵਿਸ਼ੇ ਦੀ ਟੀਚਰਾਂ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਕਿਹਾ ਕਿ ਇਸ਼ ਸੈਮੀਨਾਰ ਦਾ ਮੁੱਖ ਮੰਤਵ ਟੀਚਰਾਂ ਨੂੰ ਜੀ.ਕੇ ਅਤੇ ਹਿੰਦੀ ਬਾਰੇ ਜਾਣੂ ਕਰਵਾਉਣਾ ਸੀ। ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਇਸ ਟ੍ਰੇਨਿੰਗ ਸੈਮੀਨਾਰ ਦੀ ਸਲਾਘਾ ਕੀਤੀ। ਉਹਨਾਂ ਕਿਹਾ ਕਿ ਸਕੂਲ ਵੱਲੋਂ ਅੱਗੇ ਤੋਂ ਵੀ ਅਜਿਹੇ ਸੈਮੀਨਾਰ ਜਾਰੀ ਰਹਿਣਗੇ। ਡਾਇਰੈਕਟਰ ਨਿਰਮਲ ਧਾਕਰੀ ਨੇ ਕਿਹਾ ਕਿ ਇਸ ਤਰਾਂ ਦੇ ਤਰੀਕਿਆ ਦਾ ਅਨੁਸਰਨ ਕਰਨ ਦਾ ਲਾਭ ਵਿਦਿਆਰਥੀਆਂ ਦੀ ਸਮਝ ਅਤੇ ਪ੍ਰਦਰਸ਼ਨ ਨੂੰ ਵਧਾਉਦਾ ਹੈ। ਇਸ ਮੰਤਵ ਨਾਲ ਸਕੂਲ ਵਲੋਂ ਮਾਹਿਰਾਂ ਨੂੰ ਸਕੂਲ ਵਿਚ ਬੁਲਾ ਕੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਮੌਕੇ ਸਕੂਲ ਸਟਾਫ ਹਾਜ਼ਰ ਸਨ।