ਮੁਹੰਮਦ ਸਦੀਕ ਦੇ ਨਾਮਜਦਗੀ ਪੱਤਰ ਦਾਖਲ ਕਰਨ ਲਈ ਹਲਕਾ ਧਰਮਕੋਟ ਦੇ ਵਿਧਾਇਕ ਕਾਕਾ ਲੋਹਗੜ ਆਪਣੇ ਸਮਰਥੱਕਾਂ ਨਾਲ ਕਾਫਲਿਆਂ ਦੇ ਰੂਪ ‘ਚ ਪਿੰਡ ਲੋਹਗੜ ਤੋਂ ਫਰੀਦਕੋਟ ਲਈ ਹੋਏ ਰਵਾਨਾ

ਧਰਮਕੋਟ ,24 ਅਪਰੈਲ (ਜਸ਼ਨ): ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਮੁਹੰਮਦ ਸਦੀਕ ਦੇ ਨਾਮਜਦਗੀ ਪੱਤਰ ਦਾਖਲ ਕਰਨ ਲਈ  ਹਲਕਾ ਧਰਮਕੋਟ ਦੇ ਵਿਧਾਇਕ ਸ੍ਰ. ਸੁਖਜੀਤ ਸਿੰਘ ਕਾਕਾ ਲੋਹਗੜ ਸਰਪੰਚਾ,ਪੰਚਾਂ, ਬਲਾਕ ਸੰਮਤੀ ਮੈਂਬਰਾਂ ,ਜਿਲਾ ਪ੍ਰੀਸ਼ਦ ਮੈਬਰਾਂ ਅਤੇ ਆਪਣੇ ਸਮਰਥੱਕਾਂ ਨਾਲ ਪਿੰਡ ਲੋਹਗੜ ਤੋਂ ਫਰੀਦਕੋਟ ਲਈ ਰਵਾਨਾ ਹੋਏ । ਰਵਾਨਾ ਹੋਣ ਤੋਂ ਪਹਿਲਾਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਆਪਣੇ 2 ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਦੇ ਕਿਸਾਨੀ ਨੂੰ ਬਚਾਉਣ ਲਈ ਕਰਜ਼ ਮੁਆਫ਼ੀ ਦਾ ਵਾਅਦਾ ਪੂਰਾ ਕੀਤਾ ਅਤੇ ਆਉਣ ਵਾਲੇ ਤਿੰਨ ਸਾਲਾਂ ਵਿਚ ਵੀ ਉਹ ਸੂਬੇ ਦੀ ਨੁਹਾਰ ਬਦਲਣ ਲਈ ਸਿਰਤੋੜ ਯਤਨ ਕਰੇਗੀ। ਲੋਹਗੜ ਨੇ ਆਖਿਆ ਕਿ ਕਾਂਗਰਸ ਹਾਈ ਕਮਾਂਡ ਨੇ ਫਰੀਦਕੋਟ ਲੋਕਸਭਾ ਹਲਕੇ ਲਈ ਇਮਾਨਦਾਰ ਉਮੀਦਵਾਰ ਮੁਹੰਮਦ ਸਦੀਕ ਦਿੱਤਾ ਹੈ ਇਸ ਲਈ ਸਮੂਹ ਵਰਕਰ ਆਪਣੇ ਆਪਣੇ ਪਿੰਡਾਂ ਅਤੇ ਬਲਾਕਾਂ ਵਿਚ ਸਦੀਕ ਦੀ ਜਿੱਤ ਯਕੀਨੀ ਬਣਾਉਣ ਲਈ ਲੋਕਾਂ ਨਾਲ ਸੰਪਰਕ ਕਰਕੇ ਕਾਂਗਰਸ ਦੀਆਂ ਲੋਕ ਭਲਾਈ ਨੀਤੀਆਂ ਸਬੰਧੀ ਡੱਟਵਾਂ ਪ੍ਰਚਾਰ ਕਰਨ । ਇਸ ਮੌਕੇ ਕਾਕਾ ਲੋਹਗੜ ਨਾਲ ਇਕਬਾਲ ਸਿੰਘ ਸਮਰਾ ਯੂ ਐੱਸ ਏ,ਸੋਹਣਾ ਖੇਲਾ ਪੀ ਏ, ਬਿੱਟੂ ਮਲਹੋਤਰਾ ਐੱਮ ਸੀ , ਬਲਾਕ ਪ੍ਰਧਾਨ ਸ਼ਿਵਾਜ ਭੋਲਾ, ਯੂਥ ਆਗੂ,ਪਰਕਾਸ਼ ਰਾਜਪੂਤ,ਜਸਵਿੰਦਰ ਸਿੰਘ ਬਲਖੰਡੀ, ਪਰਮਜੀਤ ਕੌਰ ਕਪੂਰੇ ਅਤੇ ਹੋਰ ਕਾਂਗਰਸੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।