ਮਾਉਟ ਲਿਟਰਾ ਜ਼ੀ ਸਕੂਲ ’ਚ ਮਨਾਇਆ ਵਿਰਾਸਤ ਦਿਵਸ

ਮੋਗਾ, 18 ਅਪ੍ਰੈਲ (ਜਸ਼ਨ)-ਮਾਲਵਾ ਖੇਤਰ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਮਾਉਟ ਲਿਟਰਾ ਜ਼ੀ ਸਕੂਲ ਜੋ ਮੋਗਾ-ਲੁਧਿਆਣਾ ਜੀ.ਟੀ ਰੋਡ ਤੇ ਸਥਿਤ ਹੈ ਵਿਚ ਸਕੂਲ ’ਚ ਕਰਵਾਈਆਂ ਜਾਂਦੀਆਂ ਸਮੇਂ ਸਮੇਂ ਤੇ ਗਤੀਵਿਧੀਆਂ ਤਹਿਤ ਅੱਜ ਵੀ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਵਿਚ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੂੰ ਵਿਰਾਸਤ ਦਿਵਸ ਦੇ ਮਹੱਤਵ ਦੀ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ 18 ਅਪ੍ਰੈਲ ਨੂੰ ਵਿਸ਼ਵ ਧਰੋਹਰ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ।
ਸਕੂਲ ਦੀ ਸਪੈਸ਼ਲ ਅੰਸੈਂਬਲੀ ਵਿਚ ਸਾਡੀ ਸੰਸਕਿ੍ਰਤੀ ਦੇ ਵਿਕਾਸ ਦੇ ਅਧਾਰ ਤੇ ਕੁੱਝ ਗਤੀਵਿਧੀਆਂ ਵੀ ਪੇਸ਼ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਸਾਡੇ ਦੇਸ਼ ਦੀ ਵਿਰਾਸਤ ਦੇ ਪ੍ਰਤੀ ਪ੍ਰੇਮ ਅਤੇ ਉਤਸ਼ਾਹ ਵਧੇ, ਇਸ ਤਰਾਂ ਇਹ ਇਕ ਵਿਸੇਸ਼ ਦਿਨ ਦੇ ਵਜੋਂ ਯਾਦ ਕੀਤਾ ਜਾਂਦਾ ਹੈ। ਇਹ ਦਿਵਸ ਸਾਡੀ ਅਸੀਮ ਵਿਰਾਸਤ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ ਤਾਂ ਕਿ ਸਾਡੀ ਪੀੜੀ ਇਸ ਦੇ ਮਹੱਤਵ ਨੂੰ ਸਮਝ ਸਕੇ। ਉਨਾਂ ਕਿਹਾ ਕਿ ਸਕੂਲ ਵਲੋਂ ਅਜਿਹੇ ਸਮਾਗਮ ਅੱਗੇ ਤੋਂ ਵੀ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਸਕੂਲ ਦੇ ਸਮੁੱਚੇ ਸਟਾਫ ਤੋਂ ਇਲਾਵਾ ਵੱਡੀ ਗਿਣਤੀ ਵਿਦਿਆਰਥੀ ਹਾਜਰ ਸਨ।


