ਰਾਜ ਪੱਧਰੀ ਸ਼ਹੀਦੀ ਜੋੜ ਮੇਲੇ ਦੇ ਸਫਲਤਾ ਪੂਰਵਕ ਨੇਪਰੇ ਚੜ੍ਹਨ ਤੇ ਪਰਮਹੰਸ ਸੰਤ ਗੁਰਜੰਟ ਸਿੰਘ ਸਲੀ੍ਹਣੇ ਵਾਲਿਆਂ ਨੇ ਸੰਗਤਾਂ ਅਤੇ ਸੇਵਾਦਾਰਾਂ ਦਾ ਕੀਤਾ ਧੰਨਵਾਦ

ਨੱਥੂਵਾਲਾ ਗਰਬੀ, 22 ਆਪੈ੍ਰਲ (ਜਸ਼ਨ)-ਧੰਨ ਧੰਨ ਸ਼੍ਰੋਮਣੀ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਦੀ ਯਾਦ ਵਿੱਚ ਸਸ਼ੋਭਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਲੀਣਾ (ਮੋਗਾ) ਵਿਖੇ ਪਰਮਹੰਸ ਸੰਤ ਗੁਰਜੰਟ ਸਿੰਘ ਦੀ ਯੋਗ ਅਗਵਾਈ ਵਿੱਚ ਰਾਜ ਪੱਧਰੀ ਸ਼ਹੀਦੀ ਜੋੜ ਮੇਲਾ ਯਾਦਗਾਰੀ ਹੋ ਨਿਬੜਿਆ।ਇਸ ਜੋੜ ਮੇਲੇ ਦੌਰਾਨ ਇਕੋਤਰੀ ਦੇ 111 ਆਖੰਡ ਪਾਠਾਂ ਦੇ ਭੋਗਾਂ ਉਪਰੰਤ ਵੱਡੇ ਦਿਵਾਨ ਹਾਲ ਵਿੱਚ ਦਿਵਾਨ ਸਜਾਏ ਗਏ ਜਿਸ ਵਿੱਚ ਵੱਡੀ ਗਿਣਤੀ ਵਿੱਚ ਧਾਰਮਿਕ, ਰਾਜਨੀਤਿਕ ਸ਼ਖਸ਼ੀਅਤਾਂ ਅਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਹਾਜਰੀ ਭਰੀ। ਜੋੜ ਮੇਲੇ ਦੇ ਸਫਲਤਾ ਪੂੁਰਵਿਕ ਨੇਪਰੇ ਚੜਨ ਤੇ ਗੁਰੂਘਰ ਦੇ ਮੁੱਖ ਸੇਵਾਦਾਰ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਸਲੀ੍ਹਣੇ ਵਾਲਿਆਂ ਨੇ ਸੇਵਾਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਨਾ ਖਰਾਬ ਮੌਸਮ (ਜਿਕਰਯੋਗ ਹੈ ਕਿ ਜੋੜ ਮੇਲੇ ਵਾਲੇ ਦਿਨ ਲਗਾਤਾਰ ਬਾਰਸ਼ ਹੋ ਰਹੀ ਸੀ) ਹੋਣ ਦੇ ਬਾਵਜੂਦ ਵੀ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਗੁਰੂਘਰ ਸ਼ਰਧਾ ਭਾਵਨਾ ਨਾਲ ਪਹੁੰਚਣਾ ਬਹੁਤ ਵੱਡੀ ਗੱਲ ਹੈ । ਸੰਗਤਾਂ ਦਾ ਇੱਕ ਇੱਕ ਕਦਮ ਸਿਰ ਮੱਥੇ ਅਤੇ ਮੇਰਾ ਰੋਮ ਰੋਮ ਰਿਣੀ ਹੈ।ਉਨਾ੍ਹ ਨੇ ਜੋੜ ਮੇਲੇ ਦੌਰਾਨ ਡਿਊਟੀਆਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿੰਨਾਂ੍ਹ ਨੇ ਜੋੜ ਮੇਲੇ ਦੀ ਸਫਲਤਾ ਵਿੱਚ ਅਹਿਮ ਰੋਲ ਅਦਾ ਕੀਤਾ ਹੈ।ਸੇਵਾਦਾਰਾਂ ਵੱਲੋਂ ਬਾਰਸ ਦੌਰਾਨ ਹੀ ਗੱਡੀਆਂ ਦੀ ਪਾਰਕਿੰਗ,ਮੋਟਰਸਾੲਕਿਲਾਂ ਦੀ ਪਾਰਕਿੰੰਗ,ਜੋੜੇ ਜਮਾ੍ਹ ਕਰਨਾ ,ਚਾਹ-ਲੰਗਰ ਦਾ ਪ੍ਰਬੰਧ ਅਤੇ ਬਰਤਨ ਸਾਫ ਕਰਨੇ ਆਦਿ ਸੇਵਾ ਬਾਖੂਬੀ ਨਿਭਾਈ ਗਈ ।


