ਸਲ੍ਹੀਣੇ ਦਾ ਰਾਜ ਪੱਧਰੀ ਸ਼ਹੀਦੀ ਜੋੜ ਮੇਲਾ ਯਾਦਗਾਰੀ ਹੋ ਨਿਬੜਿਆ,ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੀਤੀ ਸ਼ਮੂਲੀਅਤ

ਨੱਥੂਵਾਲਾ ਗਰਬੀ,18 ਅਪਰੈਲ (ਜਸ਼ਨ)-ਧੰਨ ਧੰਨ ਸ਼੍ਰੋਮਣੀ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਦੀ ਯਾਦ ਵਿੱਚ ਸੁਸ਼ੋਭਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਲ੍ਹੀਣਾ (ਮੋਗਾ) ਵਿਖੇ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਰਾਜ ਪੱਧਰੀ ਸ਼ਹੀਦੀ ਜੋੜ ਮੇਲਾ ਯਾਦਗਾਰੀ ਹੋ ਨਿਬੜਿਆ।ਇਸ ਜੋੜ ਮੇਲੇ ‘ਤੇ ਇਕੋਤਰੀ ਦੇ ਅਖੰਡ ਪਾਠਾਂ ਦੇ ਭੋਗ ਉਪਰੰਤ ਵੱਡੇ ਦਿਵਾਨ ਹਾਲ ਵਿੱਚ ਦਿਵਾਨ ਸ਼ੁਰੂ ਕੀਤੇ ਗਏ ਜਿਸ ਵਿੱਚ ਸਟੇਜ ਸੈਕਟਰੀ ਪਿ੍ਰੰਸੀਪਲ ਅਵਤਾਰ ਸਿੰਘ ਖੋਸਾ ਨੇ ਗੁਰਦੁਆਰਾ ਸਾਹਿਬ ਦੇ ਇਤਿਹਾਸ ‘ਤੇ ਚਾਨਣਾ ਪਾਇਆ ਉਪਰੰਤ ਭਾਈ ਪ੍ਰੀਤਮ ਸਿੰਘ ਹਜੂਰੀ ਰਾਗੀ ਗੁਰਦੁਆਰਾ ਖਾਲਸਾ ਦਿਵਾਨ ਫਰੀਦਕੋਟ, ਭਾਈ ਰਣਜੋਧ ਸਿੰਘ ਹਜੂਰੀ ਰਾਗੀ ਗੁਰਦੁਆਰਾ ਨਰੈਣ ਨਗਰ ਫਰੀਦਕੋਟ ਅਤੇ ਪੰਥ ਪ੍ਰਸਿੱਧ ਕੀਰਤਨੀਏ ਭਾਈ ਜਸਵੀਰ ਸਿੰਘ ਪਾਉਟਾ ਸਾਹਿਬ ਵਾਲਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਵਿਸ਼ੇਸ ਤੌਰ ਤੇ ਸ਼੍ਰੀ ਲੁਕਮਾਨ ਮੁਹੰਮਦ ਮੁੱਖ ਸੇਵਾਦਾਰ ਮਦਰੱਸਾ ਮਾਣੂਕੇ ਗਿੱਲ ਵਾਲਿਆਂ ਨੇ ਸਟੇਜ ‘ਤੇ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਆਪਣੇ ਇਲਾਕੇ ਦੀ ਇਹ ਪਹਿਲੀ ਸਟੇਜ ਹੈ ਜਿੱਥੇ ਸਾਰੇ ਧਰਮਾ ਦਾ ਸਤਿਕਾਰ ਹੁੰਦਾ ਹੈ। ਇਸ ਉਪਰੰਤ ਪੰਥਕ ਕਵੀਸ਼ਰੀ ਜਥਾ ਪੰਡਤ ਸੋਮਨਾਥ ਰੋਡਿਆਂ ਵਾਲਿਆਂ ਦੇ ਕਵੀਸ਼ਰੀ ਜਥੇ ਨੇ ਸ਼ਹੀਦੀ ਵਾਰਾਂ ਗਾ ਕੇ ਸੰਗਤਾਂ ਨੂੰ ਸਿੱਖ ਇਤਿਹਾਸ ਸੁਣਾਇਆਂ। ਗੁਰਦੁਆਰਾ ਸ਼ਹੀਦ ਗੰਜ ਸ਼ਲੀ੍ਹਣਾ ਨੂੰ ਚਾਰ ਕਰਮ ਦਾ ਚਾਰ ਏਕੜ ਲੰਮਾ ਰਸਤਾ ਦੇਣ ਵਾਲੇ ਪ੍ਰੋ: ਬਲਜੀਤ ਸਿੰਘ ਗਿੱਲ ਸੈਨੇਟਰ (ਯੂਨੀਵਰਸਿਟੀ ਕਨੇਡਾ) ਵਾਲਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਵੱਡੇ ਭਾਗ ਹਨ ਕਿ ਪ੍ਰਮਾਤਮਾ ਨੇ ਮੇਰੇ ਤੋਂ ਸ਼ਹੀਦੀ ਸਥਾਨ ਵਾਸਤੇ ਇਹ ਸੇਵਾ ਲਈ ਹੈ।ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਸਲੀ੍ਹਣੇ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪ ਜੀ ਦਾ ਬੜਾ ਵੱਡਾ ਉਪਰਾਲਾ ਹੈ ਜੋ ਹਜ਼ਾਰਾ ਦੀ ਗਿਣਤੀ ਵਿੱਚ ਸੰਗਤਾਂ ਨੂੰ ਨਾਮ ਜਪਣ ਲਈ ਪ੍ਰੇਰਿਤ ਕਰਕੇ ਸਿੱਖੀ ਦੇ ਲੜ੍ਹ ਲਾਇਆ ਹੈ ।ਅੰਤ ਵਿੱਚ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਸਲੀ੍ਹਣੇ ਵਾਲਿਆਂ ਨੇ ਆਈਆਂ ਹੋਈਆਂ ਅਹਿਮ ਧਾਰਮਿਕ ਸ਼ਖਸ਼ੀਅਤਾਂ, ਰਾਜਨੀਤਿਕ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਨਾ ਖਰਾਬ ਮੌਸਮ ਹੋਣ ਦੇ ਬਾਵਜੂਦ ਵੀ ਤੁਸੀ ਹਜਾਰਾਂ ਦੀ ਗਿਣਤੀ ਵਿੱਚ ਸ਼ਰਧਾ ਭਾਵਨਾ ਨਾਲ ਪਹੁੰਚੇ ਹੋ ਤੁਹਾਡਾ ਇੱਕ ਇੱਕ ਕਦਮ ਸਿਰ ਮੱਥੇ ਅਤੇ ਮੇਰਾ ਰੋਮ ਰੋਮ ਰਿਣੀ ਹੈ।ਸੰਤਾਂ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਸਲੀ੍ਹਣੇ ਦੀ ਸੰਗਤ ਸਵਾ ਕਰੋੜ ਸ਼੍ਰੀ ਜਪੁਜੀ ਸਾਹਿਬ ਦੇ ਪਾਠ ਕਰੇਗੀ ।ਭਾਈ ਗੁਰਸੇਵਕ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਖਾਲਸਾ ਦਿਵਾਨ ਫਰੀਦਕੋਟ ਵਾਲਿਆਂ ਨੇ ਸਮਾਗਮ ਦੀ ਸਮਾਪਤੀ ਦੀ ਅਰਦਾਸ ਕੀਤੀ ਉਪਰੰਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਸੰਗਤਾਂ ਨੂੰ ਹੁਕਮਨਾਮਾਂ ਸਾਹਿਬ ਸਰਵਣ ਕਰਵਾਇਆ।ਸਮਾਗਮ ਦੇ ਅੰਤ ਵਿੱਚ ਪਿੰਡ ਕਰਾੜਵਾਲਾ, ਬੁੱਗਰ, ਬੁਰਜ ਅਤੇ ਚੋਟੀਆ ਚਾਰਾਂ ਪਿੰਡਾਂ ਦੀ ਸੰਗਤ ਵੱਲੋਂ ਅਤੇ ਸੰਤ ਲਾਲ ਦਾਸ ਜੀ ਲੰਗੇਆਣੇ ਵਾਲਿਆਂ ਨੇ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਸਲੀ੍ਹਣੇ ਵਾਲਿਆਂ ਦਾ ਵਿਸ਼ੇਸ਼ ਸਨਮਾਨ ਕੀਤਾ।ਕਿਉਕਿ ਸੰਤਾਂ ਨੇ ਚਾਰੇ ਪਿੰਡਾਂ ਦੇ ਸਾਂਝੇ ਗੁਰਦੁਆਰਾ ਸਾਹਿਬ ਵਿੱਚ ਜੁਗੋ ਜੁਗ ਅਟੱਲ ਧੰਨ ਧੰਨ ਸ਼੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੇ ਦੁਬਾਰਾ ਪ੍ਰਕਾਸ਼ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।


ਉਪਰੰਤ ਆਈਆਂ ਹੋਈਆਂ ਸਾਰੀਆਂ ਪ੍ਰਮੁੱਖ ਸ਼ਖਸ਼ੀਅਤਾ ਦਾ ਸੰਤਾਂ ਵੱਲੋਂ ਸਨਮਾਨ ਕੀਤਾ ਗਿਆ ਜਿਸ ਵਿੱਚ ਪ੍ਰੋ: ਸਾਧੂ ਸਿੰਘ ਮੈਬਰ ਪਾਰਲੀਮੈਂਟ ਫਰੀਦਕੋਟ ,ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ, ਸੁਖਜੀਤ ਸਿੰਘ ਲੋਹਗੜ ਵਿਧਾਇਕ ਧਰਮਕੋਟ, ਡਾ: ਹਰਜੋਤ ਕਮਲ ਸਿੰਘ ਵਿਧਾਇਕ ਮੋਗਾ, ਦਰਸ਼ਨ ਸਿੰਘ ਬਰਾੜ ਵਿਧਾਇਕ ਬਾਘਾਪੁਰਾਣਾ, ਪਰਮਿੰਦਰ ਸਿੰਘ ਪਿੰਕੀ ਵਿਧਾਇਕ ਫਿਰੋਜਪੁਰ, ਸਾਬਕਾ ਮੰਤਰੀ ਜਥੇਦਾਰ ਹਰੀ ਸਿੰਘ ਜੀਰਾ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਸਾਬਕਾ ਵਿਧਾਇਕ ਮਾਸਟਰ ਅਜੀਤ ਸਿੰਘ ਸ਼ਾਤ,ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ , ਜਥੇਦਾਰ ਤੀਰਥ ਸਿੰਘ ਮਾਹਲਾ,ਤਰਸੇਮ ਸਿੰਘ ਰੱਤੀਆਂ ਸਾਬਕਾ ਚੇਅਰਮੈਨ ਸ਼੍ਰੋਮਣੀ ਕਮੇਟੀ ਮੈਂਬਰ ,ਭੁਪਿੰਦਰ ਸਿੰਘ ਸਾਹੋਕੇ,ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ,ਲੈਕਚਰਾਰ ਪ੍ਰਭਦੀਪ ਸਿੰਘ,ਰਜਿੰਦਰਪਾਲ ਥਰਾਜ ,ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ, ਸਾਬਕਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜ, ਪ੍ਰੋ: ਬਲਜੀਤ ਸਿੰਘ ਗਿੱਲ ਘੱਲਕਲਾਂ ਵਾਲੇ ਸੈਨੇਟਰ ਯੁੂਨੀਵਰਸਿਟੀ ਆਫ ਕੈਲਗਰੀ,ਸ਼੍ਰੋਮਣੀ ਕਮੇਟੀ ਮੈਂਬਰ ਜਗਤਾਰ ਸਿੰਘ ਰੋਡੇ,ਸੱਤਪਾਲ ਸਿੰਘ ਤਲਵੰਡੀ ਭਾਈ, ਦਵਿੰਦਰ ਸਿੰਘ ਰਣੀਆ,ਸਾਬਕਾ ਪ੍ਰਧਾਨ ਤਖਤ ਸ਼੍ਰੀ ਪਟਨਾ ਸਾਹਿਬ ਮੁਹਿੰਦਰ ਸਿੰਘ ਰੋਮਾਣਾ, ਕੁਲਦੀਪ ਸਿੰਘ ਢੋਸ, ਸ਼੍ਰੀਮਤੀ ਹਰਬੰਸ ਕੌਰ ਹੀਰੋ, ਸੰਤ ਬਾਬਾ ਜਗਦੇਵ ਮੁਨੀ ਜੀ ਉੱਚਾ ਡੇਰਾ ਖਾਈ, ਸੰਤ ਸੁਰਜੀਤ ਸਿੰਘ ਮਹਿਰੋ ਵਾਲੇ, ਸੰਤ ਮਹਿੰਦਰ ਸਿੰਘ ਜਨੇਰ ਵਾਲੇ, ਬਾਬਾ ਬਲਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸੰਤ ਖਾਲਸਾ ਰੋਡੇ, ਸੰਤ ਬਾਬਾ ਸਾਧੂ ਰਾਮ ਜੀ ਵਿਵੇਕ ਆਸ਼ਰਮ ਖਾਈ, ਗੁਰਿੰਦਰ ਸਿੰਘ ਸ਼੍ਰੀ ਮੁਕਤਸਰ ਸਾਹਿਬ, ਐਕਸੀਅਨ ਸੋਹਣ ਲਾਲ,ਆਰ.ਆਰ.ਬਾਂਸਲ,ਆਮਿ੍ਰਤ ਲਾਲ ਛਾਬੜਾ, ਪਿ੍ਰੰਸੀਪਲ ਕਰਮਜੀਤ ਕੌਰ ਬਾਘਾਪੁਰਾਣਾ, ਬੀਬੀ ਲਖਵੰਤ ਕੌਰ ਅਤੇ ਬੀਬੀ ਅਮਰਜੀਤ ਕੌਰ ਸੁਖਮਨੀ ਸੇਵਾ ਸੁਸਾਇਟੀ ਫਰੀਦਕੋਟ,ਕੈਪਟਨ ਬਲਦੇਵ ਸਿੰਘ ਸੁਖਾਨੰਦ,ਡਾ: ਗੁਰਸੇਵਕ ਸਿੰਘ ਟੋਨੀ ਭਲੂਰ ਆਦਿ ।ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।ਸਮਾਗਮ ਦੌਰਾਨ ਸਾਰਾ ਦਿਨ ਬਰੈੱਡ ,ਪਕੌੜੇ ,ਜਲੇਬੀਆਂ,ਪ੍ਰਸ਼ਾਦੇ ,ਚਾਹ ਆਦਿ ਦਾ ਲੰਗਰ ਵੀ ਵਰਤਾਇਆ ਗਿਆ।


