ਸਾਢੇ 7 ਕਰੋੜ ਰੁਪਏ ਦੀ ਹੈਰੋਇਨ ਸਮੇਤ ਇਕ ਵਿਅਕਤੀ ਗਿ੍ਰਫਤਾਰ,ਮੋਗਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਟੀਮ ਜਲੰਧਰ ਦੀ ਵੱਡੀ ਪ੍ਰਾਪਤੀ

Tags: 

ਮੋਗਾ,23 ਅਪਰੈਲ (ਜਸ਼ਨ):  ਮੋਗਾ ਪੁਲਿਸ ਅਤੇ ਕਾੳੂਂਟਰ ਇੰਟੈਲੀਜੈਂਸ ਟੀਮ ਜਲੰਧਰ ਦੇ ਸੰਯੁਕਤ ਆਪਰੇਸ਼ਨ ਦੌਰਾਨ ਦਿੱਲੀ ਦੇ ਇਕ ਵਿਅਕਤੀ ਤੋਂ ਡੇਢ ਕਿਲੋਂ ਹੈਰੋਇਨ ਬਰਾਮਦ ਕੀਤੀ ਗਈ ਜਿਸ ਦੀ ਕੀਮਤ ਅੰਤਰਾਸ਼ਟਰੀ ਬਾਜ਼ਾਰ ਵਿਚ ਸਾਢੇ 7 ਕਰੋੜ ਰੁਪਏ ਬਣਦੀ ਹੈ। ਮੋਗਾ ਦੇ ਬਲਾਕ ਧਰਮਕੋਟ ਦੇ ਡੀ ਐੱਸ ਪੀ ਰਸ਼ਪਾਲ ਸਿੰਘ ਨੇ ਐੱਸ ਐੱਸ ਪੀ ਦਫਤਰ ਮੋਗਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਨਸ਼ਿਆਂ ਦੀ ਖੇਪ ਬਰਾਮਦ ਕਰਨ ਵਾਲੀ ਪੁਲਿਸ ਦੀ ਇਸ ਵੱਡੀ ਪ੍ਰਾਪਤੀ ਬਾਰੇ ਦੱਸਿਆ । ਇਸ ਮੌਕੇ ਉਹਨਾਂ ਨਾਲ ਕੋਟਈਸੇ ਖਾਂ ਦੇ ਥਾਣਾ ਮੁੱਖੀ ਇੰਸਪੈਕਟਰ ਦਵਿੰਦਰ ਪ੍ਰਕਾਸ਼ ਅਤੇ ਏ ਐੱਸ ਆਈ ਰਾਮ ਲੁਬਾਇਆ ਸ਼ਰਮਾ ਹਾਜ਼ਰ ਸਨ। ਪ੍ਰੈਸ ਕਾਨਫਰੰਸ ਦੌਰਾਨ ਡੀ ਐੱਸ ਪੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਜਲੰਧਰ ਤੋਂ ਕਾਊਂਟਰ ਇੰਟੈਲੀਜੈਂਸ ਟੀਮ ਦੇ ਐੱਸ ਆਈ ਨਰਿੰਦਰ ਕੁਮਾਰ ,ਐੱਸ ਆਈ ਰੋੋਹਿਤ ਵਰਮਾ ਅਤੇ ਨੇ ਪੁਲਿਸ ਪਾਰਟੀ ਸਮੇਤ ਅਮਿ੍ਰਤਸਰ ਰੋਡ ’ਤੇ ਸਥਿਤ ਨਿਹਾਲ ਗੜ ਨੇੜਲੇ ਸੂਏ ’ਤੇ ਤੁਰੇ ਜਾਂਦੇ ਸ਼ੱਕੀ ਵਿਅਕਤੀ ਨੂੰ ਰੋਕਿਆ ਤਾਂ ਉਸ ਦੇ ਜੂਟ ਦੇ ਬੈੱਗ ਦੀ ਤਲਾਸ਼ੀ ਦੌਰਾਨ ਇਕ ਮਹਿਲਾ ਪਰਸ ਬਰਾਮਦ ਹੋਇਆ ਜਿਸ ਵਿਚ ਹੈਰੋਇਨ ਪੈਕ ਕੀਤੀ ਹੋਈ ਸੀ। ਤਸਕਰ ਦਾ ਸਾਥੀ ਬਲਵੰਤ ਸਿੰਘ ਗੁਪਤਾ ਜਿਸ ਨੂੰ ਇਹ ਹੈਰੋਇਨ ਦਿੱਤੀ ਜਾਣੀ ਸੀ ਉਹ ਭੱਜਣ ਵਿਚ ਕਾਮਯਾਬ ਹੋ ਗਿਆ। ਫੜੇ ਗਏ ਤਸਕਰ ਦਾ ਨਾਮ ਰਤੇਸ਼ ਗੁਰੰਗ  ਹੈ ਜਿਸ ਨੇ ਤਫਤੀਸ਼ ਦੌਰਾਨ ਦੱਸਿਆ ਕਿ ਉਹ ਉਦਯੋਗ ਵਿਹਾਰ ਗੁੜਗਾੳਂ ਵਿਖੇ ਅਨ ਪਲੱਗ ਰੈਸਟੋਰੈਂਟ ‘ਚ ਵੇਟਰ ਦਾ ਕੰਮ ਕਰਦਾ ਹੈ । ਰਤੇਸ਼ ਪੱਛਮੀ ਬੰਗਾਲ ਦੇ ਦਾਰਜਿਗ ਨੇੜਲੇ ਪਿੰਡ ਮੀਰਕ ਦਾ ਵਾਸੀ ਹੈ ਪਰ ਅੱਜ ਕੱਲ ਦਿੱਲੀ ਹੀ ਰਹਿ ਰਿਹਾ ਹੈ। ਉਸ ਦੇ ਦੱਸਣ ਮੁਤਾਬਕ ਉਸ ਦੇ ਸਾਥੀ ਵੇਟਰ ਆਰੀਅਨ ਨੇ ਉਸ ਦੀ ਜਾਣ ਪਹਿਚਾਣ ਹੈਰੋਇਨ ਸਮੱਗਲਰ ਵਿੱਕੀ ਵਾਸੀ ਮਨੀਰਕਾ ਗਾਂਵ ਦਿੱਲੀ ਨਾਲ ਕਰਵਾਈ ਸੀ । ਵਿੱਕੀ ਕੋਰੀਅਰ ਦਾ ਕੰਮ ਵੀ ਕਰਦਾ ਹੈ। ਉਹਨਾਂ ਨੇ ਹੀ ਰਤੇਸ਼ ਨੂੰ ਇਹ ਬੈੱਗ ਕੋਟਈਸੇ ਖਾਂ ਦੇ ਪਿੰਡ ਦੌਲੇਵਾਲਾ ਵਿਖੇ ਪਹੁੰਚਾਉਣ ਲਈ ਆਖਿਆ ਸੀ । ਰਤੇਸ਼ ਦਿੱਲੀ ਤੋਂ ਬੱਸ ਰਾਹੀਂ 23 ਅਪਰੈਲ ਨੂੰ ਸਵੇਰੇ 5 ਵਜੇ ਚੰਡੀਗੜ ਪਹੁੰਚਿਆ ਸੀ ਜਿੱਥੋਂ ਬੱਸ ਰਾਹੀਂ ਮੋਗਾ ਤੇ ਫਿਰ ਕੋਟਈਸੇ ਖਾਂ ਚੌਂਕ ਤੱਕ ਪਹੁੰਚਿਆ । ਕੋਟਈਸੇ ਖਾਂ ਚੌਂਕ ਤੋਂ ਦੌਲੇਵਾਲਾ ਲਈ ਜਾਂਦੇ ਸਮੇਂ ਪੁਲਿਸ ਦੇ ਕਾਬੂ ਆ ਗਿਆ। ਪੁਲਿਸ ਨੇ ਰਤੇਸ਼ ਖਿਲਾਫ਼ ਐੱਨ ਡੀ ਪੀ ਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਰਤੇਸ਼ ਦੀ ਗਿ੍ਰਫਤਾਰੀ ਨਾਲ ਜਿੱਥੇ ਨਸ਼ਿਆਂ ਦੀ ਤਸਕਰੀ ਲਈ ਬਦਨਾਮ ਪਿੰਡ ਦੌਲੇਵਾਲਾ ਫਿਰ ਸੁਰਖੀਆਂ ਵਿਚ ਹੈ ਉੱਥੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨਸ਼ਾ ਸਿਰਫ ਸਰਹੱਦਾਂ ਰਾਹੀਂ ਹੀ ਨਹੀਂ ਸਗੋਂ ਭਾਰਤ ਦੇ ਦਿਲ ਵਜੋਂ ਜਾਣੀ ਜਾਂਦੀ ਦਿੱਲੀ ਤੋਂ ਵੀ ਆ ਰਿਹਾ ਹੈ ਜੋ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਿਹਾ ਹੈ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ