ਸਮਾਜ ਸੇਵੀ ਜੋੜੀ ਰਾਜਵੀਰ ਸਿੰਘ ਭਲੂਰੀਆ ਅਤੇ ਉਹਨਾਂ ਦੀ ਪਤਨੀ ਕੰਵਲਪ੍ਰੀਤ ਕੌਰ ਸੰਧੂ ਸਨਮਾਨਿਤ

ਮੋਗਾ, 29 ਅਪਰੈਲ (ਪੱਤਰ ਪ੍ਰੇਰਕ )-ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੀ ਨੁਮਾਇੰਦਗੀ ਕਰ ਰਹੇ ਉੱਘੇ ਸਮਾਜ ਸੇਵੀ ਪੱਤਰਕਾਰ ਰਾਜਵੀਰ ਸਿੰਘ ਭਲੂਰੀਆ ਅਤੇ ਉਹਨਾਂ ਦੀ ਪਤਨੀ ਕੰਵਲਪ੍ਰੀਤ ਕੌਰ ਸੰਧੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਥਾਨਕ ਕਸਬੇ ਨੱਥੂਵਾਲਾ ਗਰਬੀ ਦੇ ਭਾਈ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਵੱਖ ਵੱਖ ਸੰਸਥਾਵਾਂ,ਐਕਸਪਰਟ ਇੰਮੀਗ੍ਰੇਸ਼ਨ ਮੋਗਾ,ਤਾਈ ਨਿਹਾਲੀ ਕਲਾ ਮੰਚ ਲੰਗੇਆਣਾ,ਗ੍ਰਾਮ ਪੰਚਾਇਤ ਨੱਥੂਵਾਲਾ, ਸਕੂਲ ਪ੍ਰਬੰਧਕਾਂ ਅਤੇ ਇਲਾਕੇ ਦੀਆਂ ਪੰਚਾਇਤਾਂ ਵੱਲੋਂ ਕੀਤੇ ਗਏ ਸਨਮਾਨ ਸਮਾਰੋਹ ਦੌਰਾਨ ਦੋਹਾਂ ਦਾ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲ ਵਿਚ ਅਧਿਆਪਕਾ ਵਜੋਂ ਸੇਵਾ ਨਿਭਾਅ ਰਹੇ ਕੰਵਲਪ੍ਰੀਤ ਕੌਰ ਅਤੇ ਪੱਤਰਕਾਰੀ ਦੇ ਖੇਤਰ ਨਾਲ ਜੁੜੇ ਉਹਨਾਂ ਦੇ ਪਤੀ ਰਾਜਵੀਰ ਭਲੂਰੀਆ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਮਦਦ ਕਰਨ ,ਉਹਨਾਂ ਨੂੰ ਵਰਦੀਆਂ,ਬੂਟ,ਕੋਟੀਆਂ ਅਤੇ ਸਟੇਸ਼ਨਰੀ ਆਦਿ ਮੁਹੱਈਆ ਕਰਵਾਉਣ ਦੇ ਨਾਲ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਵਾਸਤੇ ਦਾਨੀ ਸੱਜਣਾ ਨੂੰ ਪ੍ਰੇਰਿਤ ਕਰਨ ,ਨਸ਼ਾ ਛੁੜਾਉਣ ਵਾਸਤੇ ਸੈਮੀਨਾਰ ਲਗਾਉਣ ਅਤੇ ਨਸ਼ਾ ਕਰਨ ਵਾਲਿਆਂ ਦੀ ਕੌਂਸਿਗ ਕਰਨ ਲਈ ਸੰਭਵ ਮਦਦ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਮਾਜ ਸੇਵੀ ਕੰਮਾਂ ਲਈ ਇਸ ਜੋੜੀ ਵੱਲੋਂ ਉੱਦਮ ਕੀਤੇ ਜਾਂਦੇ ਹਨ। ਸਕੂਲ ਪ੍ਰਬੰਧਕ ਸੁਖਮਿੰਦਰਪਾਲ ਗਿੱਲ ਨੇ ਕਿਹਾ ਕਿ ਉਹ ਇਸ ਤਰਾਂ ਦੇ ਸਮਾਜ ਸੇਵੀਆਂ ਦਾ ਸਨਮਾਨ ਕਰਕੇ ਬੇਹੱਦ ਖੁਸ਼ੀ ਮਹਿਸੂਸ ਕਰਦੇ ਹਨ ਸਾਨੂੰ ਇੰਨਾ੍ਹ ਤੋਂ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਤੇ ਏ.ਐਸ.ਆਈ.ਬੂਟਾ ਸਿੰਘ ,ਦੀਪਕ ਕੌੜਾ ਮੋਗਾ, ਸਾਧੂ ਰਾਮ ਲੰਗੇਆਣਾ,ਪਿ੍ਰੰਸੀਪਲ ਤੇਜਿੰਦਰ ਕੌਰ ਗਿੱਲ,ਹਰਮਿੰਦਰਪਾਲ ਸਿੰਘ ਗਿੱਲ ,ਸਰਪੰਚ ਜਸਵੀਰ ਸਿੰਘ ਨੱਥੂਵਾਲਾ ਆਦਿ ਤੋਂ ਇਲਾਵਾ ਪਤਵੰਤੇ ਹਾਜ਼ਰ ਸਨ।


