ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਨੂੰ ਵੱਡੀ ਲੀਡ ਦਿਵਾ ਕੇ ਲੋਕ ਸਭਾ ਵਿਚ ਭੇਜਿਆ ਜਾਵੇ --ਜਥੇਦਾਰ ਤੋਤਾ ਸਿੰਘ

ਮੋਗਾ 14ਅਪ੍ਰੈਲ (INTERNATIONAL PUNJABI NEWS BUREAU) : -ਵੱਡੇ ਵੱਡੇ ਵਾਧੇ ਕਰਕੇ ਸੂਬੇ ਦੀ ਸੱਤਾ ਵਿਚ ਆਈ ਕਾਾਗਰਸ ਸਰਕਾਰ ਨੇ ਆਪਣੇ ਵਾਅਦੇ ਪੂਰੇ ਕਰਨ ਦੀ ਬਜਾਏ ਉਲਟਾ ਅਕਾਲੀ ਦਲ ਦੀ ਸਰਕਾਰ ਸਮੇਂ ਚਲਾਈਆਂ ਗਈਆਂ ਭਲਾਈ ਸਕੀਮਾਂ ਨੂੰ ਵੀ ਠੰਢੇ ਬਸਤੇ 'ਚ ਪਾ ਕੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ! ਇਹਨਾ ਸਬਦਾ ਪ੍ਰਗਟਾਵਾ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਨੇ ਹਲਕਾ ਧਰਮਕੋਟ ਦੇ ਪਿੰਡਾਂ ਅੰਦਰ ਸ਼ੁਰੂ ਕੀਤੇ ਗਏ ਚੋਣ ਪ੍ਰਚਾਰ ਸਮੇਂ ਪਿੰਡ ਪਿੰਡ ਤਲਵੰਡੀ ਭੂੰਗੇਰੀਅਾ ਵਿੱਖੇ ਸ੍ਰਪੰਚ ਨਿਹਾਲ ਸਿੰਘ ਜਿਲਾ ਪ੍ਰਧਾਨ ਪੰਚਾੲਿਤ ਅੈਸੋਸੀੲੇਸ਼ਨ ਜਿਲਾ ਮੋਗਾ ਦੀ ਅਗਾਵੲੀ ਵਿੱਚ ਰੱਖੇ ਵਿਸਾਲ ੲਿੱਕਠ ਨੂੰ ਸੰਬੋਧਨ ਕਰਦਿਅਾ ਕੀਤਾ ਉਨ੍ਹਾਂ ਕਿਹਾ ਕਿ  ਜੇਕਰ ਹਲਕੇ ਦੇ ਲੋਕ ਉਨ੍ਹਾਂ ਨੂੰ ਜਿਤਾ ਕੇ ਲੋਕ ਸਭਾ ਵਿਚ ਭੇਜਦੇ ਹਨ ਤਾਂ ਉਹ ਲੋਕਾਂ ਦੀਆਂ ਆਸਾਂ 'ਤੇ ਖਰੇ ਉੱਤਰਨਗੇ ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿਚ ਵੱਡੀ ਪੱਧਰ 'ਤੇ ਹੋਏ ਵਿਕਾਸ ਕਾਰਜਾਂ ਦੇ ਸਾਹਮਣੇ ਕਾਂਗਰਸ ਦੇ ਸੱਤਾ ਆਉਣ ਤੋਂ ਬਾਅਦ ਵਿਕਾਸ ਕੰਮ ਠੱਪ ਹੋ ਕੇ ਰਹਿ ਗਏ ਹਨ !ਉਨ੍ਹਾਂ ਅਪੀਲ ਕੀਤੀ ਕਿ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਨੂੰ ਵੱਡੀ ਲੀਡ ਦਿਵਾ ਕੇ ਲੋਕ ਸਭਾ ਵਿਚ ਭੇਜਿਆ ਜਾਵੇ ਤਾਂ ਜੋ ਸੂਬੇ ਦੀ ਬਿਹਤਰੀ ਲਈ ਹੋਰ ਚੰਗੇ ਕਾਰਜ ਕੀਤੇ ਜਾ ਸਕਣ ਇਸ ਮੋਕੇ ੲਿਸ ਮੋਕੇ ਸਰਪੰਚ ਤੀਰਥ ਸਿੰਘ ਮੈਹਿਣਾ,ਗੁਰਬਿੰਦਰ ਸਿੰਘ ਕੋਕੀ  ਸੀਨੀ ਅਕਾਲੀ ਅਾਗੂ,ਜਰਨੈਲ ਸਿੰਘ ਬਿੱਟੂ ਸਰਪੰਚ,ਮੁੱਖਤਿਅਾਰ ਸਿੰਘ ਤਤਾਰੀੲੇਵਾਲਾ,ਅਮ੍ਰਿਤਪਾਲ ਸਿੰਘ ਅੰਬਾ ਤਤਾਰੀੲੇਵਾਲਾ,ਨਾੲਿਬ ਸਿੰਘ ਭੂੱਲਰ,ਮਨਜੀਤ ਸਿੰਘ ਭੂੱਲਰ,ਨੱਥਾ ਸਿੰਘ ਤਲਵੰਡੀ ਭੂੰਗੇਰੀਅਾ,ਕਰਮਜੀਤ ਸਿੰਘ ਕਪੂਰੇ,ਹਰਬੰਸ ਸਿੰਘ ਪੰਚ ਰੋਲੀ,ਬਸੰਤ ਸਿੰਘ ਪ੍ਰਧਾਨ,ਨਿਰਮਲ ਸਿੰਘ ,ਜਸਵਿੰਦਰ ਸਿੰਘ ਕੁੱਕੀ ਸਰਪੰਚ,ਸਰਪੰਚ ਬਲਦੇਵ ਸਿੰਘ ਬੁੱਘੀਪੁਰਾ,ਸਜਵੰਤ ਸਿੰਘ ਬੁੱਘੀਪੁਰਾ,ਪ੍ਰਿਤਪਾਲ ਸਿੰਘ ਰੋਲੀ,ਅਮਰ ਸਿੰਘ ਤਲਵੰਡੀ,ਗੁਰਜੰਟ ਸਿੰਘ ,ਰਾਜਿੰਦਰ ਸਿੰਘ ਕਪੂਰੇ, ਆਜਿ ਹਾਜ਼ਰ ਸਨ!