ਦਿਹਾਤੀ ਪੱਤਰਕਾਰ ਯੂਨੀਅਨ ਦੀ ਚੋਣ ਸਰਬ ਸੰਮਤੀ ਨਾਲ ਸਪੰਨ,ਜਗਸੀਰ ਸ਼ਰਮਾ ਗਿਆਵੀਂ ਵਾਰ ਸਰਬਸੰਮਤੀ ਨਾਲ ਚੁਣੇ ਗਏ ਪ੍ਰਧਾਨ

ਬੱਧਨੀ ਕਲਾਂ, 18 ਅਪ੍ਰੈਲ ( ਅਰਮੇਜ਼ ਸਿੰਘ ਲੋਪੋਂ)  ਹਲਕੇ ‘ਚ ਕੰਮ ਕਰ ਰਹੇ ਵੱਖ ਵੱਖ ਅਖ਼ਬਾਰਾ ਦੇ ਪੱਤਰਕਾਰਾ ਦੀ ਇਕੱਤਰਤਾ ਸੀਨੀਅਰ ਪੱਤਰਕਾਰ ਰਣਜੀਤ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਪਿੰਡ ਬਿਲਾਸਪੁਰ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ‘ਚ ਪੱਤਰਕਾਰਾਂ ਨੇ ਪੱਤਰਕਾਰੀ ਖ਼ੇਤਰ ਨਾਲ ਸਬੰਧ ਸਮੱਸਿਆਵਾਂ ਅਤੇ ਆਪਸੀ ਏਕੇ ਬਾਰੇ ਵਿਚਾਰ ਵਟਾਂਦਰੇ ਕੀਤੇ। ਅਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੱਤਰਕਾਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਅਤੇ ਪੱਤਰਕਾਰਾਂ ਨਾਲ ਕਿਸੇ ਹਲਕੇ ਵਿਚ ਵੀ ਹੋਈ ਧਕੇਸ਼ਾਹੀ ਵਿਰੁੱਧ ਡੱਟ ਕੇ ਆਪਣਾ ਯੋਗਦਾਨ ਪਾਇਆ ਅਤੇ ਅੱਗੇ ਤੋਂ ਵੀ ਪੱਤਰਕਾਰ ਭਾਈਚਾਰੇ ਨੂੰ ਇਕ ਲੜੀ ’ਚ ਪਰੋ ਕੇ ਰੱਖਣ ਲਈ ਵਿਚਾਰ ਰੱਖੇ। ਇਸ ਮੌਕੇ ਸਰਬ ਸੰਮਤੀ ਨਾਲ ਦਿਹਾਤੀ ਪੱਤਰਕਾਰ ਯੂਨੀਅਨ ਦੀ ਚੋਣ ਵੀ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਯੂਨੀਅਨ ਦੇ ਪ੍ਰਧਾਨ ਜਗਸੀਰ ਸ਼ਰਮਾ ਦੀਆਂ ਸੇਵਾਵਾਂ ਨੂੰ ਦੇਖਦਿਆਂ ਗਿਆਰਵੀਂ ਵਾਰ ਫਿਰ ਪ੍ਰਧਾਨ ਚੁਣਿਆਂ ਗਿਆ ਭਾਵੇਂ ਸ਼ਰਮਾ ਨੇ ਇਸ ਵਾਰ ਯੂਥ ਨੂੰ ਮੌਕਾ ਦੇਣ ਦੀ ਗੱਲ ਆਖੀ ਪਰ ਵੱਡੀ ਗਿਣਤੀ ‘ਚ ਹਾਜ਼ਰ ਪੱਤਰਕਾਰਾਂ ਨੇ ਜਗਸੀਰ ਸ਼ਰਮਾ ਦੇ ਨਾਮ ’ਤੇ ਹੀ ਸਹਿਮਤੀ ਪ੍ਰਗਟ ਕੀਤੀ ਅਤੇ ਗੋਪੀ ਰਾਉਕੇ ਨੂੰ ਚੇਅਰਮੈਂਨ, ਗੁਰਮੀਤ ਮਾਣੂੰਕੇ ਸੀਨੀਅਰ ਮੀਤ ਪ੍ਰਧਾਨ, ਜੋਗਿੰਦਰ ਸਿੰਘ ਮੀਤ ਪ੍ਰਧਾਨ, ਰਾਜਵਿੰਦਰ ਰੌਤਾਂ ਜਨਰਲ ਸਕੱਤਰ, ਚਮਕੌਰ ਲੋਪੋਂ ਸਹਾਇਕ ਸਕੱਤਰ, ਕੁਲਦੀਪ ਘੋਲੀਆਂ ਖਜਾਨਚੀ, ਬਲਵਿੰਦਰ ਸਮਰਾ ਸਹਾਇਕ ਖਜਾਨਚੀ, ਰਜਿੰਦਰ ਖੋਟੇ ਪ੍ਰੈਸ਼ ਸਕੱਤਰ, ਹਰਦੀਪ ਧੰਮੀ ਸਹਾਇਕ ਪ੍ਰੈਸ਼ ਸਕੱਤਰ, ਪਲਵਿੰਦਰ ਟਿਵਾਣਾ ਦਫ਼ਤਰ ਇੰਚਾਰਿਜ, ਪੱਪੂ ਗਰਗ ਸਹਾਇਕ ਦਫਤਰ ਇੰਚਾਰਿਜ ਅਤੇ ਦਾਰਾ ਸਿੰਘ ਭਾਗੀਕੇ ਨੂੰ ਸਰਪ੍ਰਸਤ ਚੁਣਿਆ ਗਿਆ ਹੈ ਜਦ ਕੇ ਐਗਜੈਕਿਟਵ ਮੈਂਬਰ ਸੰਜੀਵ ਕੋਛੜ, ਭੁਸ਼ਨ ਗੋਇਲ, ਪ੍ਰਕਾਸ਼ ਗਰਗ, ਮਿੰਟੂ ਖੁਰਮੀ, ਸਰਬਜੀਤ ਰੌਲੀ, ਕਮਲਜੀਤ ਭਿੰਡਰ, ਸਤਪਾਲ ਭਾਗੀਕੇ, ਗੌਰਵ ਗੁਪਤਾ, ਜਗਜੀਵਨ ਰਾਮ ਬੱਲ, ਰਣਜੀਤ ਕੁਮਾਰ ਬਾਵਾ, ਪ੍ਰਦੀਪ ਢਿੱਲੋਂ, ਮਨੋਜ ਭੱਲਾ, ਸਿਕੰਦਰ ਕੇਹਰ ਸਿੰਘ ਵਾਲਾ, ਸੁਖਮੰਦਰ ਹਿੰਮਤਪੁਰਾ, ਅਰਮੇਜ ਲੋਪੋਂ ਅਤੇ ਸੁਖਜੀਵਨ ਕੁੱਸਾ ਨੂੰ ਚੁਣਿਆ ਗਿਆ। ਇਸ ਮੌਕੇ ਪੱਤਰਕਾਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਗਸੀਰ ਸ਼ਰਮਾ ਨੇ ਕਿਹਾ ਕਿ ਜਿਸ ਤਰਾਂ ਪਹਿਲਾਂ ਪੱਤਰਕਾਰਾ ਦੇ ਹੱਕਾਂ ਲਈ ਲੜਦੇ ਆ ਰਹੇ ਹਾਂ ਉਸ ਤੋਂ ਵੀ ਜ਼ੋਰ ਨਾਲ ਜੋ ਪੱਤਰਕਾਰਾ ਦੇ ਬਣਦੇ ਹੱਕ ਹਨ ਉਹ ਲੈਣ ਲਈ ਸਰਕਾਰ ਤੱਕ ਅਵਾਜ਼ ਪਹੁੰਚਾਵਾਂਗੇ। ਉਹਨਾਂ ਜਿਲੇ ‘ਚ ਕੰਮ ਕਰ ਰਹੇ ਪੱਤਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਜਿਸ ਤਰਾਂ ਇਹ ਲੰਬੇ ਸਮੇਂ ਤੋਂ ਯੂਨੀਅਨ ਚਲੀ ਆ ਰਹੀ ਹੈ ਇਸ ਵਿਚ ਸ਼ਾਮਲ ਹੋਵੋ ਤਾਂ ਜੋ ਇਕ ਦੂਜੇ ਦੇ ਦੁੱਖ ਸੁੱਖ ਦੀ ਸਾਂਝ ਪਾਈ ਜਾ ਸਕੇ। ਉਨਾਂ ਇਹ ਵੀ ਭਰੋਸਾ ਦਿਵਾਇਆ ਕਿ ਜਿਥੇ ਵੀ ਸਾਥੀ ਪੱਤਰਕਾਰ ਅਵਾਜ਼ ਦੇਣਗੇ ਉਹ ਉਸੇ ਸਮੇਂ ਹਾਜ਼ਰ ਹੋਣਗੇ। ਉਨਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਟੋਲ ਪਲਾਜਿਆਂ ’ਤੇ ਪੱਤਰਕਾਰਾ ਨੂੰ ਛੋਟ ਦਾ ਐਲਾਨ ਕੀਤਾ ਸੀ ਪਰ ਕਈ ਟੋਲ ਪਲਾਜ਼ੇ ਪੱਤਰਕਾਰਾ ਤੋਂ ਧੱਕੇ ਨਾਲ ਟੈਕਸ ਵਸੂਲਦੇ ਹਨ ਜਿਸ ਨੂੰ ਕਿਸੇ ਕੀਮਤ ’ਤੇ ਸਹਿਣ ਨਹੀ ਕੀਤਾ ਜਾਵੇਗਾ। ਅਤੇ ਪੱਤਰਕਾਰਾ ਦੀਆਂ ਮੰਗਾਂ ਵੀ ਪੰਜਾਬ ਸਰਕਾਰ ਦੇ ਧਿਆਨ ‘ਚ ਲਿਆ ਕੇ ਪੂਰੀਆਂ ਕਰਵਾਉਣ ਲਈ ਯਤਨਸ਼ੀਲ ਰਹਾਂਗੇ।