ਘੱਲ ਕਲਾਂ ਵਿਖੇ ਮੁਹੰਮਦ ਸਦੀਕ ਦੇ ਹੱਕ ਵਿੱਚ ਕੀਤੀ ਮੀਟਿੰਗ ‘ਚ ਸਦੀਕ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਡਾ. ਹਰਜੋਤ ਨੇ ਕੀਤੀ ਅਪੀਲ

ਮੋਗਾ, 19 ਅਪ੍ਰੈਲ (ਜਸ਼ਨ): ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਹੰਮਦ ਸਦੀਕ ਦੀ ਚੋਣ ਮੁਹਿੰਮ ਅੱਜ ਸਿਖ਼ਰਾ ਤੇ ਪਹੁੰਚ ਗਈ ਜਦੋਂ ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਦੀ ਅਗੁਵਾਈ ਵਿੱਚ ਹਲਕੇ ਦੇ ਪਿੰਡਾਂ ਘੱਲ ਕਲਾਂ ਵਿਖੇ ਦੌਰਾ ਕੀਤਾ ਗਿਆ। ਇਸ ਮੌਕੇ ਤੇ ਪਿੰਡ ਵਾਸੀਆਂ ਦ ਭਾਰੀ ਇਕੱਠ ਨੇ ਮੁਹੰਮਦ ਸਦੀਕ, ਬੀਬੀ ਰਣਜੀਤ ਕੌਰ, ਐਮ.ਐਲ.ਏ. ਡਾ. ਹਰਜੋਤ ਕਮਲ, ਵਿਨੋਦ ਬਾਂਸਲ, ਰਵੀ ਗਰੇਵਾਲ, ਜਗਰੂਪ ਸਿੰਘ ਤਖਤੂਪੁਰਾ, ਦਵਿੰਦਰ ਸਿੰਘ ਰਣੀਆਂ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ। ਇਸ ਮੌਕੇ ਤੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁਹੰਮਦ ਸਦੀਕ ਨੇ ਕਿਹਾ ਕਿ ਦੇਸ਼ ਵਾਸੀਆਂ ਨੇ 5 ਸਾਲ ਮੋਦੀ ਨੂੰ ਮੌਕਾ ਦਿੱਤਾ, ਪਰ 5 ਸਾਲਾਂ ਵਿੱਚ ਮੋਦੀ ਨੂੰ ਲੋਕਾਂ ਨੂੰ ਜੀਣਾ ਮੁਸ਼ਕਲ ਕਰ ਦਿੱਤਾ। ਸਭ ਤੋਂ ਪਹਿਲਾਂ ਮੋਦੀ ਨੇ ਕਿਸਾਨਾਂ ਨੂੰ ਰੋਲਿਆ, ਕਿਸਾਨਾਂ ਦਾ ਕਰਜ਼ਾ ਮਾਫ਼ ਨਹੀਂ ਕੀਤਾ, ਨੋਟਬੰਦੀ ਕਰਕੇ ਲੋਕਾਂ ਨੂੰ ਆਪਣੇ ਹੀ ਪੈਸੇ ਲੈਣ ਲਈ ਭਿਖਾਰੀਆਂ ਦੀ ਤਰਾਂ ਬੈਂਕਾਂ ਦੀਆਂ ਲਾਇਨਾਂ ਵਿੱਚ ਲੱਗਣ ਲਈ ਮਜ਼ਬੂਰ ਕੀਤਾ, ਜਿਸ ਦੌਰਾਨ ਕਈ ਵਿਅਕਤੀਆਂ ਦੀਆਂ ਮੌਤਾਂ ਵੀ ਹੋਈਆਂ। ਦੇਸ਼ ਦੇ ਵਪਾਰ ਨੂੰ ਤਬਾਹ ਕਰਨ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਨਸ਼ਟ ਕਰਨ ਲਈ ਜੀ.ਐਸ.ਟੀ. ਦਾ ਬੋਝ ਪਾ ਦਿੱਤਾ, ਜਿਸ ਨਾਲ ਵਪਾਰੀਆਂ ਨੂੰ ਭਾਰੀ ਨੁਕਸਾਨ ਹੋਇਆ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਡਾ. ਹਰਜੋਤ ਕਮਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ 19 ਮਈ ਨੂੰ ਇੱਕ ਇੱਕ ਵੋਟਰ ਦੇਸ਼ ਨੂੰ ਬਚਾਉਣ ਲਈ ਪੰਜੇ ਵਾਲੇ ਨਿਸ਼ਾਨ ਦਾ ਬਟਨ ਦਬਾ ਕੇ ਮੁਹੰਮਦ ਸਦੀਕ ਨੂੰ ਕਾਮਬਾਯ ਕਰਨ ਤਾਂਕਿ ਦੇਸ਼ ਨੂੰ ਮੋਦੀ ਦੀ ਚੁੰਗਲ ਤੋਂ ਬਚਾਇਆ ਜਾ ਸਕੇ। ਇਸ ਮੌਕੇ ਤੇ ਗੁਰਪ੍ਰਤਾਪ ਸਿੰਘ ਰਾਜੂ ਸਰਪੰਚ ਘੱਲ ਕਲਾਂ ਪੱਤੀ ਮੇਹਰ, ਸਿਮਰਨਜੀਤ ਸਿੰਘ ਰਿੱਕੀ ਸਰਪੰਚ ਘੱਲ ਕਲਾਂ,ਗੁਰਮੀਤ ਸਿੰਘ ਔਲਖ ਮੀਤ ਪ੍ਰਧਾਨ ਸੁਸਾਇਟੀ ,ਕਲਜੀਤ ਸਿੰਘ ਮੈਂਬਰ,ਜਸਵਿੰਦਰ ਸਿੰਘ ਛਿੰਦਾ ਬਰਾੜ ਜਰਨਲ ਸੈਕਟਰੀ ਸੋਸ਼ਲ ਮੀਡੀਆ ਸੈੱਲ ਪੰਜਾਬ,ਸੁਖਜਿੰਦਰ ਸਿੰਘ ਮਨੀਲਾ,ਹਰਦੀਪ ਕੌਰ ਜਿਲਾ ਪਰੀਸ਼ਦ ਮੈਂਬਰ, ਕੁਲਵੰਤ ਸਿੰਘ ਬਲਾਕ ਸੰਮਤੀ ਮੈਂਬਰ, ਛਿੰਦਾ ਵਿਰਕ ਪ੍ਰਧਾਨ, ਜਸਵੀਰ ਸਿੰਘ ਪੰਚ, ਤਰਸੇਮ ਸਿੰਘ ਪੰਚ, ਗੁਰਮੇਲ ਸਿੰਘ ਪੰਚ, ਜਤਿੰਦਰ ਸਿੰਘ ਪੰਚ, ਰਣਵੀਰ ਰਾਣਾ ਪੰਚ, ਭਿਦੰਰਜੀਤ ਸਿੰਘ ਪੰਚ, ਕੁਲਜੀਤ ਸਿੰਘ ਪੰਚ, ਲਖਵਿੰਦਰ ਸਿੰਘ ਪੰਚ, ਚਰਨਜੀਤ ਸਿੰਘ, ਜਗਸੀਰ ਸਿੰਘ ਸੀਰਾ, ਸਿਮਰਨਜੀਤ ਵਿਰਕ, ਜੁਗਿੰਦਰ ਸਿੰਘ, ਦਵਿੰਦਰ ਸਿੰਘ, ਲਾਲ ਸਿੰਘ, ਸੁੱਖ ਘੱਲ ਕਲਾਂ, ਗੁਰਮਤ ਔਲਖ, ਮਨੀ ਸ਼ਰਮਾ, ਮੰਗਤ ਰਾਮ , ਡਾ. ਲਾਡੀ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।