'ਕਰਵ ਪਲੱਸ' ਆਈਲਜ਼ ਅਤੇ ਇੰਮੀਗਰੇਸ਼ਨ ਸੰਸਥਾ ਧਰਮਕੋਟ ਨੇ ਜਿੱਤਿਆ ਵਿਦਿਆਰਥੀਆਂ ਦਾ ਵਿਸ਼ਵਾਸ਼ : ਇੰਜੀ: ਅਮਨਦੀਪ ਸਿੰਘ

ਧਰਮਕੋਟ ,18 ਅਪਰੈਲ (ਜਸ਼ਨ):  ਧਰਮਕੋਟ ਇਲਾਕੇ ਵਿਚ ਆਈਲਜ਼ ਅਤੇ ਇੰਮੀਗਰੇਸ਼ਨ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਮੋਹਰੀ ਗਿਣੀ ਜਾਂਦੀ ਸੰਸਥਾ 'ਕਰਵ ਪਲੱਸ ' ਵੱਲੋਂ ਵਿਦੇਸ਼ ਜਾ ਕੇ ਸਿੱਖਿਆ ਹਾਸਲ ਕਰਨ ਲਈ ਵਿਦਿਆਰਥੀਆਂ ਦੀ ਅਗਵਾਈ ਕੀਤੀ ਜਾ ਰਹੀ ਹੈ ।

ਕਰਵ ਪਲੱਸ ਦੇ ਐੱਮ ਡੀ ਇੰਜੀਨੀਅਰ ਅਮਨਦੀਪ ਸਿੰਘ ਸੀਹਰਾ ਨੇ 'ਸਾਡਾ ਮੋਗਾ ਡੌਟ ਕੌਮ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਸਥਾ ਵਿਚ ਆਈਲਜ਼ ਦੀ ਤਿਆਰੀ ਦੇ ਨਾਲ ਨਾਲ ਸਪੋਕਨ ਇੰਗਲਿਸ਼ ਅਤੇ ਸਟੱਡੀ ਵੀਜ਼ੇ ਬਾਰੇ ਵਿਦਿਆਰਥੀਆਂ ਨੂੰ ਬੇਹਤਰੀਨ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਵਿਦਿਆਰਥੀ ਹਮੇਸ਼ਾ ਉੱਚੇ ਬੈਂਡ ਪ੍ਰਾਪਤ ਕਰਕੇ ਵਿਦੇਸ਼ਾਂ ਵਿਚ ਸਿੱਖਿਆ ਹਾਸਲ ਕਰਨ ਦੇ ਆਪਣੇ ਸੁਪਨੇ ਸਾਕਾਰ ਕਰਨ ਦੇ ਸਮਰੱਥ ਹੁੰਦੇ ਹਨ। ਉਹਨਾਂ ਦੱਸਿਆ ਕਿ ਰਜਿਸਟਰ ਹੋਣ ਵਾਲੇ ਹਰ ਵਿਦਿਆਰਥੀ ਨੂੰ ਉਸ ਦੇ ਵਿਸ਼ਿਆਂ ਅਤੇ ਦਿਲਚਸਪੀ ਮੁਤਾਬਕ ਕਨੇਡਾ ,ਆਸਟਰੇਲੀਆ ,ਯੂਰਪ ਅਤੇ ਸਿੰਘਾਪੁਰ ਆਦਿ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਕਿ ਵਿਦਿਆਰਥੀ ਆਪਣੇ ਰੌਸ਼ਨ ਭਵਿੱਖ ਲਈ ਸਿੱਖਿਆ ਅਦਾਰੇ ਦੀ ਚੋਣ ਕਰ ਸਕਣ। ਇੰਜੀਨੀਅਰ ਅਮਨਦੀਪ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਕਿਸੇ ਵੀ ਸਮੇਂ ਧਰਮਕੋਟ ਜੀਰਾ ਰੋਡ 'ਤੇ ਸਥਿਤ ਸੰਸਥਾ ਕਰਵ ਪਲੱਸ ਵਿਖੇ ਆ ਕੇ ਉਹਨਾਂ ਨੂੰ ਮਿਲ ਸਕਦੇ ਹਨ ।