ਵਿਧਾਇਕ ਕਾਕਾ ਲੋਹਗੜ ਨੇ ਦਾਤੇਵਾਲ ਦੇ ਕਰਿਕਟ ਟੂਰਨਾਮੈਂਟ ‘ਚ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਦਾ ਦਿੱਤਾ ਆਸ਼ੀਰਵਾਦ

ਕੋਟਈਸੇ ਖਾਂ,29 ਅਪਰੈਲ (ਜਸ਼ਨ): ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਅਤੇ ਉਹਨਾਂ ਦੇ ਸੰਪੂਰਨ ਸ਼ਰੀਰਕ ਵਿਕਾਸ ਦੇ ਮੰਤਵ ਨਾਲ ਪਿੰਡ ਦਾਤੇਵਾਲ ਦੇ ਸਰਪੰਚ ਗੁਰਚਰਨ ਸਿੰਘ ਮਾਨ ਵੱਲੋਂ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਦੀਆਂ ਗਰਾਂੳੂਡਾਂ ‘ਚ ਕਿ੍ਰਕਟ ਟੂਰਨਾਮੈਂਟ ਕਰਵਾਇਆ ਗਿਆ। ਪਿੰਡ ਦਾਤੇਵਾਲ ਵਿਖੇ ਸਰਪੰਚ ਸ੍ਰ: ਮਾਨ ਦੀ ਅਗਵਾਈ ਹੇਠ ਹੋਏ ਇਸ ਟੂਰਨਾਮੈਂਟ ‘ਚ ਆਲੇ ਦੁਆਲੇ ਦੇ ਕਈ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ।  ਟੂਰਨਾਮੈਂਟ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇੇ ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਖਿਡਾਰੀਆਂ ਨਾਲ ਰਸਮੀ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਆਸ਼ੀਰਵਾਦ ਦਿੱਤਾ। ਇਸ ਮੌਕੇ ਉਹਨਾਂ ਨਾਲ ਸਾਬਕਾ ਚੇਅਰਮੈਨ ਵਿਜੇ ਕੁਮਾਰ ਧੀਰ, ਕੌਂਸਲਰ ਸੁਮਿਤ ਕੁਮਾਰ ਬਿੱਟੂ ਮਲਹੋਤਰਾ,ਓਮਪ੍ਰਕਾਸ਼ ਪੱਪੀ ਕੌਂਸਲਰ, ਕੁਲਬੀਰ ਸਿੰਘ ਮਸੀਤਾਂ,ਪਵਨ ਕੁਮਾਰ ਤਨੇਜਾ ਸੀਨੀਅਰ ਵਾਈਸ ਪ੍ਰਧਾਨ ਮੋਗਾ ਕਾਂਗਰਸ ਅਤੇ ਤਰਸੇਮ ਸਿੰਘ ਗਿੱਲ ਸੀਨੀਅਰ ਕਾਂਗਰਸੀ ਆਗੂ ਵੀ ਹਾਜ਼ਰ ਸਨ। ਟੂਰਨਾਮੈਂਟ ਵਿਚ ਕੈਂਬਰੇਜ ਸਕੂਲ ਕੋਟਈਸੇ ਖਾਂ ਦੀ ਟੀਮ ਨੇ ਫਾਈਨਲ ਜਿੱਤਿਆ ਅਤੇ ਦੂਜੇ ਨੰਬਰ ਤੇ ਵੀ ਇਸੇ ਸਕੂਲ ਦੀ ਟੀਮ ਰਹੀ। ਜੇਤੂ ਟੀਮਾਂ ਨੂੰ ਮੁੱਖ ਮਹਿਮਾਨ ਸੁਖਜੀਤ ਸਿੰਘ ਕਾਕਾ ਲੋਹਗੜ , ਕੌਂਸਲਰ ਸੁਮਿਤ ਕੁਮਾਰ ਬਿੱਟੂ ਮਲਹੋਤਰਾ ਅਤੇ ਠਾਣਾ ਸਿੰਘ ਮੈਂਬਰ ਬਲਾਕ ਸੰਮਤੀ,ਗੁਰਚਰਨ ਸਿੰਘ ਸਰਪੰਚ ਦਾਤੇਵਾਲ ਅਤੇ ਸਮੂਹ ਗ੍ਰਾਮ ਪੰਚਾਇਤ ਨੇ ਇਨਾਮ ਦੇ ਕੇ ਸਨਮਾਨਤ ਕੀਤਾ। ਟੂਰਨਾਮੈਂਟ ਦੌਰਾਨ ਕੋਚ ਸੁਰਿੰਦਰ ਸਿੰਘ, ਕੋਚ ਮਲਕੀਤ ਸਿੰਘ, ਸੰਦੀਪ ਕੌਰ ਪੰਚ ,ਕਮਲਜੀਤ ਕੌਰ ਪੰਚ,ਰਮਨਪ੍ਰੀਤ ਕੌਰ ਪੰਚ, ਪਾਲਾ ਦਾਤੇਵਾਲ ,ਸੰਨੀ ਦਾਤੇਵਾਲ ,ਗੁਰਮੇਲ ਸਿੰਘ ,ਗੁਲਜਾਰ ਸਿੰਘ ,ਜਸਵਿੰਦਰ ਸਿੰਘ, ਕਾਮਰੇਡ ਗੁਰਚਰਨ ਸਿੰਘ, ਲਖਵਿੰਦਰ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ । ‘ਸਾਡਾ ਮੋਗਾ ਡੌਟ ਕੌਮ ’ ਨਾਲ ਗੱਲਬਾਤ ਕਰਦਿਆਂ ਕੌਂਸਲਰ ਸੁਮਿਤ ਕੁਮਾਰ ਬਿੱਟੂ ਮਲਹੋਤਰਾ ਨੇ ਆਖਿਆ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਮਹੱਤਵਪੂਰਨ ਅੰਗ ਹਨ ਅਤੇ ਖੇਡ ਅਭਿਆਸ ਸਦਕਾ ਨੌਜਵਾਨਾਂ ਵਿਚ ਸਹਿਣਸ਼ੀਲਤਾ ਅਤੇ ਟੀਮ ਵਰਕ ਦੀ ਭਾਵਨਾ ਉਪੱਜਦੀ ਹੈ ਅਤੇ ਅੱਜ ਦੇ ਟੂਰਨਾਂਮੈਂਟ ਵਿਚ ਸ਼ਿਰਕਤ ਕਰਦਿਆਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਪੇਂਡੂ ਨੌਜਵਾਨਾਂ ਨੂੰ ਜੇਕਰ ਮੌਕੇ ਮਿਲਣ ਤਾਂ ਉਹ ਆਪਣੀ ਕਾਬਲੀਅਤ ਨਾਲ ਦੇਸ਼ ਦਾ ਨਾਮ ਦੁਨੀਆਂ ‘ਚ ਚਮਕਾ ਸਕਦੇ ਹਨ।  ਉਹਨਾਂ ਵਿਧਾਇਕ ਕਾਕਾ ਲੋਹਗੜ ਦਾ ਧੰਨਵਾਦ ਕੀਤਾ ਜਿਹਨਾਂ ਦਾਤੇਵਾਲ ਪਹੁੰਚ ਕੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ।